ਜਾਪਾਨ ‘ਚ ਹੜ੍ਹ, 10.20 ਲੱਖ ਲੋਕ ਮੁਸੀਬਤ ਵਿੱਚ

ਸਰਕਾਰ ਨੇ ਸੁਰੱਖਿਅਤ ਜਗ੍ਹਾਂ ‘ਤੇ ਪਹੁੰਚਣ ਦੇ ਦਿੱਤੇ ਆਦੇਸ਼

ਟੋਕੀਓ (ਏਜੰਸੀ)। ਜਾਪਾਨ ਦੇ ਅਧਿਕਾਰੀਆਂ ਨੇ ਭਾਰੀ ਮੀਂਹ ਕਾਰਨ ਦੇਸ਼ ਦੇ ਚਾਰ ਦੱਖਣ ਪੱਛਮੀ ਸੂਬਿਆਂ ਤੋਂ 10.23 ਲੱਖ ਲੋਕਾਂ ਨੂੰ ਬਾਹਰ ਕੱਣ ਦੇ ਆਦੇਸ਼ ਦਿੱਤੇ ਹਨ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਐਨਐਚਕੇ ਨਿਊਜ਼ ਚੈਨਲ ਨੇ ਦੱਸਿਆ ਕਿ ਖੇਤਰੀ ਅਧਿਕਾਰੀਆਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਫੁਕੁਓਕਾ, ਸਾਗਾ, ਨਾਗਾਸਾਕੀ ਅਤੇ ਹੀਰੋਸ਼ੀਮਾ ਪ੍ਰੀਫੈਕਚਰ ਦੇ ਵਸਨੀਕਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਜਾਪਾਨ ਦੇ ਦੱਖਣ ਪੱਛਮੀ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਜ਼ਮੀਨ ਖਿਸਕਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਹੋਰ ਜ਼ਖਮੀ ਹੋਏ ਹਨ। ਜਾਪਾਨ ਦੇ ਦੱਖਣ ਪੱਛਮੀ ਖੇਤਰ ਵਿੱਚ ਐਤਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ