ਭਾਰਤ ਬਾਘਾਂ ਨੂੰ ਸੁਰੱਖਿਅਤ ਵਾਤਾਵਰਨ ਤੇ ਅਨੁਕੂਲ ਇਕੋਸਿਸਟਮ ਯਕੀਨੀ ਕਰਨ ਲਈ ਵਚਨਬੱਧ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਬਾਘਾਂ ਲਈ ਸੁਰੱਖਿਅਤ ਵਾਤਾਵਰਨ ਤੇ ਅਨੁਕੂਲ ਇਕੋਸਿਸਟਮ ਯਕੀਨੀ ਕਰਨ ਦੀ ਸਰਕਾਰ ਦੀ ਵਚਨਬੱਧਾ ਦੂਹਰਾਈ ਹੈ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕੌਮਾਂਤਰੀ ਬਾਘ ਦਿਵਸ ਮੌਕੇ ਲੜੀਵਾਰ ਟਵੀਟ ਕਰਦਿਆਂ ਇਹ ਗੱਲ ਕਹੀ ਉਨ੍ਹਾਂ ਕਿਹਾ, ਕੌਮਾਂਤਰੀ ਬਾਘ ਦਿਵਸ ਮੌਕੇ ਸਾਰੇ ਜੰਗਲੀ ਜੀਵ ਪ੍ਰੇਮੀਆਂ ਤੇ ਵਿਸ਼ੇਸ਼ ਤੌਰ ’ਤੇ ਬਾਘ ਸੁਰੱਖਿਆ ’ਚ ਜੁਟੇ ਲੋਕਾਂ ਨੂੰ ਵਧਾਈ। ਦੁਨੀਆ ਦੇ 70 ਫੀਸਦੀ ਬਾਘਾਂ ਦਾ ਘਰ ਹੋਣ ਦੇ ਨਾਤੇ ਭਾਰਤ ਬਾਘਾਂ ਨੂੰ ਸੁਰੱਖਿਅਤ ਵਾਤਾਵਰਨ ਤੇ ਅਨੁਕੂਲ ਇਕੋਸਿਸਟਮ ਯਕੀਨੀ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਦੇਸ਼ ’ਚ 51 ਬਾਘ ਰਿਜ਼ਰਵ ਹਨ ਜੋ 18 ਸੂਬਿਆਂ ’ਚ ਫੈਲੇ ਹਨ ਅੰਤਿਮ ਬਾਘ ਗਣਨਾ ਜੋ ਸਾਲ 2018 ’ਚ ਹੋਈ ਸੀ ਉਸ ’ਚ ਬਾਘਾਂ ਦੀ ਆਬਾਦੀ ’ਚ ਵਾਧਾ ਦਰਜ ਕੀਤਾ ਗਿਆ ਹੈ ਭਾਰਤ ਨੇ ਬਾਘ ਸੁਰੱਖਿਆ ਬਾਰੇ ਸੇਂਟ ਪੀਟਰਸਬਰਗ ਐਲਾਨ ਤੈਅ ਸਮੇਂ ਤੋਂ 4 ਸਾਲ ਪਹਿਲਾਂ ਬਾਘਾਂ ਦੀ ਆਬਾਦੀ ਦੁੱਗਣੀ ਕਰਨ ਲਈ ਟੀਚੇ ਨੂੰ ਹਾਸਲ ਕੀਤਾ ਹੈ ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਬਾਘਾਂ ਦੀ ਸੁਰੱਖਿਆ ਦੀ ਰਣਨੀਤੀ ਸਥਾਨਕ ਭਾਈਚਾਰੇ ਨੂੰ ਬੇਹੱਦ ਮਹੱਤਵ ਦਿੱਤਾ ਹੈ ਅਸੀਂ ਜੰਗਲੀ ਜੀਵਾਂ ਤੇ ਵਨਸਪਤੀਆਂ ਜਿਨ੍ਹਾਂ ਦੇ ਨਾਲ ਅਸੀਂ ਇਸ ਗ੍ਰਹਿ ’ਤੇ ਰਹਿ ਰਹੇ ਹਾਂ ਦੇ ਨਾਲ ਤਾਲਮੇਲ ਬਣਾ ਕੇ ਰਹਿਣ ਦੇ ਆਪਣੇ ਸਦੀਆਂ ਪੁਰਾਣੇ ਮੁੱਲਾਂ ਤੋਂ ਵੀ ਪ੍ਰੇਰਨਾ ਲੈ ਰਹੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ