ਠੇਕੇਦਾਰ ਦੀ ਅਣਗਹਿਲੀ ਕਾਰਨ ਬਾਰਸ਼ਾਂ ਦੌਰਾਨ ਕਿਸਾਨਾਂ ਦੀ ਫਸਲ ਹੋਈ ਖਰਾਬ
ਮੂਣਕ, (ਮੋਹਨ ਸਿੰਘ) ਸਥਾਨਕ ਟੋਹਾਣਾ ਰੋਡ ’ਤੇ ਨਵੇਂ ਬਣ ਰਹੇ ਪੁਲ ਦੇ ਨਿਰਮਾਣ ਕਾਰਨ ਸੰਬੰਧਤ ਠੇਕੇਦਾਰ ਵਲੋਂ ਛੱਪੜ ਦੇ ਪਾਣੀ ਦੀ ਕਰਾਸਿੰਗ ਨੂੰ ਰੋਕਣ ਕਾਰਨ ਪੁਲ ਦੇ ਨਜਦੀਕ ਪੈਂਦੀ ਕਿਸਾਨਾਂ ਦੀ ਫਸਲ ਬਰਸਾਤਾਂ ਦਾ ਪਾਣੀ ਜਮ੍ਹਾ ਹੋਣ ਕਾਰਨ ਡੁੱਬ ਗਈ ਹੈ। ੲਸ ਮੌਕੇ ਕਿਸਾਨ ਬੰਟੀ ਮੱਕੜ ਨੇ ਕਿਹਾ ਕਿ ਮੈਂ ਅੱਠ ਕਿੱਲੇ ਮੂੰਗੀ ਦੀ ਫਸਲ ਬੀਜੀ ਸੀ ਜੋ ਕਿ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਵਿਚ ਡੁੱਬ ਗਈ। ਜੇਕਰ ਪੁਲ ਦਾ ਨਿਰਮਾਣ ਕਰ ਰਹੇ ਠੇਕੇਦਾਰ ਵੱਲੋਂ ਬਰਸਾਤੀ ਪਾਣੀ ਦੇ ਕਰੋਸਿੰਗ ਲਈ ਪਾਈਆਂ ਹੋਈਆਂ ਪਾਇਪਾਂ ਬੰਦ ਨਾ ਕੀਤੀਆਂ ਹੁੰਦੀਆਂ ਤਾਂ ਸਾਡੀ ਫਸਲ ਡੁੱਬਣੋਂ ਬਚ ਜਾਣੀ ਸੀ।
ਇਸ ਮੌਕੇ ਇਕੱਠੇ ਹੋਏ ਸਮੂਹ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਠੇਕੇਦਾਰ ਨੂੰ ਅਪੀਲ ਕੀਤੀ ਹੈ ਕਿ ਬੰਦ ਪਏ ਪਾਇਪਾਂ ਨੂੰ ਜਲਦ ਖੋਲਿਆ ਜਾਵੇ ਤਾਂਕਿ ਆਉਣ ਵਾਲੀ ਬਰਸਾਤਾਂ ਦੇ ਪਾਣੀ ਫਸਲ ਨੂੰ ਬਚਾਇਆ ਜਾ ਸਕੇ। ਦੋਂ ਇਸ ਮਾਮਲੇ ਸੰਬੰਧੀ ਪੁੱਲ ਦਾ ਨਿਰਮਾਣ ਕਰ ਰਹੀ ਕੰਪਨੀ ਐਸੋਸੀਏਟ ਇੰਜੀਨੀਅਰ ਦੇ ਵਰਕ ਇੰਚਾਰਜ ਅਜੈਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪੁੱਲ ਨਿਰਮਾਣ ਦਾ ਸਮਾਂ 9 ਮਹੀਨਿਆਂ ਦਾ ਸੀ ਜੋ ਕਿ ਲਗਭਗ ਪੂਰਾ ਹੋਣ ਵਾਲਾ ਹੈ ਪੁਲ ਦੇ ਥੱਲੇ ਸ਼ਟਰਿੰਗ ਪਈ ਸੀ ਇਸ ਕਰਕੇ ਪਾਣੀ ਨੂੰ ਰੋਕਿਆ ਗਿਆ ਸੀ। ਹੁਣ ਬਰਸਾਤਾਂ ਨੂੰ ਦੇਖਦੇ ਹੋਏ ਪਾਇਪਾਂ ਨੂੰ ਖੁੱਲ੍ਹਵਾ ਰਹੇ ਹਾਂ।
ਇਸ ਮੌਕੇ ਕਿਸਾਨ ਅਮਰੀਕ ਸਿੰਘ, ਨਿਰਮਲ ਸਿੰਘ ਸੇਖੋਂ , ਦਰਸਨ ਸਾਬਕਾ ਐਮ.ਸੀ., ਨਰਿੰਦਰ ਸੇਖੋਂ, ਸੋਨੂੰ ਸੇਖੋਂ, ਮੇਘ ਸਿੰਘ, ਬੱਗਾ ਚੀਮਾ, ਸਰਪੰਚ ਸੁਰਜਣਭੈਣੀ,ਟਹਿਲ ਸਿੰਘ, ਜੀਤ ਸਿੰਘ, ਮਨਜੀਤ ਸਿੰਘ, ਕਰਤਾਰ ਸਿੰਘ ਰਾਜਾ ਸਿੰਘ ਤੋਂ ਇਲਾਵਾ ਹੋਰ ਕਿਸਾਨ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ