ਤਾਲਿਬਾਨ ਦੀ ਭਾਰਤ ਨਾਲ ਮੁਲਾਕਾਤ ਦੇ ਮਾਇਨੇ

ਤਾਲਿਬਾਨ ਦੀ ਭਾਰਤ ਨਾਲ ਮੁਲਾਕਾਤ ਦੇ ਮਾਇਨੇ

ਤਾਲਿਬਾਨ ਆਪਣੇ ਏਜੰਡੇ ਤੇਜ਼ੀ ਨਾਲ ਬਦਲ ਰਿਹਾ ਹੈ, ਖਾਸ ਕਰਕੇ ਸੰਸਾਰਿਕ ਪ੍ਰਸੰਗ ’ਚ ਉਨ੍ਹਾਂ ਦੀ ਉਦਾਰਤਾ ਕਾਫ਼ੀ ਜ਼ਿਕਰਯੋਗ ਹੈ, ਹੈਰਾਨੀਜਨਕ ਹੈ ਤਾਲਿਬਾਨ ਇਹ ਸੰਦੇਸ਼ ਦੇਣ ਲਈ ਉਹ ਹਰ ਸੰਭਵ ਕੋਸਿਸ਼ ਕਰ ਰਿਹਾ ਹੈ ਜੋ ਸੰਸਾਰਿਕ ਪੱਧਰ ’ਤੇ ਜ਼ਰੂਰੀ ਹੈ ਅਤੇ ਜਿਸ ਨਾਲ ਤਾਲਿਬਾਨ ਨੂੰ ਇੱਕ ਗੰਭੀਰ ਅਤੇ ਜਿੰਮੇਵਾਰ ਸਿਆਸੀ ਸੰਗਠਨ ਦੀ ਹੈਸੀਅਤ ਬਣਾਉਂਦੀ ਹੈ ਉਦਾਹਰਨ ਦੇ ਤੌਰ ’ਤੇ ਤਰੱਕੀ ਹੈ, ਉਦਾਰਤਾ ਹੈ, ਹਮਲਾਵਰਤਾ ਅਤੇ ਕਰੂਰਤਾ ਵਰਗੇ ਔਗੁਣ ਅਤੇ ਕਰਤੂਤ ਨਹੀਂ ਹੈ

ਸਪੱਸ਼ਟ ਤੌਰ ’ਤੇ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਨੂੰ ਅਮਰੀਕੀ ਕੰਟਰੋਲ ’ਚ ਰੱਖਣ ’ਤੇ ਕੋਈ ਵਿਰੋਧ ਦੀ ਹਿੰਸਾ ਨਹੀਂ ਫੈਲਾਈ, ਤੈਅ ਸੀਮਾ ਤੱਕ ਕਾਬੁਲ ਹਵਾਈ ਅੱਡੇ ਨੂੰ ਅਮਰੀਕਾ ਦੇ ਫੌਜੀਆਂ ਦੇ ਕੰਟਰੋਲ ’ਚ ਰਹਿਣ ਦਿੱਤਾ, ਐਨਾ ਹੀ ਨਹੀਂ ਸਗੋਂ ਤਾਲਿਬਾਨ ਨੇ ਅਮਰੀਕੀ ਫੌਜੀਆਂ ਦੇ ਨਾਲ ਸਹਿਯੋਗ ਹੀ ਕੀਤਾ, ਕੋਈ ਪ੍ਰੇਸ਼ਾਨੀ ਨਹੀਂ ਕੀਤੀ ਅਤੇ ਨਾ ਹੀ ਕੋਈ ਭਿਆਨਕ ਹਿੰਸਾ ਨੂੰ ਅੰਜ਼ਾਮ ਦਿੱਤਾ

ਸ਼ੁਰੂਆਤੀ ਦੌਰ ’ਚ ਉਸ ਨੇ ਇਹ ਆਗਿਆ ਵੀ ਪ੍ਰਦਾਨ ਕਰ ਦਿੱਤੀ ਕਿ ਜੋ ਕੋਈ ਵੀ ਦੇਸ਼ ਛੱਡ ਕੇ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ, ਉਨ੍ਹਾਂ ਨੂੰ ਜਾਣ ਦਿੱਤਾ ਜਾਵੇਗਾ, ਕੋਈ ਰੁਕਾਵਟ ਨਹੀਂ ਆਵੇਗੀ ਇਹੀ ਕਾਰਨ ਹੈ ਕਿ ਕਾਬੁਲ ਹਵਾਈ ਅੱਡੇ ’ਤੇ ਅਫ਼ਗਾਨਿਸਤਾਨ ਛੱਡ ਕੇ ਵਿਦੇਸ਼ ਜਾਣ ਵਾਲਿਆਂ ਦੀ ਭਿਆਨਕ ਭੀੜ ਉਮੜੀ ਸੀ ਭੀੜ ਦਾ ਫਾਇਦਾ ਚੁੱਕ ਕੇ ਤਾਲਿਬਾਨ ਵਿਰੋਧੀ ਆਈਐਸ ਨੇ ਅੱਤਵਾਦੀ ਹਮਲੇ ਵੀ ਕੀਤੇ ਜਿਨ੍ਹਾਂ ’ਚ ਇੱਕ ਦਰਜਨ ਅਮਰੀਕੀ ਫੌਜੀਆਂ ਸਮੇਤ ਕਰੀਬ ਇੱਕ ਸੌ ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਤਾਲਿਬਾਨ ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸਿਆਸੀ ਸਮੀਕਰਨ ਨੂੰ ਸਾਧਣ ਦੀ ਕੋਸ਼ਿਸ਼ ਕਰ ਰਿਹਾ ਹੈ,

ਸਿਆਸੀ ਸਮੀਕਰਨ ਨੂੰ ਸਾਧਣ ’ਚ ਉਸ ਨੇ ਹਿੰਸਾ ਅਤੇ ਬੰਬ ਗੋਲੀ ਦਾ ਸਹਾਰਾ ਨਹੀਂ ਲਿਆ, ਧਮਕੀ ਅਤੇ ਦਬਾਅ ਦਾ ਸਹਾਰਾ ਨਹੀਂ ਲੈ ਰਿਹਾ ਹੈ ਸਿਆਸੀ ਸਮੀਕਰਨ ਨੂੰ ਸਾਧਣ ਲਈ ਉਸ ਨੇ ਗੱਲਬਾਤ ਦਾ ਸਹਾਰਾ ਲਿਆ ਹੈ, ਸਰਬ-ਪ੍ਰਵਾਨਗੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਧੁਰ ਵਿਰੋਧੀ ਹਾਮਿਦ ਕਰਜ਼ਈ ਨਾਲ ਵੀ ਗੱਲਬਾਤ ਕੀਤੀ ਹੈ ਸਾਬਕਾ ਵਾਰਤਾਕਾਰ ਅਬਦੁੱਲਾ ਅਬਦੁੱਲਾ ਨਾਲ ਵੀ ਤਾਲਿਬਾਨ ਨੇ ਸੁਹਿਰਦਤਾਪੂਰਨ ਗੱਲਾਂ ਕੀਤੀਆਂ ਹਨ ਦੁਨੀਆ ਇਹ ਸਮਝ ਰਹੀ ਹੈ ਕਿ ਸੱਤਾ ਦੇ ਦੁਆਰ ’ਤੇ ਖੜ੍ਹੇ ਤਾਲਿਬਾਨ ਦੁਨੀਆ ਦੀ ਰੈਗੂਲੇਟਰੀਆਂ ਦੇ ਸਿਧਾਂਤਾਂ ਦਾ ਪਾਲਣ ਕਰਨ ਸਬੰਧੀ ਸਨਮਾਨ ਦੇ ਰਹੇ ਹਨ

ਖਾਸ ਕਰਕੇ ਭਾਰਤ ਦੇ ਸਬੰਧ ’ਚ ਤਾਲਿਬਾਨ ਦੇ ਵਿਚਾਰ ਅਤੇ ਐਕਸ਼ਨ ਹੈਰਾਨੀ ’ਚ ਪਾਉਣ ਵਾਲੇ ਹਨ, ਸਾਰੀਆਂ ਉਮੀਦਾਂ ਨੂੰ ਤਹਿਸ-ਨਹਿਸ ਕਰਨ ਵਾਲੇ ਹਨ ਹੁਣ ਤੱਕ ਉਮੀਦ ਇਹੀ ਸੀ ਕਿ ਤਾਲਿਬਾਨ ਸੱਤਾ ’ਚ ਆਉਣ ਨਾਲ ਹੀ ਨਾਲ ਭਾਰਤ ਨੂੰ ਨਿਸ਼ਾਨਾ ਬਣਾਏਗਾ, ਭਾਰਤ ਤੋਂ ਬਦਲਾ ਲਵੇਗਾ, ਭਾਰਤ ਖਿਲਾਫ਼ ਪਾਕਿਸਤਾਨ ਦੀ ਨੀਤੀ ’ਤੇ ਚੱਲੇਗਾ, ਪਾਕਿਸਤਾਨ ਜਿਵੇਂ ਚਾਹੇਗਾ ਉਸੇ ਤਰ੍ਹਾਂ ਕਰੇਗਾ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਪਾਕਿਸਤਾਨ ਦੀ ਅਫ਼ਗਾਨਿਸਤਾਨ ’ਚ ਭਾਰਤ ਵਿਰੋਧੀ ਨੀਤੀ ਕੀ ਹੈ? ਭਾਰਤ ਨੇ ਅਫ਼ਗਾਨਿਸਤਾਨ ’ਚ ਖਰਬਾਂ ਡਾਲਰ ਦਾ ਜੋ ਨਿਵੇਸ਼ ਕੀਤਾ ਹੈ ਉਸ ਨਿਵੇਸ਼ ’ਤੇ ਤਾਲਿਬਾਨ ਬੁਲਡੋਜ਼ਰ ਚਲਾਵੇ ਨਿਵੇਸ਼ ਦੇ ਜਰੀਏ ਖੜ੍ਹੇ ਕੀਤੇ ਗਏ ਨਿਰਮਾਣ ਕਾਰਜ ’ਤੇ ਵੀ ਤਾਲਿਬਾਨ ਦੀ ਦ੍ਰਿਸ਼ਟੀ ਨਕਾਰਾਤਮਕ ਹੋਣੀ ਚਾਹੀਦੀ ਹੈ

ਪਿਛਲੇ ਸਮੇਂ ’ਚ ਤਾਲਿਬਾਨ ਦੀ ਨਰਾਜ਼ਗੀ ਭਾਰਤ ਪ੍ਰਤੀ ਕੀ-ਕੀ ਰਹੀ ਹੈ ਇਸ ’ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ ਅਮਰੀਕਾ ਨੇ ਜਦੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਸੀ ਅਤੇ ਅਮਰੀਕਾ ਦੇ ਡਰ ਨਾਲ ਤਾਲਿਬਾਨ ਬਿਨਾ ਲੜੇ ਤੇ ਬਿਨਾਂ ਬਹਾਦਰੀ ਦਿਖਾਏ ਭੱਜ ਗਿਆ ਸੀ ਉਦੋਂ ਸਭ ਤੋਂ ਜ਼ਿਆਦਾ ਖੁਸ਼ੀ ਪ੍ਰਗਟ ਕਰਨ ਵਾਲੇ ਦੇਸ਼ਾਂ ’ਚ ਭਾਰਤ ਵੀ ਸੀ ਭਾਰਤ ਦੇ ਖੁਸ਼ ਹੋਣ ਦੇ ਕਾਰਨ ਵੀ ਸਨ ਭਾਰਤ ਦੀ ਖੁਸ਼ੀ ਦੇ ਕੇਂਦਰ ’ਚ ਇੱਜਤ ਸੀ, ਸੁਰੱਖਿਆ ਸੀ ਤਾਲਿਬਾਨ ਉਸ ਕਾਲ ’ਚ ਪਾਕਿਸਤਾਨ ਦਾ ਇੱਕ ਮੋਹਰਾ ਸੀ, ਪਾਕਿਸਤਾਨ ਦੇ ਸਮੱਰਥਨ ਅਤੇ ਸਹਿਯੋਗ ਕਾਰਨ ਹੀ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ ਤੱਕ ਪਹੁੰਚਿਆ ਸੀ

ਤਾਲਿਬਾਨ ਦਾ ਪੂਰਾ ਸੁਰੱਖਿਆ ਕਵਚ ਆਈਐਸਆਈ ਨੇ ਖੜ੍ਹਾ ਕੀਤਾ ਸੀ ਇਸ ਕਾਰਨ ਤਾਲਿਬਾਨ ਦਾ ਪਾਕਿਸਤਾਨ ਪ੍ਰਤੀ ਸਮੱਰਪਣ ਵੀ ਸੁਭਾਵਿਕ ਸੀ ਪਰ ਤਾਲਿਬਾਨ ਨੇ ਆਪਣੀ ਭਵਿੱਖ ਦੀ ਕੂਟਨੀਤੀ ਨੂੰ ਧਿਆਨ ’ਚ ਨਹੀਂ ਰੱਖਿਆ ਅਤੇ ਨਾ ਹੀ ਭਵਿੱਖ ’ਚ ਆਉਣ ਵਾਲੇ ਸੰਕਟਾਂ ’ਤੇ ਧਿਆਨ ਦਿੱਤਾ ਉਸ ਨੇ ਭਾਰਤ ਵਿਰੋਧੀ ਰਵੱਈਆ ਅਪਣਾ ਲਿਆ ਭਾਰਤ ਦੇ ਦੁਸ਼ਮਣ ਦੇ ਤੌਰ ’ਤੇ ਆਪਣੇ-ਆਪ ਨੂੰ ਖੜ੍ਹਾ ਕਰ ਲਿਆ ਇਸ ਦੀ ਉਦਾਹਰਨ ਇੰਡੀਅਨ ਏਅਰ ਲਾਇੰਸ ਦੇ ਜਹਾਜ਼ ਅਗਵਾ ਕਾਂਡ ਹੈ

ਇਸ ਜਹਾਜ ਨੂੰ ਨੇਪਾਲ ਤੋਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਅਗਵਾ ਕੀਤਾ ਸੀ ਪਾਕਿਸਤਾਨ ਦੀ ਇੱਛਾ ਅਨੁਸਾਰ ਜਹਾਜ਼ ਨੂੰ ਕਾਬੁਲ ਲਿਜਾਇਆ ਗਿਆ ਸੀ ਕਾਬੁਲ ’ਚ ਇੰਡੀਅਨ ਏਅਰ ਲਾਇੰਸ ਦੇ ਜਹਾਜ਼ ਦੇ ਅਗਵਾਕਾਰਾਂ ਦੀ ਖੂਬ ਖਾਤਿਰ ਹੋਈ ਅਤੇ ਅਗਵਾ ਕਰਨ ਵਾਲਿਆਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਇਆ ਗਿਆ ਸੀ ਭਾਰਤ ਨੂੰ ਇਸ ਦੇ ਬਦਲੇ ’ਚ ਖੂੰਖਾਰ ਅੱਤਵਾਦੀਆਂ ਨੂੰ ਰਿਹਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ ਇਸ ਤੋਂ ਇਲਾਵਾ ਆਪਣੇ ਅੱਤਵਾਦੀਆਂ ਨੂੰ ਕਸ਼ਮੀਰ ’ਚ ਵੀ ਅੱਤਵਾਦ ਅਤੇ ਜਿਹਾਦ ਲਈ ਭੇਜਦਾ ਸੀ

ਤਾਲਿਬਾਨ ਨੂੰ ਭਾਰਤ ਖਿਲਾਫ਼ ਸਭ ਤੋਂ ਜ਼ਿਆਦਾ ਗੁੱਸਾ ਭਾਰਤ ਵੱਲੋਂ ਅਫ਼ਗਾਨਿਸਤਾਨ ’ਚ ਨਿਵੇਸ਼ ਸਬੰਧੀ ਹੈ, ਅਫ਼ਗਾਨਿਸਤਾਨ ਦੇ ਮੁੜ-ਨਿਰਮਾਣ ਦੇ ਖੇਤਰ ’ਚ ਕੀਤੇ ਗਏ ਯਤਨ ਨੂੰ ਲੈ ਕੇ ਹੈ ਅਮਰੀਕੀ ਇੱਛਾ ਦਾ ਅਨਾਦਰ ਕਰਕੇ ਭਾਰਤ ਨੇ ਅਫ਼ਗਾਨਿਸਤਾਨ ’ਚ ਆਪਣੀ ਫੌਜ ਨਹੀਂ ਭੇਜੀ ਸੀ ਪਰ ਭਾਰਤ ਨੇ ਅਫ਼ਗਾਨਿਸਤਾਨ ਦੇ ਵਿਕਾਸ ’ਚ ਕੋਈ ਕਸਰ ਨਹੀਂ ਛੱਡੀ ਸੀ ਖਰਬਾਂ ਡਾਲਰ ਦਾ ਨਿਵੇਸ਼ ਭਾਰਤ ਨੇ ਕੀਤਾ ਜੰਗੀ ਰੂਪ ’ਚ ਮਹੱਤਵਪੂਰਨ ਕਈ ਸੜਕਾਂ ਦਾ ਨਿਰਮਾਣ ਭਾਰਤ ਨੇ ਕੀਤਾ ਸੀ ਕਈ ਸਿੰਚਾਈ ਬੰਨ੍ਹ ਬਣਵਾਏ ਸਿੰਚਾਈ ਬੰਨ੍ਹ ਬਣਾਉਣ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮਿਲਿਆ, ਜਿਸ ਕਾਰਨ ਕਿਸਾਨਾਂ ਦੀ ਆਮਦਨ ਵਧੀ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨਾਜ ਦਾ ਉਤਪਾਦਨ ਸੰਭਵ ਹੋ ਸਕਿਆ

ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਦੀ ਸੰਸਦ ਦਾ ਨਿਰਮਾਣ ਕੀਤਾ ਹੈ ਭਾਰਤ ਵੱਲੋਂ ਬਣਾਈ ਗਈ ਸੰਸਦ ਆਧੁਨਿਕ ਹੈ ਅਤੇ ਆਧੁਨਿਕ ਸਾਧਨਾਂ ਨਾਲ ਲੈਸ ਹੈ ਹੁਣ ਭਾਰਤ ਵੱਲੋਂ ਬਣਾਏ ਗਏ ਸੰਸਦ ਭਵਨ ਦੀ ਵਰਤੋਂ ਤਾਂ ਤਾਲਿਬਾਨ ਹੀ ਕਰੇਗਾ ਜੇਕਰ ਅਸੀਂ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਹਾਂ ਅਤੇ ਸ਼ਾਂਤੀ ਗੱਲਬਾਤ ਦੇ ਝਾਂਸੇ ’ਚ ਆਉਂਦੇ ਹਾਂ ਤਾਂ ਫ਼ਿਰ ਹਮੇਸ਼ਾ ਨੁਕਸਾਨ ਉਠਾਉਂਦੇ ਰਹਾਂਗੇ ਜਦੋਂ ਤਾਲਿਬਾਨ ਅਮਰੀਕਾ ਨਾਲ ਗੱਲਬਾਤ ਕਰਕੇ ਧੋਖਾ ਦੇ ਸਕਦਾ ਹੈ ਤਾਂ ਫ਼ਿਰ ਭਾਰਤ ਨੂੰ ਧੋਖਾ ਕਿਉਂ ਨਹੀਂ ਦੇ ਸਕਦਾ?

ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਤਾਲਿਬਾਨ ਇਹ ਖੇਡ ਖੇਡ ਰਿਹਾ ਹੈ ਤਾਲਿਬਾਨ ਨੂੰ ਇਹ ਪਤਾ ਹੈ ਕਿ ਜੇਕਰ ਉਸ ਦੀ ਸਰਕਾਰ ਨੂੰ ਭਾਰਤ ਨੇ ਮਾਨਤਾ ਪ੍ਰਦਾਨ ਕਰ ਦਿੱਤੀ ਤਾਂ ਫ਼ਿਰ ਅੰਤਰਰਾਸ਼ਟਰੀ ਕੂਟਨੀਤੀ ’ਚ ਉਸ ਦੀ ਬਹੁਤ ਵੱਡੀ ਜਿੱਤ ਹੋਵੇਗੀ ਤਾਲਿਬਾਨ ਦੀਆਂ ਮਜ਼ਹਬੀ ਅਤੇ ਕਾਫ਼ਿਰ ਮਾਨਸਿਕਤਾਵਾਂ ਸਮਾਪਤ ਨਹੀਂ ਹੋਣਗੀਆਂ ਭਾਰਤ ਨੂੰ ਤਾਲਿਬਾਨ ਨਾਲ ਦੋਸਤੀ ’ਚ ਹਮੇਸ਼ਾ ਸਾਵਧਾਨ ਅਤੇ ਹੁਸ਼ਿਆਰ ਹੀ ਰਹਿਣਾ ਹੋਵੇਗਾ

ਵਿਸ਼ਣੂ ਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ