ਚੋਣਾਂ ਦੇ ਹੜ੍ਹ ’ਚ ਅਜੇ ਪਤਾ ਨਹੀਂ ਕਿੰਨ੍ਹੇ ਕਿਸਾਨ ਆਗੂ ਰੁੜ੍ਹਨਗੇ

ਖੇਤੀ ਕਾਨੂੰਨਾਂ ਵਿਰੁੱਧ 2024 ਤਾਂ ਕੀ 2028 ਤੱਕ ਵੀ ਡਟਾਂਗੇ : ਜੋਗਿੰਦਰ ਸਿੰਘ ਉਗਰਾਹਾ

ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜੋਗਿੰਦਰ ਸਿੰਘ ਉਗਰਾਹਾਂ ਨਾਲ ‘ਸੱਚ ਕਹੂ’ੰ ਦੀ ਵਿਸ਼ੇਸ਼ ਮੁਲਾਕਾਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਵੱਖ-ਵੱਖ ਸੂਬਿਆਂ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਹੜ੍ਹ ’ਚ ਅਜੇ ਪਤਾ ਨਹੀਂ ਗੁਰਨਾਮ ਸਿੰਘ ਚੜੂਨੀ ਵਰਗੇ ਕਿੰਨੇ ਕਿਸਾਨ ਆਗੂ ਰੁੜਨਗੇ, ਅੱਗੇ ਅੱਗੇ ਸਮਾਂ ਸਾਰਾ ਨਿਬੇੜਾ ਕਰ ਦੇਵੇਗਾ। ਪਰਖਾਂ ਤਾ ਲੰਮੇ ਘੋਲਾਂ ’ਚ ਹੀ ਹੁੰਦੀਆਂ ਹਨ ਕਿ ਲੜਨ ਵਾਲੇ ਲੋਕ ਕਿਹੜੇ ਹਨ ਅਤੇ ਮੋਕਾ ਪ੍ਰਸਤ ਕਿਹੜੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਟਿੱਕਰੀ ਬਾਰਡਰ ਤੇ ਅਲੱਗ ਸਟੇਜ਼ ਲਾ ਕੇ 8 ਮਹੀਨਿਆਂ ਤੋਂ ਮੋਦੀ ਸਰਕਾਰ ਵਿਰੁੱਧ ਡਟੀ ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ (ਉਗਰਾਹਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ‘ਸੱਚ ਕਹੂ’ੰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।

ਉਗਰਾਹਾ ਅੱਜ ਇੱਥੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਉੱਚੇਚੇ ਤੌਰ ਤੇ ਪੁੱਜੇ ਹੋਏ ਸਨ। ਇਸ ਸੁਆਲ ਤੇ ਜਵਾਬ ਵਿੱਚ ਉਗਰਾਹਾ ਨੇ ਕਿਹਾ ਕਿ ਜਥੇਬੰਦੀ ਉਹੀ ਟਿਕਦੀ ਹੈ, ਜਿਸਦੀ ਕੋਈ ਜਥੇਬੰਦਕ ਤਾਕਤ ਹੁੰਦੀ ਹੈ, ਪਾਲਿਸੀ ਹੁੰਦੀ ਹੈ ਅਤੇ ਸਿਧਾਂਤ ਹੁੰਦੇ ਹਨ। ਚੜੂਨੀ ਦੀ ਜਥੇਬੰਦੀ ਸਿਰਫ਼ ਉਸ ਦੇ ਨਾਂਅ ’ਤੇ ਹੀ ਬਣੀ ਸੀ। ਖੇਤੀ ਕਾਨੂੰਨਾਂ ਸਬੰਧੀ ਉਗਰਾਹਾਂ ਨੇ ਕਿਹਾ ਕਿ ਉਹ 2024 ਤਾਂ ਕੀ, 2028 ਤੱਕ ਵੀ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਟਿਕਰੀ ਬਾਰਡਰ ਨੇ ਲੱਗਿਆ ਮੋਰਚਾ ਸਥਿਰ ਬਣਿਆ ਹੋਇਆ ਹੈ ਅਤੇ ਬਿਖਰ ਨਹੀਂ ਰਿਹਾ।

ਜਿਹੜੇ ਤਮਾਸਬੀਨ ਕੁਝ ਦਿਨਾਂ ਲਈ ਗਏ ਸਨ, ਉਹ ਵਾਪਸ ਆ ਗਏ ਅਤੇ ਜਿਹੜੇ ਆਪਣੀਆਂ ਜ਼ਮੀਨਾਂ ਅਤੇ ਆਪਣੀਆਂ ਨਸਲਾ ਬਚਾਉਣ ਵਾਲੇ ਹਨ, ਉਹ ਇਸੇ ਤਰ੍ਹਾਂ ਡਟੇ ਹੋਏ ਹਨ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਜਥੇਬੰਦੀਆਂ ਇਸ ਗੱਲ ਤੇ ਡਟੀਆਂ ਹੋਈਆਂ ਹਨ ਕਿ ਚਲਦੇ ਮੋਰਚੇ ਦੌਰਾਨ ਚੋਣਾਂ ਦੀ ਗੱਲ ਤਾ ਕਰਨੀ ਹੀ ਨਹੀਂ, ਕਿਉਂਕਿ ਇਸ ਨਾਲ ਮੋਰਚੇ ਨੂੰ ਢਾਹ ਲੱਗੇਗੀ। ਪੰਜਾਬ ਅੰਦਰ ਸਾਰੀਆਂ ਪਾਰਟੀਆਂ ਦੇ ਕੀਤੇ ਜਾ ਰਹੇ ਵਿਰੋਧ ਦੇ ਸੁਆਲ ਵਿੱਚ ਉਗਰਾਹਾਂ ਨੇ ਕਿਹਾ ਕਿ ਬੀਜੇਪੀ ਵਾਲਿਆ ਦਾ ਵਿਰੋਧ ਜਾ ਘਿਰਾਓ ਜਾਰੀ ਰਹੇਗਾ, ਪਰ ਕਿਸੇ ਦੇ ਕੱਪੜੇ ਪਾੜਨੇ ਜਾ ਮੁੂੰਹ ਕਾਲਾ ਠੀਕ ਨਹੀਂ।

ਉਨ੍ਹਾਂ ਕਿਹਾ ਕਿ ਬਾਕੀ ਕਾਂਗਰਸ ਤੇ ਅਕਾਲੀ ਦਲ ਵਾਲਿਆ ਨੂੰ ਸੁਆਲ ਜ਼ਰੂਰ ਪੁੱਛੇ ਜਾਾਣਗੇ ਕਿ ਕੈਪਟਨ ਸਾਹਿਬ ਚੋਣਾ ਵੇਲੇ ਜਿਹੜੇ ਵਾਅਦੇ ਕੀਤੇ ਸੀ ਉਨ੍ਹਾਂ ਦਾ ਕੀ ਬਣਿਆ, ਅਕਾਲੀ ਦਲ ਨੇ 10 ਸਾਲ ਪਹਿਲਾ ਜਿਹੜੇ ਵਾਅਦੇ ਕੀਤੇ ਸੀ ਉਹ ਕਿੱਥੇ ਹਨ। ਇਨ੍ਹਾਂ ਪਾਰਟੀਆਂ ਦਾ ਵਿਰੋਧ ਨਹੀਂ ਕਰਾਂਗੇ, ਪਰ ਸੁਆਲ ਪੁੱਛੇ ਜਾਣਗੇ। ਬੀਜੇਵੀ ਵਾਲਿਆ ਨੂੰ ਵੜਨ ਨਹੀਂ ਦੇਵਾਗੇ। ਉਗਰਾਹਾ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਨੇ ਦੁਨੀਆਂ ਨੂੰ ਜਗਾ ਦਿੱਤਾ ਹੈ, ਨੌਜਵਾਨਾਂ ਚੇਤਨ ਹੋਏ ਹਨ, ਇਸੇ ਕਾਰਨ ਤਾਂ ਦੇਸ਼ ਦੇ ਰਾਜਨੀਤਿਕ ਆਗੂ ਡਰ ਰਹੇ ਹਨ ਕਿ ਉਨ੍ਹਾਂ ਦੇ ਦਿਨ ਪੁੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੜਨ ਵਾਲੀਆਂ ਜਮਾਤਾਂ ਨੇ ਵੱਡੇ ਵੱਡੇ ਝੁਕਾ ਦਿੱਤੇ ਹਨ ਤਾ ਫਿਰ ਮੋਦੀ ਤਾਂ ਕੀ ਚੀਜ਼ ਹੈ।

ਮੋਦੀ ਦੇ ਹੱਥ ਵੱਸ ਨਹੀਂ ਪੈਟਰੋਲ, ਡੀਜ਼ਲ

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕਿਸਾਨਾਂ ਵੱਲੋਂ ਟੋਲ ਪਲਾਜੇ ਆਦਿ ਬੰਦ ਕੀਤੇ ਹੋਏ ਹਨ ਅਤੇ ਲੋਕਾਂ ’ਚ ਚਰਚਾ ਹੈ ਕਿ ਇਸ ਕਾਰਨ ਹੀ ਪੈਟਰੋਲ, ਡੀਜ਼ਲ ਮਹਿੰਗੇ ਹੋ ਗਏ ਹਨ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਤਾਂ ਬਹਾਨੇ ਹਨ। ਟੋਲ ਪਲਾਜ਼ਾ ਅਤੇ ਪਟੈਰੋਲ, ਡੀਜ਼ਲ ਦਾ ਕੋਈ ਮੇਲ ਨਹੀਂ। ਅਸਲ ਵਿੱਚ ਹੁਣ ਮੋਦੀ ਦੇ ਹੱਥ ਵੱਸ ਨਹੀਂ, ਪੈਟਰੋਲ ਤੇ ਡੀਜ਼ਲ ਦੇ ਅਖਤਿਆਰ ਤਾ ਕੰਪਨੀਆਂ ਦੇ ਹੱਥ ਵਿੱਚ ਹਨ। ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਲਾਏ ਮੋਟੇ ਟੈਕਸਾਂ ਤੋਂ ਛੋਟ ਦੇ ਕੇ ਜਨਤਾ ਨੂੰ ਰਾਹਤ ਦੇਣ।

ਵੋਟਾਂ ਤੇ ਸਪੋਰਟਾਂ ਵਾਲੇ ਚੱਕਰ ’ਚ ਨਹੀਂ, ਉਗਰਾਹਾਂ ਜਥੇਬੰਦੀ ਦਾ ਸਟੈਂਡ ਪੱਕਾ

ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਦੀ ਸਪੋਰਟ ਕਰਨ ਸਬੰਧੀ ਪੁੱਛੇ ਜਵਾਬ ਦੇ ਜਵਾਬ ਵਿੱਚ ਜੋਗਿੰਦਰ ਸਿੰਘ ਉਗਰਾਹਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਨਾ ਕਿਸੇ ਰਾਜਨੀਤਿਕ ਪਾਰਟੀ ਦੀ ਸਪੋਟ ਕਰੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਨਾਲ ਵੋਟਾਂ ਦੇ ਚੱਕਰ ਵਿੱਚ ਆਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਚਰਚਾ ਹੈ ਕਿ ਬੀਜੇਪੀ ਨਾਲ ਉਗਰਾਹਾਂ ਜਥੇਬੰਦੀ ਦੀ ਅੰਦਰਖਾਤੇ ਗੱਲਬਾਤ ਚੱਲ ਰਹੀ ਹੈ ਅਤੇ ਉਨ੍ਹਾਂ ਵਿਚਕਾਰ ਹੀ ਟੋਕਦਿਆਂ ਆਖਿਆ ਕਿ ਜੇਕਰ ਸਾਡੀ ਜਥੇਬੰਦੀ ਦੀ ਬੀਜੇਪੀ ਨਾਲ ਕਿਸੇ ਪ੍ਰਕਾਰ ਦੀ ਸਾਂਝ ਭਿਆਲੀ ਦੀ ਗੱਲ ਚੱਲ ਪਈ ਤਾ ਫੇਰ ਤਾ ਕੋਈ ਨਾ ਬੱਚਦਾ, ਸਾਰੇ ਹੀ ਟੁੱਬ ਜਾਣਗੇ।

ਉਨ੍ਹਾਂ ਕਿਹਾ ਕਿ ਉਗਰਾਹਾ ਹੀ ਅਜਿਹੀ ਜਥੇਬੰਦੀ ਹੈ ਜੋਂ ਮੋਦੀ ਸਰਕਾਰ ਨੂੰ ਹਿੱਕ ਦੇ ਜੋਰ ਤੇ ਲਲਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਉਗਰਾਹਾਂ ਨੇ ਕਦੇ ਅਜਿਹੀ ਗਲਤੀ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਦੇ ਆਗੂ ਹੀ ਉਸਦੇ ਛਿੱਤਰਾ ਦੇ ਹਾਰ ਪਾ ਦੇਣਗੇ ਅਤੇ ਪੰਜਾਬ ਦੇ ਲੋਕ ਦਾ ਪਿੱਛੇ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ