ਕਰਨਾਲ ’ਚ ਹਾਲਾਤ ਤਣਾਅ ਪੂਰਨ
- ਧਰਨੇ ’ਤੇ ਬੈਠੇ ਕਿਸਾਨ ਅੱਗੇ ਦੀ ਰਣਨੀਤੀ ਬਣਾ ਰਹੇ ਹਨ
ਕਰਨਾਲ (ਸੱਚ ਕਹੂੰ ਨਿਊਜ਼) ਕਰਨਾਲ ’ਚ ਕਿਸਾਨ ਮਹਾਂ ਪੰਚਾਇਤ ’ਚ ਵੱਡੀ ਗਿਣਤੀ ’ਚ ਪਹੁੰਚੇ ਕਿਸਾਨ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਇਸ ਦੌਰਾਨ ਕਿਸਾਨ ਤੇ ਪੁਲਿਸ ਦਰਮਿਆਨ ਝੜਪ ਹੋ ਗਈ ਸਾਰੇ ਟੋਲ ਪਲਾਜਿਆਂ ’ਤੇ ਕਿਸਾਨਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਇਸ ਦੌਰਾਨ ਕਿਸਾਨ ਨੇ ਹਰ ਇੱਕ ਟੋਲ ਪਲਾਜੇ ’ਤੇ ਜਾਮ ਲਾ ਦਿੱਤਾ ਹੈ ਕਿਸਾਨ ਕੰਡੇਲਾ, ਨਗੁਰਾ, ਅਲੇਵਾ ਸਮੇਤ ਕਾਫ਼ੀ ਥਾਵਾਂ ’ਤੇ ਸੜਕਾਂ ’ਤੇ ਬੈਠੇ ਹਨ।
ਲਗਾਤਾਰ ਸੂਬੇ ਦੇ ਟੋਲ ਪਲਾਜਿਆਂ ’ਤੇ ਕਿਸਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਰਨਾਲ ’ਚ ਹਾਲਾਤ ਤਣਾਅ ਪੂਰਨ ਬਣੇ ਹੋਏ ਹਨ ਜਿਸ ਦਾ ਅਸਰ ਪੂਰੇ ਸੂਬੇ ’ਚ ਵੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਕਿਸਾਨਾਂ ਨੇ ਕੈਥਲ-ਚੰਡੀਗੜ ਮਾਰਗ ਤੇ ਚੰਡੀਗੜ੍ਹ-ਜੀਂਦੀ ਮਾਰਗ ਜਾਮ ਕਰ ਰੱਖਿਆ ਹੈ ਮਿੰਨੀ ਸਕੱਤਰੇਤ ਦੇ ਬਾਹਰ ਬੈਠੇ ਕਿਸਾਨ ਅੱਗੇ ਦੀ ਰਣਨੀਤੀ ਬਣਾ ਰਹੇ ਹਨ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦਰਮਿਆਨ ਮੀਟਿੰਗ ਹੋਈ ਸੀ, ਜੋ ਬੇਸਿੱਟਾ ਰਹੀ ਸੀ, ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਮੰਨ ਰਿਹਾ ਹੈ, ਜਿਸ ਦੇ ਚੱਲਦੇ ਕਿਸਾਨ ਮੀਟਿੰਗ ’ਚੋਂ ਉੱਠ ਕੇ ਬਾਹਰ ਆ ਗਏ ਸਨ ਇਸ ਤੋਂ ਬਾਅਦ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਗਈ, ਜਿਸ ਨੂੰ ਕੰਟਰੋਲ ਕਰਨ ਲਈ ਪੁਲਿਸ ਫੋਰਸ ਵੱਡੀ ਗਿਣਤੀ ’ਚ ਤਾਇਨਾਤ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ