ਸਾਗਰ ਰਾਣਾ ਮਰਡਰ ਕੇਸ : ਅੱਜ ਪਹਿਲੀ ਚਾਰਜਸ਼ੀਟ ਦਾਖਲ ਕਰ ਸਕਦੀ ਹੈ ਦਿੱਲੀ ਪੁਲਿਸ

ਪਹਿਲਵਾਨ ਸੁਸ਼ੀਲ ਕੁਮਾਰ ਸਮੇਤ 12 ਵਿਅਕਤੀ ਹਨ ਮੁਲਜ਼ਮ

ਨਵੀਂ ਦਿੱਲੀ (ਏਜੰਸੀ) ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਹੋਏ 23 ਸਾਲਾ ਜੂਨੀਅਰ ਪਹਿਲਵਾਨ ਸਾਗਰ ਰਾਣਾ ਦੇ ਕਤਲ ਦੇ ਮਾਮਲੇ ’ਚ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਸੋਮਵਾਰ ਨੂੰ ਆਪਣੀ ਪਹਿਲੀ ਚਾਰਜਸ਼ੀਟ ਦਾਖਲ ਕਰ ਸਕਦੀ ਹੈ। ਕਰਾਈਮ ਬ੍ਰਾਂਚ ਦੇ ਸੂਤਰਾਂ ਅਨੁਸਾਰ ਪੁਲਿਸ ਦੀ ਚਾਰਜਸ਼ੀਟ ’ਚ ਓਲੰਪਿਕ ਤਮਗਾ ਜੇਤੂ ਕੌਮਾਂਤਰੀ ਪਹਿਲਵਾਨ ਸੁਸ਼ੀਲ ਕੁਮਾਰ ਸਮੇਤ ਕਰੀਬ 12 ਮੁਲਜ਼ਮਾਂ ਦਾ ਜ਼ਿਕਰ ਤੇ 50 ਤੋਂ ਵੱਧ ਗਵਾਹਾਂ ਦੇ ਨਾਂਅ ਸ਼ਾਮਲ ਹਨ ਸੁਸ਼ੀਮਲ ਕੁਮਾਰ ’ਤੇ ਕਤਲ, ਗੈਰ ਇਰਾਦਾ ਕਤਲ ਤੇ ਅਗਵਾ ਦੇ ਦੋਸ਼ ਹਨ ਸੁਸ਼ੀਲ ਫਿਲਹਾਲ ਤਿਹਾੜ ਜੇਲ੍ਹ ’ਚ ਬੰਦ ਹੈ।

ਕੀ ਹੈ ਮਾਮਲਾ :

ਜ਼ਿਕਰਯੋਗ ਹੈ ਕਿ ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ 4 ਮਈ ਦੀ ਰਾਤ ਦਿੱਲੀ ਦੇ ਮਾਡਲ ਟਾਊਨ ਥਾਣੇ ਦੇ ਇਲਾਕੇ ’ਚ ਪਹਿਲਵਾਨ ਸੁਸ਼ੀਲ ਤੇ ਉਸਦੇ ਸਾਥੀਆਂ ਨੇ ਕਥਿਤ ਤੌਰ ’ਤੇ ਇੱਕ ਫਲੈਟ ਤੋਂ ਸਾਗਰ ਰਾਣਾ ਤੇ ਉਸਦੇ ਦੋਸਤਾਂ ਸੋਨੂੰ ਮਹਾਲ ਤੇ ਅਮਿਤ ਕੁਮਾਰ ਨੂੰ ਅਗਵਾ ਕਰ ਲਿਆ ਸੀ ਤੇ ਫਿਰ ਛਤਰਸਾਲ ਸਟੇਡੀਅਮ ’ਚ ਲਿਜਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਇਸ ’ਚ ਸਾਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਸਾਗਰ ਦੀ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ