ਅਫਗਾਨਿਸਤਾਨ ’ਚ ਹਵਾਈ ਫੌਜ ਦੀ ਕਾਰਵਾਈ ’ਚ 14 ਤਾਲੀਬਾਨੀ ਅੱਤਵਾਦੀ ਢੇਰ
ਕਾਬੁਲ (ਏਜੰਸੀ)। ਅਫਗਾਨਿਸਤਾਨ ਦੇ ਕੰਧਾਰ ਸੂਬੇ ’ਚ ਹਵਾਈ ਫੌਜ ਦੀ ਕਾਰਵਾਈ ’ਚ 14 ਤਾਲੀਬਾਨੀ ਅੱਤਵਾਦੀ ਮਾਰੇ ਗਏ ਤੇ ਛੇ ਹੋਰ ਜ਼ਖਮੀ ਹੋ ਗਏ ਰੱਖਿਆ ਮੰਤਰਾਲੇ ਦੇ ਅਧਿਕਾਰੀ ਫਵਾਦ ਅਮਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਹਵਾਈ ਫੌਜ ਨੇ ਕੰਧਾਰ ਦੇ ਪੰਜਵਈ ਜ਼ਿਲ੍ਹੇ ’ਚ ਤਾਲੀਬਾਨੀ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਅੱਜ ਹਵਾਈ ਹਮਲੇ ਕੀਤੇ ਹਵਾਈ ਫੌਜ ਦੀ ਕਾਰਵਾਈ ’ਚ 14 ਅੱਤਵਾਦੀ ਮਾਰੇ ਗਏ ਤੇ ਛੇ ਜ਼ਖਮੀ ਹੋ ਗਏ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਨਾਟੋ ਤੇ ਅਮਰੀਕਾ ਫੌਜਾਂ ਦੀ ਵਾਪਸੀ ਸ਼ੁਰੁ ਹੁਣ ਨਾਲ ਹੀ ਤਾਲੀਬਾਨ ਨੇ ਰਾਜਧਾਨੀ ਕਾਬੁਲ ਸਮੇਤ ਦੇਸ਼ ਭਰ ’ਚ ਹਮਲੇ ਤੇਜ਼ ਕਰ ਦਿੱਤੇ ਹਨ ਅੱਤਵਾਦੀ ਸੰਗਠਨ ਵਿਸ਼ੇਸ਼ ਤੌਰ ’ਤੇ ਰਾਜਨੇਤਾਵਾਂ, ਮਹੱਤਵਪੂਰਨ ਹਸਤੀਆਂ ਤੇ ਦਫ਼ਤਰਾਂ ਆਦਿ ਨੂੰ ਨਿਸ਼ਾਨਾ ਬਣਾਉਂਦਾ ਹੈ ਦੇਸ਼ ਦੇ ਕੁੱਲ 419 ਜ਼ਿਲ੍ਹਿਆਂ ’ਚ 214 ਜ਼ਿਲ੍ਹਾ ਦਫ਼ਤਰਾਂ ’ਤੇ ਤਾਲੀਬਾਨੀ ਅੱਤਵਾਦੀਆਂ ਨੇ ਕਬਜ਼ਾ ਕਰ ਰੱਖਿਆ ਹੈ। ਇਸ ਨਾਲ ਇੱਕ ਦਿਨ ਪਹਿਲਾਂ ਸਮਾਂਗਨ ਪ੍ਰਾਂਤ ਤੋਂ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਹਿਰਾਸਤ ’ਚ ਲਿਆ ਗਿਆ ਇਹ ਅੱਤਵਾਦੀ ਅਫਗਾਨਿਸਤਾਨੀਆਂ ਦੇ ਕਤਲ ਕਰਨ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਫਰਜ਼ੀ ਆਵ੍ਰਜਨ ਕਾਰਡ ਦੇ ਨਾਲ ਅਫਗਾਨਿਸਤਾਨ ’ਚ ਦਾਖਲ ਹੋੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ