ਕਸਬਾ ਲੌਂਗੋਵਾਲ ਦੇ ਪ੍ਰਾਈਵੇਟ ਹਸਪਤਾਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਕਸਬਾ ਲੌਂਗੋਵਾਲ ਦੇ ਪ੍ਰਾਈਵੇਟ ਹਸਪਤਾਲ ਵਿਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ

ਲੌਂਗੋਵਾਲ, (ਹਰਪਾਲ)। ਪ੍ਰਾਈਵੇਟ ਗੁਰੂ ਨਾਨਕ ਹਸਪਤਾਲ ਤੇ ਸਿਹਤ ਵਿਭਾਗ ਦੀ ਟੀਮ ਨੇ ਸੀਨੀਅਰ ਮੈਡੀਕਲ ਅਫ਼ਸਰ ਡਾ,ਅੰਜੂ ਸਿੰਗਲਾ ਦੀ ਅਗਵਾਈ ਹੇਠ ਮਾਰਿਆ ਛਾਪਾ,ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਜੋ ਇਹ ਹਸਪਤਾਲ ਚਲਾਇਆ ਜਾ ਰਿਹਾ ਹੈ ਜਿਸ ਦੀ ਸ਼ਿਕਾਇਤ ਸਿਵਲ ਸਰਜਨ ਸੰਗਰੂਰ ਦੇ ਨਾਮ ਹੇਠ ਗੁਰਭਜਨ ਸਿੰਘ ਪੁੱਤਰ ਸ੍ਰੀ ਐਚ ਐਸ ਮਾਨ ਵਾਸੀ ਲੌਂਗੋਵਾਲ ਵੱਲੋਂ ਕੀਤੀ ਗਈ ਜਿਸ ਦੇ ਤਹਿਤ ਸਿਵਲ ਸਰਜਨ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਇਸ ਤਿੰਨ ਮੈਂਬਰੀ ਕਮੇਟੀ ਵੱਲੋਂ 27 ਜਨਵਰੀ 2021 ਅਤੇ 16 ਜੂਨ 2021 ਨੂੰ ਉਕਤ ਹਸਪਤਾਲ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਅਣਕੁਆਲੀਫਾਈਡ ਸਟਾਫ਼ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਸੀ ਅਤੇ ਉਨਾਂ ਦੇ ਗੁਲੂਕੋਜ ਆਦਿ ਵੀ ਲਗਾਏ ਜਾਂਦੇ ਸੀ। ਅਤੇ ਨਾਲ ਨਾਲ ਮਰੀਜ਼ਾਂ ਦੇ ਗੁਲੂਕੋਸ ਲਗਾ ਕੇ ਇਲਾਜ ਕੀਤਾ ਜਾਂਦਾ ਸੀ ਪਰ ਇਸ ਸ਼ਿਕਾਇਤ ਤੋਂ ਬਾਅਦ ਲਿਖਤੀ ਪੱਤਰ ਰਾਹੀਂ 16 ਜੂਨ 2021 ਨੂੰ ਸਿਵਲ ਸਰਜਨ ਸੰਗਰੂਰ ਵੱਲੋਂ ਉਕਤ ਹਸਪਤਾਲ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਪਰ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਸ ਨਿੱਜੀ ਹਸਪਤਾਲ ਨੂੰ ਬੰਦ ਨਹੀਂ ਕੀਤਾ ਗਿਆ।

ਡਰੱਗ ਇੰਸਪੈਕਟਰ ਸੁਧਾ ਦੇਹਲ ਦੀ ਅਗਵਾਈ ਵਿਚ ਛਾਪੇਮਾਰੀ ਕੀਤੀ ਗਈ

ਜਿਸ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਸੁਧਾ ਦੇਹਲ ਦੀ ਅਗਵਾਈ ਵਿਚ ਛਾਪੇਮਾਰੀ ਕੀਤੀ ਗਈ ਇਸ ਸਬੰਧੀ ਡਰੱਗ ਇੰਸਪੈਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਜੋ ਇਹ ਗੁਰੂ ਨਾਨਕ ਹਸਪਤਾਲ ਚੱਲ ਰਿਹਾ ਹੈ ਇਨ੍ਹਾਂ ਕੋਲ ਕੋਈ ਵੀ ਮਾਨਤਾ ਪ੍ਰਾਪਤ ਪ੍ਰੈਕਟਿਸ ਕਰਨ ਲਈ ਡਿਗਰੀ ਨਹੀਂ ਹੈ। ਇਸ ਸਮੇਂ ਸਿਹਤ ਵਿਭਾਗ ਦੀ ਟੀਮ ਵੱਲੋਂ ਭਾਰੀ ਮਾਤਰਾ ਵਿੱਚ ਦਵਾਈਆਂ ਜਪਤ ਕੀਤੀਆਂ ਗਈਆਂ ਅਤੇ ਇਸ ਟੀਮ ਵੱਲੋਂ ਫੜੀਆਂ ਗਈਆਂ ਦਵਾਈਆਂ ਉੱਪਰ ਕੋਈ ਵੀ ਸੀਲ ਵਗੈਰਾ ਨਹੀਂ ਲਗਾਈ ਗਈ। ਜਦੋਂ ਇਸ ਸੰਬੰਧੀ ਹਸਪਤਾਲ ਵਿੱਚ ਕੰਮ ਕਰਦੇ ਲੜਕੇ ਸੁਖਚੈਨ ਖਾਨ ਪੁੱਤਰ ਨੇਕ ਖਾਨ ਵਾਸੀ ਪੰਧੇਰ ਕਲਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਡਾ ਭੁਪਿੰਦਰ ਸ਼ਰਮਾ ਬੀ,ਏ,ਐਮ,ਐਸ, ਡਾ.ਮੋਹਿਤ ਗੋਇਲ ਐੱਮ,ਡੀ (ਮੈਡੀਸਨ) ਮਰੀਜ਼ਾਂ ਨੂੰ ਵੇਖਦੇ ਹਨ ਪਰ ਉਹ ਅੱਜ ਕਿਤੇ ਬਾਹਰ ਗਏ ਹੋਏ ਇਸ ਲਈ ਉਹ ਨਹੀਂ ਆ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ