ਪੰਜਾਬ ’ਚ ਬਿਜਲੀ ਸੰਕਟ ਦੇ ਚਲਦੇ 9 ਸਾਲ ਬਾਅਦ ਮੁੜ ਤੋਂ ਲੱਗਣਗੇ ਸਰਕਾਰੀ ਦਫ਼ਤਰਾਂ ’ਤੇ 2 ਵਜੇ ਜਿੰਦਰੇ

Anti Drug Campaign, Punjab Govt, CM, Amrinder Singh

ਬਿਜਲੀ ਸੰਕਟ ਦੇ ਕਾਰਨ ਸਰਕਾਰ ਨੇ ਲਿਆ ਵੱਡਾ ਫੈਸਲਾ, 8 ਤੋਂ 2 ਵਜੇ ਤੱਕ ਹੀ ਖੁੱਲਣਗੇ ਦਫ਼ਤਰ

  • 2012 ਵਿੱਚ ਆਖਰੀਵਾਰ ਲਿਆ ਗਿਆ ਸੀ ਬਾਦਲ ਸਰਕਾਰ ਵਲੋਂ ਦਫ਼ਤਰ ਜਲਦੀ ਬੰਦ ਕਰਨ ਦਾ ਫੈਸਲਾ

ਅਸ਼ਵਨੀ ਚਾਵਲਾ, ਚੰਡੀਗੜ। ਬਿਜਲੀ ਸੰਕਟ ਦੇ ਚਲਦੇ 9 ਸਾਲ ਬਾਅਦ ਮੁੜ ਤੋਂ ਸਰਕਾਰੀ ਦਫ਼ਤਰਾਂ ਵਿੱਚ ਮੁੜ ਤੋਂ ਦੁਪਹਿਰ 2 ਵਜੇ ਹੀ ਜਿੰਦਰੇ ਲਗਾ ਦਿੱਤੇ ਜਾਣਗੇ। ਪੰਜਾਬ ਵਿੱਚ ਕੋਈ ਵੀ ਸਰਕਾਰੀ ਦਫ਼ਤਰ 2 ਵਜੇ ਤੋਂ ਬਾਅਦ ਖੁਲ ਨਹੀਂ ਪਾਏਗਾ। ਇਹ ਫੈਸਲਾ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਵੀਰਵਾਰ ਨੂੰ ਲੈ ਲਿਆ ਗਿਆ ਹੈ, ਹਾਲਾਂਕਿ ਸਵੇਰੇ 8 ਵਜੇ ਤੋਂ 2 ਵਜੇ ਤੱਕ ਖੁੱਲਣਗੇ ਵਾਲੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਏ.ਸੀ. ਚਲਾਉਣ ਦੀ ਇਜਾਜ਼ਤ ਹੋਏਗੀ।

ਪੰਜਾਬ ਵਿੱਚ ਜਲਦੀ ਸਰਕਾਰੀ ਦਫ਼ਤਰ ਬੰਦ ਕਰਨ ਦਾ ਫੈਸਲਾ 9 ਸਾਲ ਬਾਅਦ ਲਿਆ ਗਿਆ ਹੈ। ਆਖਰੀਵਾਰ ਇਹ ਫੈਸਲਾ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ 30 ਜੁਲਾਈ 2012 ਵਿੱਚ ਲਿਆ ਗਿਆ ਸੀ ਅਤੇ 1 ਅਗਸਤ ਤੋਂ ਠੀਕ ਇਸੇ ਤਰੀਕੇ ਨਾਲ ਸਰਕਾਰੀ ਦਫ਼ਤਰਾਂ ਦਾ ਸਮਾਂ ਘਟਾਉਂਦੇ ਹੋਏ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਸੀ।
ਪਰਕਾਸ਼ ਸਿੰਘ ਬਾਦਲ ਦੀ 2012 ਤੋਂ ਲੈ ਕੇ 2017 ਦੀ ਸਰਕਾਰ ਦੌਰਾਨ ਬਿਜਲੀ ਸੰਕਟ ਪਹਿਲੇ ਸਾਲ ਹੀ ਆਇਆ ਸੀ, ਉਸ ਤੋਂ ਬਾਅਦ ਹੁਣ ਤੱਕ ਇਹੋ ਜਿਹਾ ਬਿਜਲੀ ਸੰਕਟ ਪੰਜਾਬ ਵਿੱਚ ਨਹੀਂ ਆਇਆ ਹੈ, ਜਿਸ ਕਰਕੇ ਸਰਕਾਰੀ ਦਫ਼ਤਰਾਂ ਨੂੰ ਜਲਦੀ ਬੰਦ ਕਰਨ ਸਬੰਧੀ ਫੈਸਲਾ ਲਿਆ ਗਿਆ ਹੋਵੇ।

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਿਜਲੀ ਦੀ ਡਿਮਾਂਡ ਵਧਦੇ ਹੋਏ 14500 ਮੈਗਾਵਾਟ ਤੱਕ ਪੁੱਜ ਗਈ ਹੈ, ਜਦੋਂ ਕਿ ਸਪਲਾਈ ਕਾਫ਼ੀ ਜਿਆਦਾ ਘੱਟ ਹੈ, ਜਿਸ ਕਰਕੇ ਪੰਜਾਬ ਭਰ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲਗਾਉਣ ਨੂੰ ਪਾਵਰਕਾਮ ਮਜਬੂਰ ਹੋ ਰਿਹਾ ਸੀ। ਪੰਜਾਬ ਵਿੱਚ ਬਿਜਲੀ ਦੇ ਲੰਬੇ ਕੱਟ ਲਗਣ ਤੋਂ ਬਾਅਦ ਆਮ ਜਨਤਾ ਸੜਕਾਂ ’ਤੇ ਉੱਤਰੀ ਤਾਂ ਵਿਰੋਧੀ ਧਿਰਾਂ ਨੇ ਵੀ ਇਸ ਨੂੰ ਸਿਆਸੀ ਮਸਲਾ ਬਣਾ ਲਿਆ ਹੈ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਣ ਦਾ ਐਲਾਨ ਕਰ ਦਿੱਤਾ ਹੈ।

Private, Companies, Able, Recover, 'defaulting'
ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਐਕਸ਼ਨ ਵਿੱਚ ਆਏ ਅਤੇ ਉਨਾਂ ਨੇ ਦੇਰ ਸਾਮ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਆਦੇਸ਼ ਚਾੜ ਦਿੱਤੇ ਹਨ ਕਿ ਹਰ ਤਰਾਂ ਦੇ ਸਰਕਾਰੀ ਦਫ਼ਤਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਖੁੱਲਣਗੇ। ਇਸ ਨਾਲ ਹੀ ਹੜਤਾਲ ’ਤੇ ਚਲ ਰਹੇ ਸਾਰੇ ਬਿਜਲੀ ਕਰਮਚਾਰੀਆਂ ਨੂੰ ਵਾਪਸ ਡਿਊਟੀ ’ਤੇ ਆਉਣ ਲਈ ਕਿਹਾ ਗਿਆ ਹੈ ਤਾਂ ਕਿ ਜਿਥੇ ਵੀ ਬਿਜਲੀ ਬ੍ਰੇਕ ਡਾਊਨ ਹੋਵੇ, ਉਸ ਨੂੰ ਤੁਰੰਤ ਠੀਕ ਕਰ ਦਿੱਤਾ ਜਾਵੇ। ਇਸ ਨਾਲ ਹੀ ਪਾਵਰਕਾਮ ਨੂੰ ਜਿਆਦਾ ਤੋਂ ਜਿਆਦਾ ਬਿਜਲੀ ਖਰੀਦਣ ਲਈ ਵੀ ਕਹਿ ਦਿੱਤਾ ਗਿਆ ਹੈ, ਇਸ ਲਈ 500 ਕਰੋੜ ਰੁਪਏ ਤੁਰੰਤ ਖਜਾਨਾ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਹਨ। ਅਮਰਿੰਦਰ ਸਿੰਘ ਵਲੋਂ ਅਗਲੇ ਦਿਨਾਂ ਵਿੱਚ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।