ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home ਰੂਹਾਨੀਅਤ ਅਨਮੋਲ ਬਚਨ ਰਾਮ-ਨਾਮ ’ਚ ਲਾ...

    ਰਾਮ-ਨਾਮ ’ਚ ਲਾਏ ਗਏ ਸਵਾਸ ਅਨਮੋਲ: ਪੂਜਨੀਕ ਗੁਰੂ ਜੀ

    guru ji

    ਰਾਮ-ਨਾਮ ’ਚ ਲਾਏ ਗਏ ਸਵਾਸ ਅਨਮੋਲ: ਪੂਜਨੀਕ ਗੁਰੂ ਜੀ

    (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਚਲਦੇ, ਬੈਠ ਕੇੇ, ਲੇਟ ਕੇ ਜਿੰਨੇ ਵੀ ਸੁਆਸ ਅੱਲ੍ਹਾ, ਰਾਮ ਦੀ ਯਾਦ ਵਿੱਚ ਲਾਉਦਾ ਹੈ ਉਹ ਬੇਸ਼ਕੀਮਤੀ ਸੁਆਸ ਬਣ ਜਾਂਦੇ ਹਨ ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਤੁਹਾਨੂੰ ਸੁਖ ਮਿਲਦਾ ਹੈ, ਅਗਲੇ ਜਹਾਨ ਵਿਚ ਵੀ ਪਰਮਾਨੰਦ ਮਿਲਦਾ ਹੈ ਅਤੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਹੋ ਜਾਂਦੀ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣੇ ਕੀਮਤੀ ਸੁਆਸਾਂ ਨੂੰ ਬੇਕਾਰ ਨਹੀਂ ਕਰਨਾ ਚਾਹੀਦਾ ਦੁਨੀਆਦਾਰੀ, ਵਿਸ਼ੇ-ਵਿਕਾਰ, ਭੌਤਿਕਤਾਵਾਦ ਵਿਚ ਲੱਗ ਕੇ ਅੱਜ ਇਨਸਾਨ ਸੁਆਸਾਂ ਦੀ ਕਦਰ, ਕੀਮਤ ਭੁੱਲ ਰਿਹਾ ਹੈ ਇੱਕ ਦਿਨ ਇਨ੍ਹਾਂ ਸੁਆਸਾਂ ਦੀ ਕਦਰ ਯਾਦ ਆਵੇਗੀ ਪਰ ਉਸ ਸਮੇਂ ਸੁਆਸ ਨਹੀਂ ਹੋਣਗੇ ਇਨਸਾਨ ਨੂੰ ਆਪਣੇ ਆਖ਼ਰੀ ਸਮੇਂ ਵਿਚ ਓਮ, ਹਰੀ, ਅੱਲ੍ਹਾ, ਪਰਮਾਤਮਾ ਯਾਦ ਆਉਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇੰਜ ਹੀ ਕਿਉ ਬਰਬਾਦ ਕਰ ਦਿੱਤੀ? ਦੁਨੀਆਂ ਦੇ ਝਮੇਲਿਆਂ ਵਿਚ ਕਿਉ ਉਲਝਿਆ ਰਿਹਾ? ਮਾਲਕ ਦੀ ਭਗਤੀ-ਇਬਾਦਤ ਕਿਉ ਨਹੀਂ ਕੀਤੀ? ਇਹ ਸਭ ਸਵਾਲ ਉਸਦੇ ਦਿਮਾਗ ਵਿਚ ਆਉਦੇ ਹਨ ਕਿਉਕਿ ਰਾਮ-ਨਾਮ ਵਿਚ ਜੋ ਸੁਆਦ, ਲੱਜ਼ਤ ਹੈ ਉਹ ਬਜ਼ਾਰ ’ਚੋਂ ਖ਼ਰੀਦੀ ਨਹੀਂ ਜਾ ਸਕਦੀ ਰਾਮ-ਨਾਮ ਦੇ ਸੁਆਦ, ਲੱਜ਼ਤ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸ਼ਹਿਦ ਜਾਂ ਰਸਗੁੱਲੇ ਦਾ ਸੁਆਦ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਹ ਤੁਹਾਡੀ ਜੀਭ ਦੇ ਸੰਪਰਕ ਵਿਚ ਰਹਿੰਦਾ ਹੈ ਇਸ ਤਰ੍ਹਾਂ ਜੀਭ ਦਾ ਸੁਆਦ ਸਿਰਫ਼ ਪਲ ਭਰ ਦਾ ਹੰੁਦਾ ਹੈ ਪਰ ਰਾਮ-ਨਾਮ ਦਾ ਸੁਆਦ ਜੇਕਰ ਇੱਕ ਵਾਰ ਚੜ੍ਹ ਜਾਵੇ ਤਾਂ ਦੋਵਾਂ ਜਹਾਨਾਂ ਵਿਚ ਨਹੀਂ ਉੱਤਰਦਾ ਇਨਸਾਨ ਜੇਕਰ ਓਮ, ਹਰੀ, ਅੱਲ੍ਹਾ ਦਾ ਨਾਮ ਜਪੇ ਤਾਂ ਯਕੀਨਨ ਉਸਨੂੰ ਪਰਮਾਨੰਦ ਮਿਲਦਾ ਹੈ ਅਤੇ ਉਸ ਪਰਮਾਨੰਦ ਨਾਲ ਉਹ ਬੇਇੰਤਹਾ ਖੁਸ਼ੀਆਂ ਦਾ ਸਵਾਮੀ ਬਣ ਜਾਂਦਾ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਇਸ ਦੁਨੀਆਂ ਵਿਚ ਸਵਾਸ ਲੈ ਕੇ ਓਮ, ਹਰੀ, ਅੱਲ੍ਹਾ ਦੇ ਨਾਮ ਰੂਪੀ ਹੀਰੇ, ਜਵਾਹਰਾਤ ਦਾ ਵਪਾਰ ਕਰਨ ਲਈ ਆਇਆ ਸੀ ਪਰ ਦੁਨਿਆਵੀ ਸਾਜੋ-ਸਾਮਾਨ, ਬਾਲ-ਬੱਚਿਆਂ ਵਿਚ, ਖਾਣ-ਪੀਣ ਵਿਚ ਇੰਨਾ ਮਸਤ ਹੋ ਗਿਆ ਹੈ ਕਿ ਆਪਣੇ ਅੱਲ੍ਹਾ, ਰਾਮ ਨੂੰ ਭੁੱਲ ਗਿਆ ਮਨ ਦਾ ਗੁਲਾਮ ਬਣ ਕੇ ਇਨਸਾਨ ਭਰਮਾਂ ਵਿਚ ਪੈ ਜਾਂਦਾ ਹੈ ਮਨ ਦੇ ਗੁਲਾਮ ਲੋਕ ਸਿਰਫ਼ ਆਪਸੀ ਪਿਆਰ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਅਤੇ ਅੱਲ੍ਹਾ, ਰਾਮ ਦੇ ਨਾਮ ਦੇ ਅਨੰਦ, ਖੁਸ਼ਬੂ, ਪਰਮਾਨੰਦ ਤੋਂ ਵਾਂਝੇ ਰਹਿ ਜਾਂਦੇ ਹਨ।

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ ਇਹ ਨਹੀਂ ਕਹਿੰਦੇ ਕਿ ਆਪਸੀ ਪਿਆਰ ਨਾ ਕਰੋ ਪਰ ਇਸ ਪਿਆਰ ਦੀ ਵੀ ਇੱਕ ਹੱਦ, ਸੀਮਾ ਹੁੰਦੀ ਹੈ, ਬੇਗਰਜ਼, ਨਿਹਸਵਾਰਥ ਪਿਆਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਜੇਕਰ ਬੇਇੰਤਹਾ, ਬੇਹੱਦ ਜਿਸਦੀ ਕੋਈ ਹੱਦ ਨਹੀਂ ਹੁੰਦੀ, ਉਹ ਪਿਆਰ ਕਰਨਾ ਹੈ ਤਾਂ ਆਪਣੇ ਓਮ, ਹਰੀ, ਅੱਲ੍ਹਾ, ਰਾਮ ਨਾਲ ਕਰਨਾ ਚਾਹੀਦਾ ਹੈ ਕਿਉਕਿ ਦੁਨਿਆਵੀ ਪਿਆਰ ਪਤਾ ਨਹੀਂ ਕਦੋਂ ਤੁਹਾਨੂੰ ਛੱਡ ਕੇ ਚਲਾ ਜਾਵੇ ਪਰ ਮਾਲਕ ਨਾਲ ਜੋ ਸੱਚਾ ਪਿਆਰ, ਮੁਹੱਬਤ ਕਰਦੇ ਹਨ ਉਹ ਅੱਲ੍ਹਾ, ਰਾਮ ਕਦੇ ਕਿਸੇ ਨੂੰ ਨਹੀਂ ਛੱਡਦਾ ਇਸ ਜਹਾਨ ਵਿਚ ਹੀ ਨਹੀਂ ਸਗੋਂ ਅਗਲੇ ਜਹਾਨ ਵਿਚ ਵੀ ਮਾਲਕ ਉਸਦਾ ਜ਼ਿੰਮੇਵਾਰ ਬਣ ਜਾਂਦਾ ਹੈ ਅਤੇ ਆਤਮਾ ਨੂੰ ਨਿੱਜਧਾਮ, ਸੱਚਖੰਡ, ਸਤਿਲੋਕ ਲੈ ਕੇ ਚਲਾ ਜਾਂਦਾ ਹੈ ਇਸ ਲਈ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਕਿ ਇਨਸਾਨ ਦੇ ਸਵਾਸ ਅਨਮੋਲ ਹੀਰੇ ਬਣ ਜਾਣ ਚਲਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਜਿੰਨਾ ਵੀ ਸਿਮਰਨ ਇਨਸਾਨ ਕਰਦਾ ਹੈ ਓਨੀ ਮਾਲਕ ਦੀ ਦਇਆ-ਮਿਹਰ, ਰਹਿਮਤ ਜ਼ਰੂਰ ਵਰਸੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ