ਵਿਰੋਧ ਕਰਨ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਸੰਗਰੂਰ,(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜਗਾਰਾਂ ਨੇ ਜਿਥੇ ਸਿੱਖਿਆ ਮੰਤਰੀ ਦਾ ਕੋਠੀ ਵਿਚ ਦਾਖਲਾ ਬੰਦ ਕੀਤਾ ਹੋਇਆ ਹੈ,ਉਥੇ ਮੁਨੀਸ ਫਾਜਲਿਕਾ ਨੇ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਚੜ੍ਹ ਕੇ ਮੰਤਰੀ ਦੀਆਂ ਮੁਸਕਿਲਾਂ ਵਿੱਚ ਵਾਧਾ ਕੀਤਾ ਹੈ ਨਾਲ ਹੀ ਸਥਾਨਕ ਕਿਸੇ ਵੀ ਸਮਾਗਮ ਵਿੱਚ ਮੰਤਰੀ ਦੀ ਪਹੁੰਚਣ ਮੌਕੇ ਬੇਰੁਜਗਾਰਾਂ ਵੱਲੋ ਕੀਤੇ ਜਾ ਰਹੇ ਘਿਰਾਓ ਸਥਾਨਕ ਪ੍ਰਸਾਸਨ ਅਤੇ ਮੰਤਰੀ ਲਈ ਸਿਰਦਰਦੀ ਬਣ ਰਹੇ ਹਨ।
ਅੱਜ ਫੇਰ ਸਥਾਨਕ ਸਰਕਾਰੀ ਸਕੂਲਾਂ ਦੇ ਦੌਰੇ ਮੌਕੇ ਬੇਰੁਜ਼ਗਾਰ ਬੀਐਡ ਟੈਟ ਪਾਸ ਅਧਿਆਪਕਾਂ ਅਤੇ ਨਵੀਂ ਪੀ ਟੀ ਆਈ ਯੂਨੀਅਨ ਦੇ ਕਾਰਕੁਨਾਂ ਵੱਲੋਂ ਮੰਤਰੀ ਦੇ ਘਿਰਾਓ ਦੀ ਉਲੀਕੀ ਯੋਜਨਾ ਦੀ ਭਿਣਕ ਪੁਲਿਸ ਲੱਗ ਗਈ ਜਿਸ ਕਰਕੇ ਓਹਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਜਾਣਾ ਚਾਹਿਆ ਤਾਂ ਦੋਵਾਂ ਜਥੇਬੰਦੀਆਂ ਦੇ ਬੇਰੁਜਗਾਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜੀ ਸੁਰੂ ਕਰ ਦਿੱਤੀ। ਪੁਲਿਸ ਨੇ ਗਗਨਦੀਪ ਕੌਰ ਸਮੇਤ ਪ੍ਰੀਤ ਇੰਦਰ ,ਰਿੰਪੀ ਕਲੇਰ,ਪਿ੍ਰਤਪਾਲ ਕੌਰ, ਗੁਰਪ੍ਰੀਤ ਕੌਰ ਗਾਜੀਪੁਰ, ਗੁਰਪ੍ਰੀਤ ਮਾਲੇਰਕੋਟਲਾ, ਸੰਨੀ ਝਨੇੜੀ, ਸੰਦੀਪ ਕੌਰ ਆਦਿ ਤੋ ਇਲਾਵਾ ਗੁਰਮੇਲ ਸਿੰਘ ਬਰਗਾੜੀ ਆਦਿ ਨੂੰ ਹਿਰਾਸਤ ਵਿੱਚ ਲੈ ਲਿਆ।
ਇਸੇ ਤਰਾਂ ਨਵੀਂ ਪੀ ਟੀ ਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਰਨਲ ਸਕੱਤਰ ਅਮਨਦੀਪ ਕੰਬੋਜ, ਸੁਮਨ, ਵੀਰ ਸਿੰਘ, ਗੋਬਿੰਦ ਬਿੱਲਾ, ਸ਼ਮਸੇਰ ਸਿੰਘ ਗੁਰਮੀਤ ਸਿੰਘ ਮਾਨਸਾ ਮਹਿੰਦਰਪਾਲ ਸੰਦੀਪ,ਰਾਜਵਿੰਦਰ ਸਿੰਘ, ਗੁਰਮੇਲ, ਗੁਰਪ੍ਰੀਤ, ਵਰਿੰਦਰ ਸਿੰਘ ਬਠਿੰਡਾ ਪ੍ਰਧਾਨ, ਬਲਜਿੰਦਰ ਸਿੰਘ ਮੋਗਾ ਅਵਤਾਰ ਸਿੰਘ ਮੁਹਾਲੀ ਸੁਮਾਰ ਸਿੰਘ ਆਦਿ ਨੂੰ ਵੀ ਸਿਟੀ ਥਾਣੇ ਵਿੱਚ ਡੱਕਿਆ ਗਿਆ। ਖਬਰ ਲਿਖੇ ਜਾਣ ਤੱਕ ਬੇਰੁਜਗਾਰਾਂ ਨੂੰ ਬਾਲੀਆਂ ਅਤੇ ਸਿਟੀ ਥਾਣੇ ਵਿੱਚ ਡੱਕਿਆ ਹੋਇਆ ਸੀ ਦੂਜੇ ਪਾਸੇ ਮੁਨੀਸ ਫਾਜਲਿਕਾ ਚੌਥੇ ਦਿਨ ਵੀ ਟੈਂਕੀ ਉੱਤੇ ਚੜਿ੍ਹਆ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ