ਕਿਹਾ, ਐਨਆਰਸੀ ਦਾ ਵੀ ਇਸ ਨਾਲ ਲੈਣਾ-ਦੇਣਾ ਨਹੀਂ
ਗੁਹਾਟੀ। ਕੌਮੀ ਸਵੈ ਸੇਵਕ ਮੁਖੀ ਮੋਹਨ ਭਾਗਵਤ ਦੋ ਰੋਜ਼ਾ ਦੌਰੇ ’ਤੇ ਅਸਾਮ ’ਚ ਹਨ ਅੱਜ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ ਨੂੰ ਸਿਆਸੀ ਫਾਇਦੇ ਲਈ ਫਿਰਕੂਦਾਇਕ ਦਾ ਜਾਮਾ ਪਹਿਨਾਇਆ ਜਾ ਰਿਹਾ ਹੈ ।
ਆਰਐਸਐਸ ਮੁਖੀ ਨੇ ਕਿਹਾ ਕਿ ਸੀਏਏ ਨਾਲ ਕਿਸੇ ਮੁਸਲਮਾਨ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਸੀਏਏ-ਐਨਆਰਸੀ ਦਾ ਹਿੰਦੂ-ਮੁਸਲਮਾਨ ਵੰਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਗੁਹਾਟੀ ’ਚ ਕੌਮੀ ਸਵੈ ਸੇੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ, 1930 ਤੋਂ ਯੋਜਨਾਬੱਧ ਤਰੀਕੇ ਨਾਲ ਮੁਸਲਮਾਨਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਹੋਈ, ਅਜਿਹਾ ਵਿਚਾਰ ਸੀ ਕਿ ਜਨਸੰਖਿਆ ਵਧਾ ਕੇ ਆਪਣਾ ਦਬਦਬਾ ਸਥਾਪਿਤ ਕਰਨਗੇ ਤੇ ਫਿਰ ਇਸ ਦੇਸ਼ ਨੂੰ ਪਾਕਿਸਤਾਨ ਬਣਾਉਣਗੇ ਇਹ ਵਿਚਾਰ ਪੰਜਾਬ, ਸਿੰਧ, ਅਸਾਮ, ਤੇ ਬੰਗਾਲ ਦੇ ਬਾਰੇ ’ਚ ਸੀ, ਕੁਝ ਮਾਤਰਾ ’ਚ ਇਹ ਸੱਚ ਹੋਇਆ, ਭਾਰਤ ਦਾ ਵਿਖੰਡਨ ਹੋਇਆ ਤੇ ਪਾਕਿਸਤਾਨ ਹੋ ਗਿਆ ਪਰ ਜਿਵੇਂ ਪੂਰਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਐਨਆਰਸੀ ਬਾਰੇ ਦੱਸਦੇ ਹੋਏ ਭਾਗਵਤ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਨ੍ਹਾਂ ਦੇ ਨਾਗਰਿਕ ਕੌਣ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ