ਦਿੱਲੀ ਪੁਲਿਸ ਨੇ ਵਾਹਨ ਚੋਰ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਵਾਹਨ ਚੋਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਕੌਮੀ ਰਾਜਧਾਨੀ ਤੋਂ ਕਾਰ ਚੋਰੀ ਕਰਕੇ ਉੱਤਰ ਪ੍ਰਦੇਸ਼ ’ਚ ਕਬਾੜੀ ਨੂੰ ਵੇਚਣ ਵਾਲੇ ਇੱਕ ਵਾਹਨ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਦੱਖਣੀ ਪੂਰਬੀ ਦਿੱਲੀ ਦੇ ਕਮਿਸ਼ਨਰ ਆਰ. ਪੀ. ਮੀਣਾ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਏਏਟੀਐਸ ਦਲ ਨੇ ਇੱਕ ਸੂਚਨਾ ਦੇ ਅਧਾਰ ’ਤੇ ਰਾਜਧਾਨੀ ਦੇ ਸਰੀਤਾ ਵਿਹਾਰ ਖੇਤਰ ’ਚ ਰਾਹੁਲ ਉਰਫ਼ ਅਬਦੁਲ ਨੂੰ ਚੋਰੀ ਦੀ ਕਾਰ ਨਾਲ ਗ੍ਰਿਫ਼ਤਾਰ ਕੀਤਾ ਹੈ। ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਹੈ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਉੱਤਰ ਪ੍ਰਦੇਸ਼ ਦਾ ਇੱਕ ਸ਼ਾਤਿਰ ਵਾਹਨ ਚੋਰ ਓਖਲਾ ਮੰਡੀ ਖੇਤਰ ’ਚ ਆਉਣ ਵਾਲਾ ਹੈ ਇਸ ਅਧਾਰ ’ਤੇ ਪੁਲਿਸ ਦਲ ਨੇ ਸਰੀਤਾ ਵਿਹਾਰ ਖੇਤਰ ’ਚ ਇੱਕ ਸ਼ੱਕੀ ਦਾ ਪਿੱਛਾ ਕਰਕੇ ਉਸ ਨੂੰ ਰੋਕਿਆ ਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਚੋਰੀ ਵਾਹਨ ਦਾ ਖੁਲਾਸਾ ਹੋਇਆ ਇਸ ਤੋਂ ਬਾਅਦ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪੁੱਛਗਿੱਤ ’ਚ ਉਸਨੇ ਵਾਹਨ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਉਸਨੇ ਕਿਹਾ ਕਿ ਉਹ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਬਿਜਨੌਰ ’ਚ ਕਬਾੜੀ ਦੇ ਹੱਥੋਂ ਵੇਚ ਦਿੰਦਾ ਸੀ ਇਸ ਤੋਂ ਉਸ ਨੂੰ ਚੰਗੀ ਰਕਮ ਮਿਲ ਜਾਂਦੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ