ਖੂਨ ਨਾਲ ਲਿਖੀ ਚਿੱਠੀ ਦੇ ਕੇ ਆਨਲਾਈਨ ਪ੍ਰੀਖਿਆ ਦਾ ਬਦਲ ਮੰਗਿਆ
ਰੋਹਤਕ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ (ਐਮਡੀਯੂ) ਦੇ ਇੱਕ ਵਿਦਿਆਰਥੀ ਆਗੂ ਨੇ ਖੂਨ ਨਾਲ ਲਿਖੀ ਚਿੱਠੀ ਦੇ ਕੇ 20 ਜੁਲਾਈ ਤੋਂ ਈਵਨ ਸੈਮੇਸਟਰ ਦੀਆਂ ਪ੍ਰੀਖਿਆਵਾਂ ’ਚ ਆਨਲਾਈਨ ਪ੍ਰੀਖਿਆ ਦੇਣ ਦਾ ਬਦਲ ਮੰਗਿਆ ਚਿੱਠੀ ਦੀ ਕਾਪੀ ਹਰਿਆਣਾ ਦੇ ਰਾਜਪਾਲ, ਮੁੱਖ ਮੰਤਰੀ, ਸਿੱਖਿਆ ਮੰਤਰੀ ਨੂੰ ਭੇਜੀ ਗਈ ਹੈ।
ਅੱਜ ਵਿਦਿਆਰਥੀ ਆਗੂ ਦੀਪਕ ਧਨਖੜ ਦੀ ਅਗਵਾਈ ’ਚ ਰੋਹਤਕ ਦੇ ਕਾਲਜਾਂ ਦੇ ਵਿਦਿਆਰਥੀ ਆਗੂ ਨਗਰਾਧੀਸ਼ ਜੋਤੀ ਮਿੱਤਲ ਨੂੰ ਮਿਲੇ ਤੇ ਚਿੱਠੀ ਸੌਂਪੀ ਇਸ ਮੌਕੇ ਧਨਖੜ ਨੇ ਕਿਹਾ ਕਿ ਐਮਡੀਯੂ ਨੇ 20 ਜੁਲਾਈ ਤੋਂ ਈਵਨ ਸੈਮੇਸਟਰ ਦੀ ਆਫ਼ਲਾਈਨ ਮੋਡ ’ਚ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਰ ਚਿੰਤਾ ਦੀ ਗੱਲ ਇਹ ਹੈ ਕਿ ਹਾਲੇ ਤੱਕ ਸਾਰੇ ਵਿਦਿਆਰਥੀਆਂ ਦਾ ਟੀਕਾਕਰਨ ਨਹੀਂ ਹੋਇਆ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਹੋਸਟਲ ਪੀਜੀ ਲੈਣਾ ਪਵੇਗਾ ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੀ ਭੀੜ ਇੱਕ ਸਾਥ ਇਕੱਠੀ ਹੋਣ ਦੀ ਸ਼ੰਕਾ ਹੈ ਉਨ੍ਹਾਂ ਇਸ ਤੋਂ ਬਚਣ ਲਈ ਆਨਲਾਈਨ ਪ੍ਰੀਖਿਆ ਦੇਣ ਦਾ ਬਦਲ ਮੰਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।