ਹਾਮਿਦ ਨੇ 246 ਗੇਂਦਾਂ ’ਤੇ 112 ਦੌੜਾਂ ’ਚ 13 ਚੌਕੇ ਜੜੇ
- ਉਮੇਸ਼ ਯਾਦਵ ਨੇ ਸਿਰਫ਼ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ
ਚੇਸਟਰ ਲੀ ਸਟ੍ਰੀਟ। ਓਪਨਰ ਬੱਲੇਬਾਜ਼ ਹਸੀਬ ਹਾਮਿਦ (112) ਨੇ ਭਾਰਤ ਖਿਲਾਫ਼ ਤਿੰਨ ਰੋਜਾ ਅਭਿਆਸ ਮੈਚ ਦੇ ਦੂਜੇ ਦਿਨ ਬੁੱਧਵਾਰ ਸ਼ਾਨਦਾਰ ਸੈਂਕੜਾ ਜੜ੍ਹਦਿਆਂ ਇੰਗਲੈਂਡ ਦੀ ਟੀਮ ’ਚ ਆਪਣੀ ਵਾਪਸੀ ਦਾ ਜਸ਼ਨ ਮਨਾਇਆ ਜਦੋਂਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸਿਰਫ਼ 22 ਦੌੜਾਂ ’ਤੇ ਤਿੰਨ ਵਿਕਟਾਂ ਲੈ ਕੇ ਸਾਰੇ ਭਾਰਤੀ ਗੇਂਦਬਾਜ਼ਾਂ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਕਾਊਂਟੀ ਸੈਲੇਕਟ ਏਕਾਦਸ਼ ਨੇ ਦਿਨ ਦੀ ਸਮਾਪਤੀ ਤੱਕ 9 ਵਿਕਟਾਂ ਗੁਆ ਕੇ 220 ਦੌੜਾਂ ਬਣਾ ਲਈਆਂ ਹਨ ਤੇ ਉਹ ਭਾਰਤ ਦੇ ਸਕੋਰ ਤੋਂ 91 ਦੌੜਾਂ ਪਿੱਛੇ ਹੈ 24 ਸਾਲਾਂ ਹਾਮਿਦ ਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਨਵੰਬਰ 2016 ’ਚ ਸੌਰਾਸ਼ਟਰ ’ਚ ਭਾਰਤ ਖਿਲਾਫ਼ ਕੀਤਾ ਸੀ ਤੇ ਉਸੇ ਲੜੀ ’ਚ ਮੁਹਾਲੀ ’ਚ ਭਾਰਤ ਦੇ ਖਿਲਾਫ਼ ਆਪਣਾ ਆਖਰੀ ਟੇਸਟ ਖੇਡਿਆ ਸੀ।
ਹਾਮਿਦ ਨੂੰ ਅੱਜ ਹੀ ਭਾਰਤ ਖਿਲਾਫ਼ ਚਾਰ ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਯਅ ਲੜੀ ਲਈ ਐਲਾਨੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਹਾਮਿਦ ਨੇ ਆਪਣੀ ਇਸ ਵਾਪਸੀ ਦਾ ਜਸ਼ਨ ਸ਼ਾਨਦਾਰ ਸੈਂਕੜਾ ਬਣਾ ਕੇ ਮਨਾਇਆ ਹਾਮਿਦ ਨੇ 246 ਗੇਂਦਾਂ ’ਤੇ 112 ਦੌੜਾਂ ’ਚ 13 ਚੌਕੇ ਲਾਏ ਤੇ ਕਾਉਂਟੀ ਸੈਲੇਕਟ ਇਕਾਦਸ਼ ਨੂੰ ਚਾਰ ਵਿਕਟਾਂ ’ਤੇ 56 ਦੌੜਾਂ ਦੀ ਨਾਜ਼ੁਕ ਸਥਿਤੀ ’ਚੋਂ ਉਭਾਰਿਆ ਉਸ ਨੇ ਨਿੰਡਨ ਜੇਮਸ ਦੇ ਨਾਲ ਪੰਜਵੀਂ ਵਿਕਟ ਲਈ 75 ਦੌੜਾਂ ਦੀ ਸਾਂਝੇਦਾਰੀ ਕੀਤੀ ਜੇਮਸ ਨੇ 27 ਦੌੜਾਂ ਬਣਾਈਆਂ ਹਾਮਿਦ ਨੇ ਫਿਰ ਲਿਆਮ ਪੇਟਰਸਨ ਵਾਈਟ ਨਾਲ ਸੱਤਵੀਂ ਵਿਕਟਾਂ ਦੀ ਸਾਂਝੇਦਾਰੀ ’ਚ 39 ਦੌੜਾਂ ਜੋੜੀਆਂ ਹਾਮਿਦ ਨੂੰ ਸ਼ਾਰਦੂਲ ਠਾਕੁਰ ਨੇ ਸੱਤਵੇਂ ਬੱਲੇਬਾਜ਼ ਵਜੋਂ ਟੀਮ ਦੇ 198 ਦੇ ਸੋਕਰ ’ਤੇ ਆਊਟ ਕੀਤਾ ਵਹਾਈਟ 33 ਬਣਾ ਕੇ ਨੌਵੇਂ ਬੱਲੇਬਾਜ਼ ਵਜੋਂ ਆਊਟ ਹੋਏ ਤੇ ਉਨ੍ਹਾਂ ਦੇ ਆਊਟ ਹੁੰਦੇ ਹੀ ਦਿਨ ਦੀ ਖੇਡ ਵੀ ਸਮਾਪਤ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ