ਪ੍ਰਦੂਸ਼ਿਤ ਸ਼ਹਿਰਾਂ ’ਚ ਘੁਟਦੇ ਸਾਹ!
ਸਵਿਟਜ਼ਰਲੈਂਡ ਦੀ ‘ਆਈਕਿਊ ਏਅਰ’ ਸੰਸਥਾ ਵੱਲੋਂ ਬੀਤੇ ਦਿਨੀਂ ਜਾਰੀ ਵਿਸ਼ਵ ਹਵਾ ਗੁਣਵੱਤਾ ਸੂਚਕ ਅੰਕ-2020 ਰਿਪੋਰਟ ਮੁਤਾਬਿਕ, ਦੁਨੀਆ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ 22 ਸ਼ਹਿਰ ਭਾਰਤ ਦੇ ਹਨ ਇਸ ਸੂਚਕ ਅੰਕ ’ਚ ਚੀਨ ਦਾ ਖੋਤਾਨ ਸ਼ਹਿਰ ਚੋਟੀ ’ਤੇ ਹੈ, ਜਦੋਂਕਿ ਗਾਜ਼ੀਆਬਾਦ ਦੁਨੀਆ ਦਾ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਦਸਵੇਂ ਸਥਾਨ ’ਤੇ ਹੈ, ਪਰ ਇਹ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਕੇ ਉੱਭਰੀ ਹੈ ਚੋਟੀ ਦੇ 30 ਪ੍ਰਦੂਸ਼ਿਤ ਸ਼ਹਿਰਾਂ ਦੀ ਫੇਹਰਿਸਤ ’ਚ ਉੱਤਰ ਪ੍ਰਦੇਸ਼ ਦੇ ਦਸ ਅਤੇ ਹਰਿਆਣਾ ਦੇ ਨੌਂ ਸ਼ਹਿਰ ਸ਼ਾਮਲ ਹਨ ਉੱਥੇ 106 ਦੇਸ਼ਾਂ ਦੇ ਇਸ ਸੂਚਕ ਅੰਕ ’ਚ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ
ਇਸ ਦੇ ਉਲਟ ਸਵੀਡਨ, ਆਈਸਲੈਂਡ, ਫ਼ਿਨਲੈਂਡ, ਨਾਰਵੇ ਅਤੇ ਪੁਰਤੋ ਰਿਕੋ ਦੀ ਗਿਣਤੀ ਦੁਨੀਆ ਦੇ ਸਭ ਤੋਂ ਸਵੱਛ ਦੇਸ਼ਾਂ ’ਚ ਹੋਈ ਹੈ ਵਿਕਸਿਤ ਅਤੇ ਅਮੀਰ ਦੇਸ਼ ਪ੍ਰਦੂਸ਼ਣ ਫੈਲਾਉਣ ’ਚ ਮੁਕਾਬਲਤਨ ਅੱਗੇ ਹਨ, ਪਰ ਇਸ ਦਾ ਡੰਗ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਨੂੰ ਜ਼ਿਆਦਾ ਭੁਗਤਣਾ ਪੈਂਦਾ ਹੈ ਦੁਨੀਆ ਦਾ ਇੱਕ ਚੌਥਾਈ ਹਵਾ ਪ੍ਰਦੂਸ਼ਣ ਭਾਰਤੀ ਉਪ ਮਹਾਂਦੀਪ ਦੇ ਚਾਰ ਦੇਸ਼ਾਂ-ਬੰਗਲਾਦੇਸ਼, ਭਾਰਤ, ਨੇਪਾਲ ਅਤੇ ਪਾਕਿਸਤਾਨ ’ਚ ਦੇਖਣ ਨੂੰ ਮਿਲਦਾ ਹੈ
ਹਵਾ ਪ੍ਰਦੂਸ਼ਣ ਸਿਰਫ਼ ਲੋਕ-ਸਿਹਤ ਅਤੇ ਵਾਤਾਵਰਨ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਸਗੋਂ ਜੀਵਨ-ਉਮੀਦ, ਅਰਥਵਿਵਸਥਾ, ਸੈਰ-ਸਪਾਟਾ ਅਤੇ ਸਮਾਜ ’ਤੇ ਵੀ ਇਸ ਦਾ ਰਿਣਾਤਮਕ ਅਸਰ ਪੈਦਾ ਹੈ ਹਵਾ ਪ੍ਰਦੂਸ਼ਣ ਦੀ ਡੂੰਘੀ ਹੁੰਦੀ ਸਮੱਸਿਆ ਵਰਤਮਾਨ ਅਤੇ ਭਾਵੀ ਦੋਵਾਂ ਪੀੜ੍ਹੀਆਂ ਲਈ ਮੁਸੀਬਤਾਂ ਖੜ੍ਹੀਆਂ ਕਰਦੀ ਹੈ ਇਸ ਤਰ੍ਹਾਂ ਇੱਕ ਪੀੜ੍ਹੀ ਦੀਆਂ ਕਾਰਸ਼ਤਾਨੀਆਂ ਦੀ ਸਜ਼ਾ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਭੁਗਤਣੀ ਪੈਂਦੀ ਹੈ
ਬ੍ਰਿਟਿਸ਼ ਸਿਹਤ ਪੱਤ੍ਰਿਕਾ ‘ਦ ਲੈਂਸੇਟ’ ਦੀ ਪਲੈਨੇਟਰੀ ਹੈਲਥ ਰਿਪੋਰਟ-2020 ਮੁਤਾਬਿਕ 2019 ’ਚ ਭਾਰਤ ’ਚ ਸਿਰਫ਼ ਹਵਾ ਪ੍ਰਦੂਸ਼ਣ ਨਾਲ 17 ਲੱਖ ਮੌਤਾਂ ਹੋਈਆਂ, ਜੋ ਉਸ ਸਾਲ ਦੇਸ਼ ਵਿਚ ਹੋਣ ਵਾਲੀਆਂ ਕੁੱਲ ਮੌਤਾਂ ਦਾ 18 ਫੀਸਦੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ 1990 ਦੀ ਤੁਲਨਾ ’ਚ 2019 ’ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀ ਮੌਤ ਦਰ ’ਚ 115 ਫੀਸਦੀ ਦਾ ਵਾਧਾ ਹੋਇਆ ਹੈ ਇਹੀ ਨਹੀਂ, ਦੇਸ਼ ’ਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀ ਬਿਮਾਰੀ ਦੇ ਇਲਾਜ ’ਚ ਇੱਕ ਵੱਡੀ ਧਨਰਾਸ਼ੀ ਖਰਚ ਹੋ ਜਾਂਦੀ ਹੈ 2019 ’ਚ ਹਵਾ ਪ੍ਰਦੂਸ਼ਣ ਕਾਰਨ ਮਨੁੱਖੀ ਵਸੀਲੇ ਦੇ ਰੂਪ ’ਚ ਨਾਗਰਿਕਾਂ ਦੀ ਬੇਵਕਤੀ ਮੌਤ ਹੋਣ ਅਤੇ ਬਿਮਾਰੀਆਂ ’ਤੇ ਖਰਚ ਕਾਰਨ ਭਾਰਤ ਦੇ ਕੁੱਲ ਘਰੇਲੂ ਉਤਪਾਦ ’ਚ 2.60 ਲੱਖ ਕਰੋੜ ਰੁਪਏ ਦੀ ਕਮੀ ਆਈ ਸੀ ਸ਼ਹਿਰਾਂ ’ਚ ਆਧੁਨਿਕ ਜੀਵਨ ਦੀ ਚਕਾਚੌਂਧ ਤਾਂ ਹੈ,
ਪਰ ਇਨਸਾਨੀ ਜੀਵਨਸ਼ੈਲੀ ਨਰਕ ਦੇ ਸਮਾਨ ਹੁੰਦੀ ਜਾ ਰਹੀ ਹੈ ਇਸ ਨੂੰ ਬਿਡੰਬਨਾ ਹੀ ਕਹਾਂਗੇ ਕਿ ਸੁਖ-ਸਹੂਲਤਾਂ ਦੇ ਦਮ ’ਤੇ ਲੋਕਾਂ ਨੂੰ ਆਪਣੀ ਵੱਲ ਖਿੱਚਣ ਵਾਲੇ ਸ਼ਹਿਰਾਂ ’ਚ ਖੁੱਲ੍ਹ ਕੇ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ ਹਾਲ ਦੇ ਕੁਝ ਦਹਾਕਿਆਂ ’ਚ ਹਵਾ ਪ੍ਰਦੂਸ਼ਣ ਇੱਕ ਵੱਡੇ ਜਨਤਕ ਸਿਹਤ ਜੋਖ਼ਿਮ ਦੇ ਰੂਪ ’ਚ ਸਾਹਮਣੇ ਆਇਆ ਹੈ ਕਈ ਖੋਜਾਂ ਨਾਲ ਇਹ ਤੱਥ ਸਾਹਮਣੇ ਆਇਆ ਹੈ ਕਿ ਪ੍ਰਦੂਸ਼ਿਤ ਇਲਾਕਿਆਂ ’ਚ ਲਗਾਤਾਰ ਰਹਿਣ ਨਾਲ ਬਿਮਾਰੀਆਂ ਵਧਦੀਆਂ ਹਨ ਅਤੇ ਜੀਵਨ-ਉਮੀਦ ਘਟਣ ਲੱਗਦੀ ਹੈ
ਅਜਿਹੀ ਇੱਕ ਖੋਜ ਬੀਤੇ ਦਿਨੀਂ ਕਾਰਡੀਓਵੈਸਕੁਲਰ ਰਿਸਰਚ ਜਰਨਲ ’ਚ ਪ੍ਰਕਾਸ਼ਿਤ ਹੋਈ, ਜਿਸ ਵਿਚ ਖੋਜਕਾਰਾਂ ਨੇ ਮੰਨਿਆ ਕਿ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਪੂਰੇ ਵਿਸ਼ਵ ’ਚ ਜੀਵਨ-ਉਮੀਦ ਔਸਤਨ ਤਿੰਨ ਸਾਲ ਤੱਕ ਘੱਟ ਹੋ ਰਹੀ ਹੈ, ਜੋ ਹੋਰ ਬਿਮਾਰੀਆਂ ਕਾਰਨ ਜੀਵਨ-ਉਮੀਦ ’ਤੇ ਪੈਣ ਵਾਲੇ ਅਸਰ ਦੀ ਤੁਲਨਾ ’ਚ ਜਿਆਦਾ ਹੈ ਭਾਵ ਤੰਬਾਕੂ ਦੀ ਵਰਤੋਂ ਨਾਲ ਜੀਵਨ-ਉਮੀਦ ’ਚ ਤਕਰੀਬਨ 2.2 ਸਾਲ, ਏਡਜ਼ ਨਾਲ 0.7 ਸਾਲ, ਮਲੇਰੀਆ ਨਾਲ 0.6 ਸਾਲ ਅਤੇ ਯੁੱਧ ਕਾਰਨ 0.3 ਸਾਲ ਦੀ ਕਮੀ ਆਉਂਦੀ ਹੈ ਬਿਮਾਰੀ ਯੁੱਧ ਤੇ ਕਿਸੇ ਵੀ ਹਿੰਸਾ ’ਚ ਮਰਨ ਵਾਲਿਆਂ ਤੋਂ ਕਿਤੇ ਜਿਆਦਾ ਗਿਣਤੀ ਹਵਾ ਪ੍ਰਦੂਸ਼ਣ ਨਾਲ ਮਰਨ ਵਾਲਿਆਂ ਦੀ ਹੈ
ਜਦੋਂ ਕਿ ਇਸ ਅਪਰਾਧ ਲਈ ਕਿਸੇ ਖਾਸ ਵਿਅਕਤੀ ਜਾਂ ਸੰਸਥਾ ਨੂੰ ਦੋਸ਼ੀ ਠਹਿਰਾਇਆ ਨਹੀਂ ਜਾ ਸਕਦਾ ਹੈ ਦੇਸ਼ ਦੇ ਕਈ ਸ਼ਹਿਰ ਪ੍ਰਦੂਸ਼ਣ ਦੀ ਸੰਘਣੀ ਚਾਦਰ ’ਚ ਲਿਪਟੇ ਹਨ ਵਿਸ਼ਵ ਸਿਹਤ ਸੰਗਠਨ ਮੁਤਾਬਿਕ 84 ਫੀਸਦੀ ਭਾਰਤੀ ਉਨ੍ਹਾਂ ਇਲਾਕਿਆਂ ’ਚ ਰਹਿ ਰਹੇ ਹਨ, ਜਿੱਥੇ ਹਵਾ ਪ੍ਰਦੂਸ਼ਣ ਡਬਲਯੂਐਚਓ ਦੇ ਮਾਪਦੰਡ ਤੋਂ ਉੱਪਰ ਹੈ, ਉੁਥੇ ਹਵਾ ਗੁਣਵੱਤਾ ਜੀਵਨ ਸੂਚਕ ਅੰਕ ਦੀ ਰਿਪੋਰਟ ਮੁਤਾਬਿਕ ਪ੍ਰਦੂਸ਼ਿਤ ਇਲਾਕਿਆਂ ’ਚ ਰਹਿਣ ਵਾਲੇ ਭਾਰਤੀ ਪਹਿਲਾਂ ਦੀ ਤੁਲਨਾ ’ਚ ਔਸਤਨ ਪੰਜ ਸਾਲ ਘੱਟ ਜੀ ਰਹੇ ਹਨ ਕਈ ਰਾਜਾਂ ’ਚ ਇਹ ਦਰ ਰਾਸ਼ਟਰੀ ਔਸਤ ਤੋਂ ਵੀ ਜ਼ਿਆਦਾ ਹੈ
ਆਧੁਨਿਕ ਖੋਜਾਂ ਇਸ ਗੱਲ ਦਾ ਵੀ ਦਾਅਵਾ ਕਰਦੀਆਂ ਹਨ ਕਿ ਰੋਜ਼ਾਨਾ ਪ੍ਰਦੂਸ਼ਿਤ ਹਵਾ ’ਚ ਸਾਹ ਲੈਣਾ ਤੰਬਾਕੂ ਸੇਵਨ ਕਰਨ ਦੀ ਤੁਲਨਾ ’ਚ ਕਿਤੇ ਜ਼ਿਆਦਾ ਖਤਰਨਾਕ ਹੈ ਦਿਲਚਸਪ ਗੱਲ ਇਹ ਹੈ ਕਿ ਤੰਬਾਕੂ ਦੀ ਵਰਤੋਂ ਇੱਕ ਨਿਸ਼ਚਿਤ ਆਬਾਦੀ ਹੀ ਕਰਦੀ ਹੈ, ਪਰ ਸਾਹਾਂ ਜਰੀਏ ਪ੍ਰਦੂਸ਼ਿਤ ਹਵਾ ਬੜੀ ਅਸਾਨੀ ਨਾਲ ਸਾਡੇ ਸਾਰਿਆਂ ਦੇ ਫੇਫੜਿਆਂ ਤੱਕ ਪਹੁੰਚ ਜਾਂਦੀ ਹੈ ਵਿਅਕਤੀ ਚਾਹੇ ਤਾਂ ਤੰਬਾਕੂ ਖਾਣ ਜਾਂ ਸਿਗਰਟਨੋਸ਼ੀ ਕਰਨ ਦੀ ਆਪਣੀ ਆਦਤ ਨੂੰ ਕੁਝ ਮਹੀਨਿਆਂ ’ਚ ਛੱਡ ਸਕਦਾ ਹੈ, ਪਰ ਖੁੱਲ੍ਹੀ ਹਵਾ ’ਚ ਸਾਹ ਲੈਣਾ ਕੋਈ ਪਲ ਭਰ ਲਈ ਵੀ ਭਲਾ ਕਿਵੇਂ ਛੱਡ ਸਕਦਾ ਹੈ! ਦੂਜੇ ਪਾਸੇ ਦੇਸ਼ ’ਚ ਹਵਾ ਪ੍ਰਦੂਸ਼ਣ ਦੇ ਖਤਰੇ ਤੋਂ ਬਚਾਅ ਸਬੰਧੀ ਨਾਗਰਿਕਾਂ ’ਚ ਲੋੜੀਂਦੀ ਜਾਗਰੂਕਤਾ ਦੀ ਘਾਟ ਦਿਖਾਈ ਦਿੰਦੀ ਹੈ ਪ੍ਰਦੂਸ਼ਿਤ ਹਵਾ ਦੀ ਗੁਣਵੱਤਾ ’ਚ ਸੁਧਾਰ ਕਰਕੇ ਦੁਨੀਆ ਭਰ ’ਚ ਹਰ ਸਾਲ ਹੋਣ ਵਾਲੀਆਂ ਕਰੀਬ ਸੱਤਰ ਲੱਖ ਮੌਤਾਂ ਨੂੰ ਟਾਲ਼ਿਆ ਜਾ ਸਕਦਾ ਹੈ ਭਾਰਤ ’ਚ ਹਰ ਸਾਲ ਸਿਰਫ਼ ਪ੍ਰਦੂਸ਼ਣ ਨਾਲ ਪੰਜ ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ
ਅਜਿਹੇ ’ਚ ਵਰਤਮਾਨ ਪੀੜ੍ਹੀ ਨੂੰ ਹੀ ਇਹ ਤੈਅ ਕਰਨਾ ਹੋਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਿਵੇਂ ਦਾ ਵਾਤਾਵਰਨ ਮੁਹੱਈਆ ਕਰਾਉਣਾ ਚਾਹੁੰਦੇ ਹਾਂ? ਫ਼ਿਲਹਾਲ ਹਵਾ ਪ੍ਰਦੂਸ਼ਣ ਦਾ ਇਹ ਜਾਨਲੇਵਾ ਰੂਪ ਅੰਨ੍ਹੇਵਾਹ ਵਿਕਾਸ ਅਤੇ ਮਨੁੱਖ ਦੇ ਵਾਤਾਵਰਨ- ਵਿਰੋਧੀ ਵਿਹਾਰ ਅਤੇ ਕਾਰਿਆਂ ਦਾ ਹੀ ਨਤੀਜਾ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਇਨਸਾਨ ਮਾੜਾ ਜੀਵਨ ਗੁਜ਼ਾਰਨ ਨੂੰ ਲਾਚਾਰ ਹੈ ਬਿਨਾਂ ਸ਼ੱਕ ਤਾਲਾਬੰਦੀ ਦੇ ਕੁਝ ਮਹੀਨਿਆਂ ’ਚ ਸ਼ਹਿਰਾਂ ਦੀ ਆਬੋ-ਹਵਾ ਸਵੱਛ ਰਹੀ, ਪਰ ਉਸ ਤੋਂ ਬਾਅਦ ਜ਼ਿਆਦਾਤਰ ਸ਼ਹਿਰਾਂ ਵਿਚ ਪ੍ਰਦੁੂਸ਼ਣ ਦਾ ਪੱਧਰ ਜਿਉਂ ਦਾ ਤਿਉਂ ਹੋ ਗਿਆ
ਦਰਅਸਲ ਸ਼ਹਿਰਾਂ ’ਚ ਖੁੱਲ੍ਹਾ, ਸਵੱਛ ਅਤੇ ਪ੍ਰੇਰਕ ਵਾਤਾਵਰਨ ਦੀ ਬਹੁਤ ਵੱਡੀ ਘਾਟ ਹੈ ਕਹਿਣ ’ਚ ਸੰਕੋਚ ਨਹੀਂ ਕਿ ਸਮਾਂ ਪਾ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੁਦਰਤੀ ਵਸੀਲਿਆਂ ਅਤੇ ਸਵੱਛ ਵਾਤਾਵਰਨ ਦੀ ਘਾਟ ’ਚ ਘੁਟਨ ਭਰੀ ਜਿੰਦਗੀ ਜਿਊਣ ਨੂੰ ਮਜ਼ਬੂਰ ਹੋਣਗੀਆਂ ਅਸਲ ਵਿਚ ਆਧੁਨਿਕ ਜੀਵਨ ਦਾ ਪ੍ਰਤੀਕ ਬਣ ਚੁੱਕੇ ਉਦਯੋਗੀਕਰਨ ਤੇ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਅਤੇ ਵਾਤਾਵਰਨ ਚੇਤਨਾ ਦੀ ਕਮੀ ਕਾਰਨ ਵਾਤਾਵਰਨ ਬੇਦਮ ਹੋ ਰਿਹਾ ਹੈ ਇਹ ਵੀ ਸਪੱਸ਼ਟ ਹੈ ਕਿ ਜੇਕਰ ਸਮਾਂ ਰਹਿੰਦੇ ਹਵਾ ਪ੍ਰਦੂਸ਼ਣ ’ਤੇ ਕੰਟਰੋਲ ਸਥਾਪਿਤ ਨਾ ਕੀਤਾ ਗਿਆ, ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਸ਼ੁੱਧ ਹਵਾ ਲਈ ਤਰਸਾਂਗੇ! ਸਾਡੇ ਪੂਰਵਜਾਂ ਨੇ ਸਾਨੂੰ ਕਿੰਨਾ ਸ਼ੁੱਧ ਅਤੇ ਸਵੱਛ ਵਾਤਾਵਰਨ ਦਿੱਤਾ ਸੀ ਕੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਨੂੰ ਉਸ ਰੂਪ ’ਚ ਤਬਦੀਲ ਕਰ ਸਕਾਂਗੇ?
ਸੁਧੀਰ ਕੁਮਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।