ਮੇਰਾ ਫੋਨ ਵੀ ਟੇਪ ਕੀਤੇ ਜਾ ਰਹੇ ਹਨ ਇਸ ਲਈ ਮੈਂ ਫੋਨ ਨਹੀਂ ਕਰਦੀ
ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਹੁਣ ਮਿਸ਼ਨ 2024 ’ਚ ਜੁਟ ਗਈ ਹੈ ਅੱਜ ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਤੋਂ ਮੋਦੀ ਸਰਕਾਰ ਨੂੰ ਹਟਾ ਨਹੀਂ ਦਿੰਦੀ, ਉਦੋਂ ਤੱਕ ਹਰ ਸੂਬੇ ’ਚ ਖੇਲਾ ਹੋਵੇਗਾ ਦਰਅਸਲ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਖੇਲਾ ਹੋਬੇ ਦਾ ਨਾਅਰਾ ਬੜਾ ਮਸ਼ਹੂਰ ਹੋਇਆ ਸੀ ਤੇ ਇਸ ਨਾਅਰੇ ਨਾਲ ਮਮਤਾ ਬੈਨਰਜੀ ਨੂੰ ਜਿੱਤਣ ’ਚ ਕਾਫ਼ੀ ਮੱਦਦ ਮਿਲੀ ਸੀ।
ਉਨ੍ਹਾਂ 16 ਅਗਸਤ ਨੂੰ ਖੇਲਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਮੌਕੇ ਗਰੀਬ ਬੱਚਿਆਂ ਨੂੰ ਫੁੱਟਬਾਲ ਵੰਡਣ ਦਾ ਵੀ ਐਲਾਨ ਕੀਤਾ ਹੈ ਮਮਤਾ ਬੈਨਰਜੀ ਨੇ ਕਿਹਾ ਕਿ ਅੱਜ ਸਾਡੀ ਅਜ਼ਾਦੀ ਖਤਰੇ ’ਚ ਹੈ ਭਾਜਪਾ ਨੇ ਸਾਡੀ ਅਜ਼ਾਦੀ ਨੂੰ ਖਤਰੇ ’ਚ ਪਾ ਦਿੱਤਾ ਹੈ ਮੋਦੀ ਸਰਕਾਰ ਆਪਣੇ ਮੰਤਰੀਆਂ ’ਤੇ ਹੀ ਵਿਸ਼ਵਾਸ ਨਹੀਂ ਕਰਦੀ ਹੈ ਤੇ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਮੁੱਖ ਮੰਤਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਦਾ ਫੋਨ ਵੀ ਟੈਪਿੰਗ ਕਰਵਾ ਕਰ ਰਹੀ ਹੈ ਤੇ ਇਸ ਲਈ ਉਹ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੀ।
ਮਮਤਾ ਨੇ 1993 ’ਚ ਜਾਨ ਗਵਾਉਣ ਵਾਲੇ 13 ਵਿਅਕਤੀਆਂ ਨੂੰ ਦਿੱਤੀ ਸ਼ਰਧਾਂਜਲੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 1993 ’ਚ ਅੱਜ ਹੀ ਦੇ ਦਿਨ ਇੱਕ ਰੈਲੀ ਦੌਰਾਨ ਪੁਲਿਸ ਦੀ ਗੋਲੀਬਾਰੀ ’ਚ ਜਾਨ ਗਵਾਉਣ ਵਾਲੇ 13 ਨਿਰਦੋਸ਼ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ