ਕਾਬਲ ’ਚ ਪਾਕਿਸਤਾਨ ਵਿਰੋਧੀ ਰੈਲੀ, ਤਾਲਿਬਾਨ ਨੇ ਚਲਾਈਆਂ ਗੋਲੀਆਂ
ਕਾਬਲ (ਏਜੰਸੀ) । ਕਾਬਲ ’ਚ ਪਾਕਿਸਤਾਨ ਵਿਰੋਧੀ ਰੈਲੀ ’ਤੇ ਤਾਲਿਬਾਨ ਨੇ ਫਾਈਰਿੰਗ ਕਰ ਦਿੱਤੀ ਇਸ ਤੋਂ ਪਹਿਲਾਂ ਭਾਜੜ ਦੌਰਾਨ ਕਈ ਔਰਤਾਂ ਜ਼ਖਮੀ ਹੋ ਗਈਆਂ ਇਸ ਪ੍ਰਦਰਸ਼ਨ ਦੀ ਕਵਰੇਜ਼ ਕਰ ਰਹੇ ਇੱਕ ਨਿਊਜ਼ ਚੈੱਨਲ ਦੇ ਕੈਮਰਾਮੈਨ ਨੂੰ ਤਾਲਿਬਾਨ ਨੇ ਗਿ੍ਰਫ਼ਤਾਰ ਕਰ ਲਿਆ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ’ਚ ਕਾਬਲ ਦੇ ਲੋਕ ਗੋ-ਬੈਕ ਪਾਕਿਸਤਾਨ ਤੇ ਅਜ਼ਾਦੀ-ਅਜ਼ਾਦੀ ਦੇ ਨਾਅਰੇ ਲਾ ਰਹੇ ਹਨ ਅਜਿਹਾ ਹੀ ਇੱਕ ਪ੍ਰਦਰਸ਼ਨ ਕਾਬਲ ਸਥਿਤੀ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਚੱਲ ਰਿਹਾ ਸੀ ਜਿਸ ’ਚ ਜ਼ਿਆਦਾਤਰ ਔਰਤਾਂ ਸ਼ਾਮਲ ਸਨ ਇੱਥੇ ਲੋਕਾਂ ਨੂੰ ਭਜਾਉਣ ਲਈ ਤਾਲਿਬਾਨ ਨੇ ਹਵਾਈ ਫਾਈਰਿੰਗ ਕੀਤੀ ਇਹ ਵੀ ਦੱਸਣਯੋਗ ਹੈ ਕਿ ਪੰਜਸ਼ੀਰ ਦੀ ਜੰਗ ’ਚ ਪਾਕਿਸਤਾਨ ਦੇ ਦਖਲ ਨਾਲ ਅਫਗਾਨਿਸਤਾਨ ਦੇ ਲੋਕਾਂ ’ਚ ਗੁੱਸਾ ਹੈ ਜਿਸ ਦੇ ਚੱਲਦਿਆਂ ਉਹ ਪਾਕਿਸਤਾਨ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਦੀ ਜੰਗ ਜਿੱਤ ਕੇ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਹੋਣ ਦਾ ਦਾਅਵਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਪਾਕਿਸਤਾਨ ਦੀ ਮੱਦਦ ਨਾਲ ਇਹ ਲੜਾਈ ਜਿੱਤੀ ਹੈ ਰੇਜੀਸਟੇਂਸ ਫੋਰਸ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਵੀ ਕਿਹਾ ਕਿ ਪਾਕਿਸਤਾਨ ਹਵਾਈ ਫੌਜ ਲਗਾਤਾਰ ਹਮਲੇ ਕਰ ਰਹੀ ਹੈ ਤਾਂ ਕਿ ਤਾਲਿਬਾਨ ਅੱਗੇ ਵਧ ਸਕੇ ਹੁਣ ਸਾਡੀ ਅਸਲੀ ਲੜਾਈ ਪਾਕਿਸਤਾਨ ਨਾਲ ਹੈ, ਕਿਉਕਿ ਪਾਕਿ ਫੌਜ ਤੇ ਆਈਐਸਆਈ ਤਾਲਿਬਾਨੀਆਂ ਦੀ ਜੰਗ ’ਚ ਅਗਵਈ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ