ਸਮੱਸਿਆਵਾਂ ਸਬੰਧੀ ਮਹੁੱਲਾ ਵਿਕਾਸ ਕਮੇਟੀ ਅਨੰਦ ਨਗਰ ਦੀ ਮੀਟਿੰਗ

ਰੇਲਵੇ ਓਵਰ ਬਿ੍ਰਜ ਬਨਣ ਉਪਰੰਤ ਰਾਸਤਾ ਖੁਲਵਾਉਣ ਲਈ ਵਕੀਲ ਦੀਆਂ ਸੇਵਾਵਾਂ ਲੈਣ ਦਾ ਫੈਸਲਾ

ਕੋਟਕਪੂਰਾ (ਸੁਭਾਸ਼ ਸ਼ਰਮਾ)। ਸਥਾਨਕ ਫਰੀਦਕੋਟ ਰੋਡ ’ਤੇ ਸਥਿਤ ਮਹੁੱਲਾ ਅਨੰਦ ਨਗਰ ਦੇ ਵਿਕਾਸ ਕਮੇਟੀ ਦੀ ਮੀਟਿੰਗ ਪ੍ਰਧਾਨ ਅਨੰਤਦੀਪ ਸਿੰਘ ਰੋਮਾ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮਹੁੱਲੇ ਨੂੰ ਆ ਰਹੀ ਸਮੱਸਿਆਵਾਂ ’ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਸੱਭ ਤੋਂ ਵੱਡੀ ਸਮੱਸਿਆ ਰੇਲਵੇ ਓਵਰ ਬਿ੍ਰਜ ਬਨਣ ਉਪਰੰਤ ਮਹੁੱਲੇ ਦੇ ਰਾਸਤੇ ਦੀ ਹੈ। ਇਹ ਰਾਸਤਾ ਸਰਕਾਰੀ ਕਾਗਜਾਂ ਮੁਤਾਬਕ ਸਾਢੇ 16 ਫੁੱਟ ਹੈ ਪ੍ਰੰਤੂ ਹੁਣ ਰਾਸਤਾ ਸਿਰਫ 6 – 7 ਫੁੱਟ ਹੀ ਰਹਿ ਗਿਆ ਹੈ। ਇਸ ਸੰਬੰਧ ਵਿੱਚ ਜਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ।

ਪ੍ਰਸ਼ਾਸ਼ਨ ਦੇ ਅਫਸਰਾਂ ਕਾਨੂੰਨਗੋ ਨੇ ਵੀ ਇਸ ਰਾਸਤੇ ਦੀ ਮਿਣਤੀ ਕੀਤੀ ਹੈ ਕਿ ਇਹ ਰਾਸਤਾ ਸਾਢੇ 16 ਫੁੱਟ ਹੈ ਪ੍ਰੰਤੂ ਹੁਣ ਤੱਕ ਇਹ ਰਾਸਤਾ ਖੋਲਿਆ ਨਹੀਂ ਗਿਆ। ਇਸ ਮੀਟਿੰਗ ਵਿੱਚ ਇਹ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ ਕਿ ਇਸ ਰਾਸਤੇ ਨੂੰ ਖੁਲਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇ ਅਤੇ ਕਿਸੇ ਕਾਬਲ ਵਕੀਲ ਦੀਆਂ ਸੇਵਾਵਾਂ ਲਈਆਂ ਜਾਣ।

ਇਸ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਅਨੁਸਾਰ ਵਿਸਾਖਾ ਸਿੰਘ ਸਰਾਂ, ਕਰਮ ਸਿੰਘ ਢਿੱਲੋਂ, ਅਮਰ ਸਿੰਘ, ਰੂਪ ਸਿੰਘ, ਰੌਣਕੀ ਸ਼ਰਮਾ, ਬਲਜੀਤ ਸਿੰਘ ਸੰਧੂ ਅਤੇ ਕੁਲਰਾਜ ਸਿੰਘ ਲਾਲੀ ਮੈਂਬਰ ਹੋਣਗੇ। ਇਸ ਤੋਂ ਇਲਾਵਾ ਅਨੰਦ ਨਗਰ ਦੀਆਂ ਗਲੀਆਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਕਰਾਉਣਾ, ਸੀਵਰੇਜ ਸਾਫ ਕਰਾਉਣਾ, ਟੁੱਟੀਆਂ ਪੁਲੀਆਂ ਨੂੰ ਫੇਰ ਤੋਂ ਬਨਾਉਣਾ ਅਤੇ ਸਕੂਲ ਨੂੰ ਜਾਂਦੀ ਟੁੱਟੀ ਸੜਕ ਦੀ ਮੁਰੰਮਤ ਲਈ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਹਾਜਰ ਸਾਰੇ ਮੁਹੱਲਾ ਨਿਵਾਸੀਆਂ ਨੇ ਇੰਨਾਂ ਕੰਮਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।

ਇਸ ਮੌਕੇ ਮਹੁੱਲਾ ਨਿਵਾਸੀ ਡਾ. ਸੁਰਿੰਦਰ ਕੁਮਾਰ ਦਿਵੇਦੀ, ਹਰਦੀਪ ਸਿੰਘ ਫਿੱਡੂ, ਲਵਪ੍ਰੀਤ ਸਿੰਘ ਲਾਲੀ, ਨਛੱਤਰ ਸਿੰਘ, ਹਰਮੰਦਰ ਸਿੰਘ, ਗੁਰਬਾਜ ਸਿੰਘ, ਮਾਸਟਰ ਕੁਲਵੰਤ ਰਾਏ, ਮਲਕੀਤ ਸਿੰਘ, ਸੂਬਾ ਸਿੰਘ ਪੇਂਟਰ, ਮਾਸਟਰ ਚਮਕੌਰ ਸਿੰਘ, ਇੰਪੂ ਜਸਜੀਤ ਸਿੰਘ, ਪਿਆਰੇ ਲਾਲ, ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹੁੱਲਾ ਨਿਵਾਸੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ