ਕਾਂਗਰਸ ਦਾ ਮੋਦੀ ਸਰਕਾਰ ਤੋਂ ਸਵਾਲ : ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਿਆਂ ਕਦੋਂ?

ਕੋਰੋਨਾ ਕਾਰਨ ਉਜੜੇ ਪਰਿਵਾਰਾਂ ਦਾ ਹੱਕ ਮਾਰ ਰਹੀ ਹੈ ਸਰਕਾਰ : ਕਾਂਗਰਸ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਮਹਾਂਮਾਰੀ ਕਾਰਨ ਜਿਨ੍ਹਾਂ ਦੇ ਪਰਿਵਾਰ ਉਜੜੇ ਹਨ। ਉਨ੍ਹਾਂ ਦੇ ਨਾਲ ਨਿਆਂ ਕਰਨ ਦੀ ਬਜਾਇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ ਕਾਂਗਰਸ ਨੇ ਆਪਣੇ ਅਧਿਕਾਰਿਕ ਪੇਜ ’ਤੇ ਟਵੀਟ ਕਰਕੇ ਕਿਹਾ ਕਿ ਕੋਰੋਨਾ ਕਾਰਨ ਲੱਖਾਂ ਪਰਿਵਾਰ ਉਜੜ ਗਏ ਹਨ ਤੇ ਉਨ੍ਹਾਂ ਸਹਿਯੋਗ ਦੇ ਕੇ ਮੱਦਦ ਕਰਨ ਦੀ ਜਗ੍ਹਾ ਸਰਕਾਰ ਉਨ੍ਹਾਂ ਦੇ ਹੱਕ ਦਾ ਪੈਸਾ ਵੀ ਮਾਰ ਰਹੀ ਹੈ ।

ਕਾਂਗਰਸ ਲਈ ਹਰ ਇੱਕ ਦੇਸ਼ ਵਾਸੀ ਪਰਿਵਾਰ ਦਾ ਮੈਂਬਰ ਹੈ, ਇਸ ਲਈ ਪਾਰਟੀ ਪਰਿਵਾਰ ਦੇ ਮੈਂਬਰਾਂ ਦਾ ਦਰਦ ਸਮਝ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਕੋਰੋਨਾ ਦੇ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਨਿਆਂ ਦੇਣ ਦੀ ਮੰਗ ਕਰ ਰਹੀ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਮੌਤ ਦੇ ਅੰਕੜੇ ਲੁਕੋਣ ਦੀ ਸਾਜਿਸ਼ ਬੰਦ ਕਰਨੀ ਚਾਹੀਦੀ ਹੈ।

ਕੋੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਿਆਂ ਦੇਣਾ ਹੋਵੋਗਾ

ਪਾਰਟੀ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀ ਸਿਆਸੀ ਇੱਛਾਵਾਂ ਤੇ ਸਵਾਰਥ ਦੇਸ਼ ਵਾਸੀਆਂ ’ਤੇ ਭਾਰੀ ਪੈ ਰਿਹਾ ਹੈ ਸਰਕਾਰ ਨੂੰ ਸਿਆਸੀ ਸਵਾਰਥ ’ਚੋਂ ਬਾਹਰ ਨਿਕਲ ਕੇ ਦੇਸ਼ ਵਾਸੀਆਂ ਦੇ ਸਵਾਲਾਂ ਦਾ ਵੀ ਜਵਾਬ ਦੇਣਾ ਪਵੇਗਾ ਤੇ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਿਆਂ ਦੇਣਾ ਹੋਵੇਗਾ।

ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਨਾਲ ਦੇਸ਼ ਵਾਸੀ ਗਾਇਬ ਹਨ ਤੇ ਉਨ੍ਹਾਂ ਦੀ ਪਹਿਲਾਂ ਦੇਸ਼ ’ਤੇ ਭਾਰੀ ਪੈ ਰਹੀਆਂ ਹਨ ਉਨ੍ਹਾਂ ਲਈ ਸਿਰਫ਼ ਸੈਂਟਰਲ ਵਿਸਟਾ ਯੋਜਨਾ ਮਹੱਤਵਪੂਰਨ ਹੈ ਪਾਰਟੀ ਦਾ ਕਹਿਣਾ ਹੈ ਕਿ ਸੈਂਟਰਲ ਵਿਸਟਾ ਯੋਜਨਾ ਲਈ 20,000 ਕਰੋੜ ਪ੍ਰਧਾਨ ਮੰਤਰੀ ਤੇ ਵੀਵੀਆਈਪੀ ਲਈ ਹਵਾਈ ਜਹਾਜ਼ ਖਰੀਦਣ ’ਤੇ 8400 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਜਾਣ, ਉਸ ਦੇਸ਼ ’ਚ ਵਿੱਤੀ ਸੰਕਟ ਦਾ ਹਵਾਲਾ ਦੇ ਕੇ ਸਰਕਾਰ ਕੋਰੋਨਾ ਨਾਲ ਮੌਤ ਤੋਂ ਬਾਅਦ ਸਹਾਇਤਾ ਰਾਸ਼ੀ ਕੱਅ ਰਹੀ ਹੈ, ਇਹ ਬਹੁਤ ਸ਼ਰਮਨਾਕ ਸਥਿਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ