ਹਰਿਆਣਾ, ਰਾਜਧਾਨੀ ਦਿੱਲੀ ’ਚ ਭਿਆਨਕ ਗਰਮੀ ਅਤੇ ਹੁੰਮਸ ਦਾ ਦੌਰ ਜਾਰੀ

Heat

ਤਾਪਮਾਨ ਪਹੁੰਚਿਆ 44 ਡਿਗਰੀ ਤੋਂ ਪਾਰ

ਏਜੰਸੀ ਨਵੀਂ ਦਿੱਲੀ। ਹਰਿਆਣਾ-ਪੰਜਾਬ ਸਮੇਤ ਰਾਜਧਾਨੀ ਦਿੱਲੀ ’ਚ ਇਨ੍ਹਾਂ ਦਿਨਾਂ ਲੋਕਾਂ ਨੂੰ ਲੋਅ ਅਤੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੋ ਲੋਕ ਜੁਲਾਈ ’ਚ ਮੀਂਹ ਦੀ ਉਮੀਦਾਂ ਲਾਈ ਬੈਠੇ ਸਨ ਉਨ੍ਹਾਂ ਨੂੰ ਹੁਣ ਵੀ ਹੁੰਮਸ ਦੀ ਮਾਰ ਝੱਲਣੀ ਪੈ ਰਹੀ ਹੈ ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ ’ਚ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਰ ਰਿਹਾ ਅਤੇ ਚਾਰ ਵਜੇ ਦਿਨ ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ ਆਮ ਤੌਰ ’ਤੇ ਜੂਨ ’ਚ ਭਿਆਨਕ ਗਰਮੀ ਪੈਂਦੀ ਹੈ ਪਰ ਇਸ ਵਾਰ ਲੋਕਾਂ ਨੂੰ ਜੁਲਾਈ ’ਚ ਵੀ ਲੋਅ ਦੇ ਜ਼ੋਰਦਾਰ ਥਪੇੜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਦਿਨੀਂ ਹੁੰਮਸ ਨੇ ਲੋਕਾਂ ਨੂੰ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ।

ਅਗਲੇ ਚਾਰ-ਪੰਜ ਦਿਨਾਂ ਤੱਕ ਚੱਲਣਗੀਆਂ ਗਰਮ ਹਵਾਵਾਂ

ਮੌਸਮ ਵਿਭਾਗ ਅਨੁਸਾਰ ਰਾਜਧਾਨੀ ’ਚ ਮਾਨਸੂਨ ਘੱਟੋ-ਘੱਟ ਇੱਕ ਹਫਤੇ ਬਾਅਦ ਆ ਸਕਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਇਸ ਗਰਮੀ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਹੈ ਰਾਜਧਾਨੀ ’ਚ ਜੂਨ ਦੇ ਆਖਰ ਤੱਕ ਲੋਕਾਂ ਨੂੰ ਮੀਂਹ ਵੇਖਣ ਨੂੰ ਮਿਲ ਜਾਂਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ ਅਤੇ ਇਸ ’ਚ ਥੋੜੀ ਦੇਰ ਹੋਈ ਹੈ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉੱਤਰ ਪੱਛਮ ਭਾਰਤ ਦੇ ਕੁਝ ਹਿੱਸਿਆਂ ਲਈ ਦੱਖਣ ਪੱਛਮ ਹਵਾਵਾਂ ਕੁਝ ਰਾਹਤ ਪ੍ਰਦਾਨ ਕਰ ਸਕਦੀਆਂ ਹਨ ਪਰ ਗਰਮ ਹਵਾਵਾਂ ਅਤੇ ਲੋਅ ਲੋਕਾਂ ਨੂੰ ਅਗਲੇ ਚਾਰ-ਪੰਜ ਦਿਨਾਂ ਤੱਕ ਪ੍ਰੇਸ਼ਾਨ ਕਰ ਸਕਦੀਆਂ ਹਨ ਹਾਲੇ ਮਾਨਸੂਨ ਆਉਣ ’ਚ ਘੱਟੋ-ਘੱਟ ਇੱਕ ਹਫਤਾ ਲੱਗ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।