ਤਾਈਕਵਾਂਡੋ ਫੈਸਟੀਵਲ 2021 ਚੱਲਦਿਆਂ ਓਪਨ ਤਾਇਕਵਾਂਡੋ ਚੈਂਪੀਅਨਸਿਪ ਦਾ ਆਯੋਜਨ

Taekwondo Championship Sachkahoon

ਤਾਈਕਵਾਂਡੋ ਫੈਸਟੀਵਲ 2021 ਚੱਲਦਿਆਂ ਓਪਨ ਤਾਇਕਵਾਂਡੋ ਚੈਂਪੀਅਨਸਿਪ ਦਾ ਆਯੋਜਨ

ਸੱਚ ਕਹੂੰ ਨਿਊਜ, ਪਟਿਆਲਾ । ਤਾਈਕਵਾਂਡੋ ਫੈਸਟੀਵਲ 2021 ਦੇ ਚੱਲਦਿਆਂ ਓਪਨ ਤਾਇਕਵਾਂਡੋ ਚੈਂਪੀਅਨਸਿਪ ਦਾ ਆਯੋਜਨ ਦਾ ਮਿਲੇਨੀਅਮ ਸਕੂਲ ਪਟਿਆਲਾ ਵਿਖੇ ਸਕੂਲ ਪਿ੍ਰੰਸੀਪਲ ਵਨੀਤਾ ਰਾਜਪੂਤ, ਅਤੇ ਕੌਚ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਡਾਕਟਰ ਤਰਲੋਕ ਸਿੰਘ ਓਲੰਪੀਅਨ ਪੁੱਜੇ।

ਇਸ ਦੇ ਨਾਲ ਕੇਹਰ ਸਿੰਘ ਮੋਗਾ ਰਾਜ ਕੁਮਾਰ ਵਰਮਾ ਪਟਿਆਲਾ ਹੁਕਮ ਚੰਦ , ਇੰਦਰ ਫਰੀਦਕੋਟ ਸੁਨੀਲ, ਬਲਦੇਵ ਰਾਜ ਫਰਿੋਜਪੁਰ ਖ਼ਾਸ ਤੌਰ ’ਤੇ ਪੁੱਜੇ । ਇਸ ਤੋਂ ਇਲਾਵਾ ਸਕੂਲ ਦੇ ਵਾਈਸ ਪਿ੍ਰੰਸੀਪਲ ਸੁਮਨਜੋਤ ਸਿੰਘ ਗਰੇਵਾਲ, ਸੁਰਿੰਦਰ ਪਾਲ ਸਿੰਘ, ਰਾਕੇਸ ਕੁਮਾਰ, ਹਰਪ੍ਰੀਤ ਸਿੰਘ, ਅਰਵਿੰਦਰ ਸਿੰਘ, ਪੁਨੀਤ ਪਾਲ ਸਿੰਘ, ਦਕਸ, ਹਿਮਾਂਸੀ, ਗੁਰਦੀਪ ਸਿੰਘ, ਇੰਦਰ ਕੁਮਾਰ, ਕਿ੍ਰਸਨਾ ਕੁਮਾਰ, ਨੇ ਮੁਕਾਬਲੇ ਨੂੰ ਕਾਮਯਾਬ ਬਣਾਉਣ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ । ਇਸ ਮੌਕੇ ਡਾਕਟਰ ਤਰਲੋਕ ਸਿੰਘ ਉਲੰਪੀਅਨ ਨੇ ਕਿਹਾ ਕੇ ਮਾਪਿਆਂ ਵਲੋਂ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖ ਕੇ ਗਰਾਊਂਡ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੇ ਮੁਕਾਬਲਿਆਂ ਵਿਚ ਖਿਡਾਰੀ ਆਪਣੀ ਪ੍ਰਦਰਸਨ ਕਰਕੇ ਆਪਣੇ ਆਪ ਨੂੰ ਉੱਚਾ ਚੁੱਕ ਸਕਦੇ ਹਨ। ਨਾਲ ਹੀ ਨਾਲ ਉਨ੍ਹਾਂ ਨੇ ਕੋਚ ਸਤਵਿੰਦਰ ਸਿੰਘ ਤੇ ਸਕੂਲ ਮੈਨੇਜਮੈਂਟ ਦੀ ਸਲਾਘਾ ਵੀ ਕੀਤੀ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ