ਭਾਰਤ ਦਾ ਬਜ਼ਟ ਪ੍ਰਭਾਵਿਤ ਹੋਣ ਦੀ ਸੰਭਾਵਨਾ

India's Budget Sachkahoon

ਭਾਰਤ ਦਾ ਬਜ਼ਟ ਪ੍ਰਭਾਵਿਤ ਹੋਣ ਦੀ ਸੰਭਾਵਨਾ

ਸੰਸਦ ਦੇ ਮਾਨਸੂਨ ਸੈਸ਼ਨ ’ਚ ਲੱਗਦਾ ਹੈ 30 ਬਿੱਲਾਂ ਨੂੰ ਪਾਸ ਕਰਨ ਦੇ ਏਜੰਡੇ ਤੋਂ ਇਲਾਵਾ ਵੀ ਬਹੁਤ ਕੁਝ ਕਰਨਾ ਪਵੇਗਾ ਕਿਉਂਕ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਨਾਲ ਉੱਥੋਂ ਦੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ ਇਸ ਸੈਸ਼ਨ ’ਚ ਅਫ਼ਗਾਨਿਸਤਾਨ ’ਚ ਤਾਲੀਬਾਨ ਅਤੇ ਪਾਕਿਸਤਾਨ ਅਤੇ ਚੀਨ ਦੇ ਵਧਦੇ ਹੋਏ ਪ੍ਰਭਾਵ ’ਤੇ ਚਰਚਾ ਹੋ ਸਕਦੀ ਹੈ ਇਸ ਦਾ ਪ੍ਰਭਾਵ ਭਾਰਤ ਦੀ ਕੀਮਤ ’ਤੇ ਵਧ ਰਿਹਾ ਹੈ ਭਾਰਤ ਨੇ ਅਫ਼ਗਾਨ ਸਰਕਾਰ ਦੇ ਨਾਲ ਗੂੜ੍ਹੇ ਆਰਥਿਕ ਅਤੇ ਵਪਾਰਕ ਸਬੰਧ ਸਥਾਪਿਤ ਕੀਤੇ ਹਨ ਅਫ਼ਗਾਨਿਸਤਾਨ ’ਚ ਵਰਤਮਾਨ ਸਰਕਾਰ ਦੀ ਸਥਿਰਤਾ ਭਾਰਤ ਲਈ ਨਾ ਸਿਰਫ਼ ਇਸ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਕਿ ਉੁਥੇ ਭਾਰਤ ਦਾ ਨਿਵੇਸ਼ ਬਚੇ ਸਗੋਂ ਇਸ ਲਈ ਵੀ ਮਹੱਤਵਪੂਰਨ ਹੈ ਕਿ 60 ਫੀਸਦੀ ਕੁੱਲ ਘਰੇਲੂ ਉਤਪਾਦ ਦੀ ਦਰ ਪ੍ਰਾਪਤ ਕਰਨ ’ਚ ਮੱਦਦ ਮਿਲੇ ਅਫ਼ਗਾਨਿਸਤਾਨ ’ਚ ਸਥਿਤੀ ਗੁੰਝਲਦਾਰ ਬਣਦੀ ਜਾ ਰਹੀ ਹੈ।

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿਹਤ ਖੇਤਰ ਤੋਂ ਇਲਾਵਾ ਬਜਟ ਸਬੰਧੀ ਬੋਝ ਤੋਂ ਇਲਾਵਾ ਆਰਥਿਕ ਕਾਰਜਾਂ ’ਚ ਮੰਦੀ, ਉੱਚ ਮਹਿੰਗਾਈ ਦਰ, ਸੁਰੱਖਿਆ ਸਬੰਧੀ ਖਰਚੇ ’ਚ ਵਾਧਾ ਆਦਿ ਦੇ ਚੱਲਦਿਆਂ ਭਾਰਤ ’ਤੇ ਦਬਾਅ ਹੈ ਅਫ਼ਗਾਸਿਤਾਨ ’ਚ ਬੇਯਕੀਨੀ ਅਤੇ ਸਿਆਸੀ ਅਸਥਿਰਤਾ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧ ਵਧੇ ਹਨ ਭਾਰਤ ਨੇ ਅਫ਼ਗਾਨਿਸਤਾਨ ਦੇ ਮੁੜ-ਨਿਰਮਾਣ ਅਤੇ ਰਾਹਤ ਕਾਰਜਾਂ ’ਚ ਸਾਲ 2001 ਤੋਂ 3 ਬਿਲੀਅਨ ਡਾਲਰ ਦੀ ਰਾਸ਼ੀ ਖਰਚ ਕੀਤੀ ਹੈ ਜਦੋਂਕਿ ਅਮਰੀਕਾ ਦੀ ਅਗਵਾਈ ’ਚ ਨਾਟੋ ਫੌਜ ਨੇ ਕਾਬੁਲ ਤੋਂ ਤਾਲੀਬਾਨ ਲੜਾਕਿਆਂ ਨੂੰ ਬਾਹਰ ਖਦੇੜਿਆ ਸੀ।

ਭਾਰਤ ਨੂੰ ਹਾਲੇ ਵੀ ਰਾਸ਼ਟਰਪਤੀ ਘਨੀ ਦੀ ਸਰਕਾਰ ਦੀ ਹਮਾਇਤ ਪ੍ਰਾਪਤ ਹੈ ਚਾਰ ਮਹੀਨੇ ਪਹਿਲਾਂ ਮਾਰਚ ’ਚ ਭਾਰਤ ਦੀ ਤਿੰਨ ਰੋਜ਼ਾ ਯਾਤਰਾ ਦੌਰਾਨ ਅਫ਼ਗਾਨ ਵਿਦੇਸ਼ ਮੰਤਰੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਦੋਵੇਂ ਦੇਸ਼ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਗੇ ਹੁਣ ਹਾਲ ਹੀ ’ਚ ਅਫ਼ਗਾਨਿਸਤਾਨ ’ਚ ਅਫ਼ਗਾਨ ਫੌਜੀਆਂ ਅਤੇ ਪਾਕਿ ਫੌਜ ਸਮੱਰਥਿਤ ਤਾਲੀਬਾਨ ਵਿਚਕਾਰ ਯੁੱਧ ਨਾਲ ਅਤੇ ਤਾਲੀਬਾਨ ਵੱਲੋਂ ਰਣਨੀਤਿਕ ਦ੍ਰਿਸ਼ਟੀ ਨਾਲ ਕਈ ਮਹੱਤਵਪੂਰਨ ਖੇਤਰਾਂ ’ਤੇ ਕਬਜ਼ਾ ਕਰਨ ਨਾਲ ਸਥਿਤੀ ਗੁੰਝਲਦਾਰ ਬਣ ਗਈ ਹੈ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਵਾ ਇਫ਼ਤਿਖਾਰ ਨੇ ਇੱਕ ਬਿਆਨ ’ਚ ਕਿਹਾ ਹੈ ਕਿ ਪਾਕਿਸਤਾਨ ਸ਼ਾਂਤੀ ਪ੍ਰਕਿਰਿਆ ’ਚ ਸਹਾਇਤਾ ਕਰਨ ਵਾਲਾ ਹੈ ਪਰ ਉਹ ਇਸ ਦੀ ਗਾਰੰਟੀ ਨਹੀਂ ਦਿੰਦਾ ਹੈ ਅਤੇ ਉਨ੍ਹਾਂ ਦਾ ਇਹ ਬਿਆਨ ਉੱਥੋਂ ਦੀ ਗੁੰਝਲਦਾਰ ਸਥਿਤੀ ਨੂੰ ਦਰਸਾੳਂੁਦਾ ਹੈ।

ਅਫ਼ਗਾਨਿਸਤਾਨ ’ਚ ਭਾਰਤ ਦੇ ਮਨੁੱਖੀ ਅਤੇ ਵਿਕਾਸ ਕਾਰਜਾਂ ਦਾ ਪਾਕਿਸਤਾਨ ਹਮੇਸ਼ਾ ਵਿਰੋਧ ਕਰਦਾ ਰਿਹਾ ਹੈ ਅਤੇ ਭਾਰਤ ਦੇ ਨਿਵੇਸ਼ ਕਾਰਨ ਅਫ਼ਗਾਨਿਸਤਾਨ ’ਚ ਭਾਰਤ ਹਰਮਨਪਿਆਰਾ ਬਣਿਆ ਹੈ ਹਾਲ ਹੀ ’ਚ ਇੱਕ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਹੱਤਿਆ ਦੱਸਦੀ ਹੈ ਕਿ ਘਨੀ ਸਰਕਾਰ ਦਾ ਕੰਟਰੋਲ ਕਮਜ਼ੋਰ ਹੁੰਦਾ ਜਾ ਰਿਹਾ ਹੈ ਭਾਰਤ ਨੇ ਪਿਛਲੇ ਹਫ਼ਤੇ ਕਾਮਗਾਰ ਵਣਜ ਦੂੂਤਘਰ ਤੋਂ ਆਪਣੇ ਕੂਟਨੀਤਿਕ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਹੇਰਾਤ ਅਤੇ ਜਲਾਲਾਬਾਦ ’ਚ ਆਪਣੇ ਵਣਜ ਦੂਤਘਰ ਬੰਦ ਕਰ ਦਿੱਤੇ ਹਨ ਕਿਉਂਕਿ ਇਹ ਖੇਤਰ ਪਾਕਿਸਤਾਨ ਸਰਹੱਦ ਅਤੇ ਤਾਲੀਬਾਨ ਦੇ ਪ੍ਰਭਾਵ ਖੇਤਰ ਤੋਂ ਦੂਰ ਨਹੀਂ ਹਨ ਪਾਕਿਸਤਾਨ ਦੀ ਨੀਤੀ ਹੈ ਕਿ ਉੁਥੇ ਅਫ਼ਗਾਨ ਸਰਕਾਰ ਦਾ ਕੰਟਰੋਲ ਕਮਜ਼ੋਰ ਕੀਤਾ ਜਾਵੇ ਅਤੇ ਤਾਲੀਬਾਨ ਨੂੰ ਮਜ਼ਬੂਤ ਕੀਤਾ ਜਾਵੇ।

ਕਜਾਕਿਸਤਾਨ ’ਚ ਸ਼ੰਘਾਈ ਸਹਿਯੋਗ ਪ੍ਰੀਸ਼ਦ ਦੀ ਬੈਠਕ ’ਚ ਵੀ ਵਿਦੇਸ਼ ਮੰਤਰੀਆਂ ਨੇ ਅਫ਼ਗਾਨਿਸਤਾਨ ਮੁੱਦੇ ’ਤੇ ਚਰਚਾ ਕੀਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ, ਰੂਸ, ਪਾਕਿਸਤਾਨ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਇਸ ਬੈਠਕ ’ਚ ਹਿੱਸਾ ਲਿਆ ਸ਼ੰਘਾਈ ਸਹਿਯੋਗ ਪ੍ਰੀਸ਼ਦ ’ਚ ਆਪਣੇ ਸਾਂਝੇ ਬਿਆਨ ’ਚ ਸਿਰਫ਼ ਇਹ ਕਿਹਾ ਹੈ ਕਿ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਅਫ਼ਗਾਨਿਸਤਾਨ ’ਚ ਅਸਿਥਰਤਾ ਪੈਦਾ ਕਰ ਰਹੇ ਹਨ ਅਤੇ ਉੱਥੇ ਤਾਲੀਬਾਨ ਅਤੇ ਅਫ਼ਗਾਨ ਸਰਕਾਰ ਵਿਚਕਾਰ ਗੱਲਬਾਤ ਦੇ ਜਰੀਏ ਸ਼ਾਂਤੀ ਬਹਾਲ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਨਾਲ ਭਾਰਤ ਨੂੰ ਕੋਈ ਰਾਹਤ ਨਹੀਂ ਮਿਲੀ ਸ਼ੰਘਾਈ ਸਹਿਯੋਗ ਪ੍ਰੀਸ਼ਦ ਦੀਆਂ ਇਨ੍ਹਾਂ ਗੱਲਾਂ ਨਾਲ ਇਹ ਮੁੱਦਾ ਹੱਲ ਨਹੀਂ ਹੋਵੇਗਾ ਲੱਗਦਾ ਹੈ ਅਫ਼ਗਾਨਿਸਤਾਨ ’ਚ ਭਾਰਤ ਦੀ ਸਥਿਤੀ ਕਮਜ਼ੋਰ ਹੈ।

ਤਾਲੀਬਾਨ ਦੇ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਨਾਲ ਪੁਰਾਣੇ ਸਬੰਧ ਹਨ ਅਤੇ ਤਾਲੀਬਾਨ ਇਨ੍ਹਾਂ ਸੰਗਠਨਾਂ ਦੀ ਹਮਾਇਤ ਕਰਦਾ ਹੈ ਅਤੇ ਉਨ੍ਹਾਂ ਨੂੰ ਆਸਰਾ ਦਿੰਦਾ ਹੈ ਹਾਲਾਂਕਿ ਇਸ ਸਬੰਧ ’ਚ ਉਸ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ।ਇਸ ਨਾਲ ਭਾਰਤ ਪ੍ਰਤੱਖ ਜਾਂ ਅਪ੍ਰ੍ਰਤੱਖ ਟਕਰਾਅ ਵੱਲ ਵਧ ਰਿਹਾ ਹੈ ਅਤੇ ਇਸ ਨਾਲ ਭਾਰਤ ਦੀ ਸੁਰੱਖਿਆ ਅਤੇ ਹੋਰ ਖਰਚ ਵੀ ਵਧਣਗੇ ਇਰਾਨ ਦੇ ਨਾਲ ਚਾਹਬਹਾਰ ਪੱਤਨ ਦਾ ਮੁੱਦਾ ਵੀ ਉਲਝਿਆ ਹੋਇਆ ਹੈ । ਇਸ ਨਾਲ ਮੱਧ ਏਸ਼ੀਆ ਤੱਕ ਭਾਰਤ ਦੀ ਪਹੁੰਚ ਅਸਾਨ ਹੁੰਦੀ ਹੈ ਤਾਲੀਬਾਨ ਨੇ ਪਹਿਲਾਂ ਹੀ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ ਭਾਰਤ ਦਾ 3 ਬਿਲੀਅਨ ਡਾਲਰ ਦਾ ਨਿਵੇਸ਼ ਖਤਰੇ ’ਚ ਹੈ ਅਤੇ ਇਸ ਨਾਲ ਭਾਰਤ ਦਾ ਵਿਦੇਸ਼ੀ ਵਪਾਰ ਵੀ ਪ੍ਰਭਾਵਿਤ ਹੋਵੇਗਾ ਅਤੇ ਭਾਰਤ ’ਤੇ ਇਸ ਨਾਲ ਵਾਧੂ ਬੋਝ ਵੀ ਪਵੇਗਾ।

ਰਾਸ਼ਟਰੀ ਅੰਕੜਾ ਸੰਗਠਨ ਦੇ ਅੰਕੜਿਆਂ ਅਨੁਸਾਰ ਖਦਾਨ, ਫਲ, ਖੁਰਾਕੀ ਤੇਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ ਅਤੇ ਪੈਟਰੋਲ ਦੀਆਂ ਕੀਮਤਾਂ ’ਚ ਰੋਜ਼ਾਨਾ ਵਾਧਾ ਹੋਣ ਨਾਲ ਖ਼ਪਤ ਪ੍ਰਭਾਵਿਤ ਹੋਈ ਹੈ ਪੇਂਡੂ ਖੇਤਰਾਂ ’ਚ ਥੋਕ ਜਾਂ ਉੱਚ ਮੁੱਲ ਖਰੀਦ ’ਚ 22 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਘੱਟ ਮੁੱਲ ਖਰੀਦ ’ਚ 10 ਫੀਸਦੀ ਦੀ ਗਿਰਾਵਟ ਆਈ ਹੈ ਇਲੈਕਟ੍ਰੋਨਿਕਸ ਉਪਕਰਨ, ਕੱਪੜੇ ਆਦਿ ਦੀ ਖਰੀਦ ’ਚ ਵੀ ਗਿਰਾਵਟ ਆ ਰਹੀ ਹੈ ਖਰੀਦ ’ਚ ਉੱਚ ਮੁੱਲ ਉਤਪਾਦਾਂ ਦਾ ਹਿੱਸਾ ਲਗਾਤਾਰ ਡਿੱਗਦਾ ਜਾ ਰਿਹਾ ਹੈ ਪੈਕਡ ਵਸਤੂਆਂ ਦੀ ਖਰੀਦ ’ਚ 21.6 ਫੀਸਦੀ ਦੀ ਗਿਰਾਵਟ ਆਈ ਹੈ ਘਰ ਸਜਾਵਟ ਅਤੇ ਵਿਅਕਤੀਗਤ ਵਰਤੋਂ ਦੀਆਂ ਚੀਜ਼ਾਂ ’ਚ -2.7 ਫੀਸਦੀ ਅਤੇ ਟੀਵੀ ਦੀ ਵਿੱਕਰੀ ’ਚ 4 ਫੀਸਦੀ ਦੀ ਗਿਰਾਵਟ ਆਈ ਹੈ।

ਅਮਰੀਕਾ ਨੇ ਅਫਗਾਨ ਸੰਘਰਸ਼ ’ਚ ਲਗਭਗ 900 ਬਿਲੀਅਨ ਡਾਲਰ ਖਰਚ ਕੀਤੇ ਹਨ। ਫ਼ਿਰ ਵੀ ਤਾਲੀਬਾਨ ਦਾ ਅੱਧੇ ਤੋਂ ਜ਼ਿਆਦਾ ਅਫ਼ਗਾਨਿਸਤਾਨ ’ਤੇ ਕਬਜਾ ਹੈ ਅਫ਼ਗਾਨ ਫੌਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਤੋਂ ਸਿਖਲਾਈ ਅਤੇ ਸਲਾਹ ਲੈ ਰਹੀ ਹੈ ਪਰ ਉਸ ਕੋਲ ਲੋੜੀਂਦੀ ਹਵਾਈ ਸਮਰੱਥਾ ਨਹੀਂ ਹੈ ਜਿਸ ਕਾਰਨ ਉਸ ਨੂੰ ਜੰਗ ’ਚ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਭਾਰਤ ਇਸ ਜੰਗ ਨਾਲ ਸਿੱਧਾ ਸਬੰਧਿਤ ਨਹੀਂ ਹੈ ਪਰ ਇਸ ਨਾਲ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਇਸ ਦਾ ਅਸਰ ਘਰੇਲੂ ਬਜ਼ਾਰ ’ਤੇ ਵੀ ਦੇਖਣ ਨੂੰ ਮਿਲੇਗਾ ਐਚਐਸਬੀਸੀ ਕੈਪੀਟਲ ਮਾਰਕਿਟ ਦੇ ਇੱਕ ਸਰਵੇ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਅਫ਼ਗਾਨ ਸੰਘਰਸ਼ ਦੇ ਵਧਣ ਨਾਲ ਭਾਰਤ ’ਚ ਸਾਲ ਦੀ ਦੂਜੀ ਛਿਮਾਈ ’ਚ ਮਹਿੰਗਾਈ ਹੋਰ ਵਧ ਸਕਦੀ ਹੈ ਜੇਕਰ ਅਫ਼ਗਾਨ ਸਥਿਤੀ ਹੋਰ ਗੰਭੀਰ ਬਣਦੀ ਹੈ ਤਾਂ ਅਰਥਵਿਵਸਥਾ ਦੀ ਸਥਿਤੀ ’ਚ ਸੁਧਾਰ ਦੀਆਂ ਸੰਭਾਵਨਾਵਾਂ ਵੀ ਘੱਟ ਦਿਖਾਈ ਦੇ ਰਹੀਆਂ ਹਨ ਸਰਕਾਰ ਨੂੰ ਆਪਣੀ ਸਥਿਤੀ ਮਜ਼ਬੂਤ ਕਰਨੀ ਹੋਵੇਗੀ।

ਸ਼ਿਵਾਜੀ ਸਰਕਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।