ਏਜੇਐਲ ਪਲਾਂਟ ਅਲਾਟ ਮਾਮਲੇ ’ਚ ਭੁਪਿੰਦਰ ਸਿੰਘ ਹੁੱਡਾ ਨੂੰ ਹਾਈਕੋਰਟ ਤੋਂ ਰਾਹਤ

ਏਜੇਐਲ ਪਲਾਂਟ ਅਲਾਟ ਮਾਮਲੇ ’ਚ ਕਾਰਵਾਈ ’ਤੇ ਹਾਈ ਕੋਰਟ ਨੇ ਲਾਈ ਰੋਕ

  • ਤੰਵਰ ਤੋਂ ਬਾਅਦ ਹੁਣ ਸੈਲਜ਼ਾ ਵੀ ਹੁੱਡਾ ਗੁੱਟ ਨੂੰ ਰੜਕ ਰਹੀ

ਸੱਚ ਕਹੂੰ ਨਿਊਜ਼ ਚੰਡੀਗੜ੍ਹ। ਵੀਰਵਾਰ ਨੂੰ ਸੂਬਾ ਕਾਂਗਰਸ ਲਈ ਇੱਕ ਚੰਗੀ ਅਤੇ ਇਕ ਬੁਰੀ ਖਬਰ ਆਈ ਚੰਗੀ ਖਬਰ ਇਹ ਰਹੀ ਕਿ ਐਸੋਸੀਏਟਡ ਜਨਰਲਜ਼ ਲਿਮਟਿਡ (ਏਜੇਐਲ) ਨੂੰ ਪਲਾਂਟ ਵੰਡ ਕਰਨ ਦੇ ਮਾਮਲੇ ’ਚ ਹੇਠਲੀ ਅਦਾਲਤ ਵੱਲੋਂ ਚਾਰਜ ਫੇ੍ਰਮ ਕਰਨ ਨੂੰ ਚੁਣੌਤੀ ਦਿੰਦਿਆਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਇਸ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਮਾਮਲੇ ’ਚ ਅੱਗੇ ਕਿਸੇ ਵੀ ਕਾਰਵਾਈ ’ਤੇ ਰੋਕ ਲਾ ਦਿੱਤੀ, ਜਿਸ ਕਾਰਨ ਹੁੱਡਾ ਨੂੰ ਰਾਹਤ ਮਿਲੀ ਹੈ ਉੱਥੇ ਹਰਿਆਣਾ ਕਾਂਗਰਸ ’ਚ ਸੰਗਠਨ ਗਠਨ ਤੋਂ ਪਹਿਲਾਂ ਇੱਕ ਵਾਰ ਫਿਰ ਆਗੂਆਂ ਦਰਮਿਆਨ ਆਪਸੀ ਘਮਸਾਣ ਸ਼ੁਰੂ ਹੋ ਗਿਆ ਹੈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮੱਰਥਕ 19 ਵਿਧਾਇਕਾਂ ਨੇ ਅੱਜ ਦਿੱਲੀ ਸਥਿਤ ਪਾਰਟੀ ਮੁੱਖ ਦਫ਼ਤਰ ਪਹੁੰਚ ਕੇ ਸੂਬਾ ਇੰਚਾਰਜ ਵਿਵੇਕ ਬਾਂਸਲ ਨੂੰ ਸਾਫ ਕਰ ਦਿੱਤਾ ਕਿ ਮੌਜ਼ੂਦਾ ਸਿਆਸੀ ਸਥਿਤੀਆਂ ’ਚ ਹਰਿਆਣਾ ਕਾਂਗਰਸ ਨੂੰ ਮਜ਼ਬੂਤ ਅਗਵਾਈ ਦੀ ਜ਼ਰੂਰਤ ਹੈ ਅਤੇ ਕੁਮਾਰੀ ਸੈਲਜ਼ਾ ਨੂੰ ਅਹੁਦੇ ਤੋਂ ਹਟਾਇਆ ਜਾਵੇ।

Bhupinder Hooda, Shocked, ED Confiscates, Assets, Rs 68 Croreਗੱਲ ਏਜੇਐਲ ਮਾਮਲੇ ਦੀ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ’ਤੇ ਦੋਸ਼ ਹਨ ਕਿ ਉਨ੍ਹਾਂ ਨੇ 64.93 ਕਰੋੜ ਰੁਪਏ ਦਾ ਪਲਾਟ ਏਜੇਐਲ ਨੂੰ 69 ਲੱਖ 39 ਹਜ਼ਾਰ ਰੁਪਏ ’ਚ ਆਵੰਟਿਤ ਕਰਵਾ ਦਿੱਤਾ ਪੰਚਕੂਲਾ ਸੈਕਟਰ-6 ਸਥਿਤ ਸੀ-17 ਨਵੰਬਰ ਏਜੇਐਲ ਨੂੰ ਆਵੰਟਤ ਕੀਤਾ ਗਿਆ ਸੀ 2018 ’ਚ ਈਡੀ ਨੇ ਇਸ ਨੂੰ ਕੁਰਕ ਕਰ ਲਿਆ ਸੀ ਕਥਿਤ ਤੌਰ ’ਤੇ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰਾਂ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਸੰਚਾਲਿਤ ਕੀਤਾ ਜਾਣ ਵਾਲਾ ਏਜੇਐਲ ਗਰੁੱਪ ਨੈਸ਼ਨਲ ਹੇਰਾਲਡ ਅਖਬਾਰ ਕੱਢਦਾ ਸੀ ਈਡੀ ਦੀ ਜਾਂਚ ’ਚ ਪਾਇਆ ਗਿਆ ਕਿ ਹੁੱਡਾ ਨੇ ਮੁੱਖ ਮੰਤਰੀ ਅਹੁਦੇ ’ਤੇ ਰਹਿਣ ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਇਹ ਪਲਾਟ ਨਵੇਂ ਸਿਰੇ ਤੋਂ ਏਜੇਐਲ ਨੂੰ 1982 ਦੀ ਦਰ (91 ਰੁਪਏ ਪ੍ਰਤੀ ਵਰਗ ਮੀਟਰ) ਅਤੇ ਵਿਆਜ ਦੇ ਨਾਲ ਫਰਜ਼ੀ ਤਰੀਕੇ ਨਾਲ ਅਲਾਟ ਕਰ ਦਿੱਤਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁੱਡਾ) ਦੀ ਸ਼ਿਕਾਇਤ ’ਤੇ ਸੂਬਾ ਚੌਕਸੀ ਵਿਭਾਗ ਨੇ ਮਈ 2016 ਨੂੰ ਇਸ ਮਾਮਲੇ ’ਚ ਕੇਸ ਦਰਜ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।