ਘਰੇਲੂ ਸ਼ੇਅਰ ਬਜ਼ਾਰਾਂ ’ਚ ਉਤਰਾਅ-ਚੜ੍ਹਾਅ
ਮੁੰਬਈ (ਏਜੰਸੀ)। ਘਰੇਲੂ ਸ਼ੇਅਰ ਬਜ਼ਾਰਾਂ ’ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਉਤਰਾਅ-ਚੜ੍ਹਾਅ ਦੇਖਿਆ ਗਿਆ ਤੇ ਵਾਧੇ ’ਚ ਖੁੱਲ੍ਹਣ ਦੇ ਕੁਝ ਹੀ ਦੇਰ ਬਾਅਦ ਸੈਂਸੇਕਸ ਤੇ ਨਿਫਟੀ ਲਾਲ ਨਿਸ਼ਾਨ ’ਚ ਉਤਰ ਗਏ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ 130.66 ਅੰਕਾਂ ਦੀ ਮਜ਼ਬੂਤੀ ਨਾਲ 52,967.87 ਅੰਕ ’ਤੇ ਖੁੱਲ੍ਹਿਆ ਤੇ 53,008.53 ਅੰਕ ਤੱਕ ਚੜਿ੍ਹਆ ਇਸ ਤੋਂ ਬਾਅਦ ਅਚਾਨਕ ਬਜ਼ਾਰ ’ਚ ਬਿਕਵਾਲੀ ਵਧਣ ਨਾਲ ਇਹ 52,653.77 ਅੰਕ ਤੱਕ ਖਿਸਕ ਗਿਆ ਵੀਰਵਾਰ ਨੂੰ ਸੈਂਸੇਕਸ 52,837.21 ਅੰਕ ’ਤੇ ਬੰਦ ਹੋਇਆ ਸੀ ਖਬਰ ਲਿਖੇ ਜਾਣ ਤੱਕ ਇਹ 80.14 ਅੰਕ ਭਾਵ 0.15 ਫੀਸਦੀ ਦੀ ਗਿਰਾਵਟ ਨਾਲ 52,757.07 ਅੰਕ ’ਤੇ ਸੀ।
ਆਈਟੀ ਤੇ ਟੇਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰ ਚੜ੍ਹੇ
ਬੈਂਕਿੰਗ ਤੇ ਵਿੱਤੀ ਕੰਪਨੀਆਂ ਦੇ ਸ਼ੇਅਰਾਂ ’ਚ ਸਵੇਰੇ ਬਿਕਵਾਲੀ ਦੇਖੀ ਗਈ ਜਦੋਂਕਿ ਆਈਟੀ ਤੇ ਟੇਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰ ਚੜ੍ਹੇ ਦਰਮਿਆਨੀ ਤੇ ਛੋਟੀਆਂ ਕੰਪਨੀਆਂ ’ਚ ਫਿਲਹਾਲ ਲਿਵਾਲੀ ਦਾ ਜ਼ੋਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ