ਸੁਆਲਾਂ ਦੇ ਘੇਰੇ ’ਚ ਆਈਟੀ ਕੰਪਨੀਆਂ

ਸੁਆਲਾਂ ਦੇ ਘੇਰੇ ’ਚ ਆਈਟੀ ਕੰਪਨੀਆਂ

ਸੋਸ਼ਲ ਮੀਡੀਆ ਦੇ ਟਵਿੱਟਰ ਸਮੇਤ ਕਈ ਹੋਰ ਪਲੇਟਫਾਰਮ ਅੱਜ ਸਿਆਸੀ ਪਾਰਟੀਆਂ ਵਾਂਗ ਹੀ ਚਰਚਾ ’ਚ ਰਹਿਣ ਲੱਗੇ ਹਨ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆਉਂਦਾ ਹੈ ਤਾਜ਼ਾ ਦੋ-ਤਿੰਨ ਮਾਮਲਿਆਂ ਨੇ ਇਸ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਕਰਵਾਇਆ ਹੈ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਟਵਿੱਟਰ ਅਕਾਊਂਟ ਬਲੌਕ ਕਰ ਦਿੱਤਾ ਗਿਆ ਸੀ ਉਸ ਤੋਂ ਬਾਦ ਟਵਿੱਟਰ ਲੇਹ ਲੱਦਾਖ ਨੂੰ ਇੱਕ ਵੱਖਰੇ ਮੁਲਕ ਦੇ ਰੂਪ ’ਚ ਨਕਸ਼ੇ ’ਤੇ ਵਿਖਾ ਰਿਹਾ ਦੇਸ਼ ਦੇੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦਾ ਟਵਿੱਟਰ ਅਕਾਊਂਟ ਵੀ 12 ਘੰਟਿਆਂ ਲਈ ਰੋਕ ਦਿੱਤਾ ਗਿਆ

ਨਕਸ਼ੇ ਵਰਗੀਆਂ ਕੋਤਾਹੀਆਂ ਕੋਈ ਸਾਧਾਰਨ ਮਸਲਾ ਨਹੀਂ ਸਗੋਂ ਅੰਤਰਰਾਸ਼ਟਰੀ ਕਲੇਸ਼ ਪੈਦਾ ਹੋਣ ਦਾ ਕਾਰਨ ਬਣ ਸਕਦੇ ਹਨ ਮਨਮਰਜ਼ੀ ਨਾਲ ਅਕਾਊਂਟ ਬੰਦ ਕਰਨ ਦੀ ਕੋਸ਼ਿਸ਼ ਆਪਣੇ-ਆਪ ’ਚ ਕਈ ਸਵਾਲ ਖੜ੍ਹੇ ਕਰਦੀ ਹੈ ਪ੍ਰਸ਼ਾਂਤ ਭੂਸ਼ਣ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਆਈ ਟੀ ਤੇ ਫਾਰਮਾ ਕੰਪਨੀਆਂ ਮਿਲੀਆਂ ਹੋਈਆਂ ਹਨ ਉਹਨਾਂ ਦੇ ਦੋਸ਼ਾਂ ’ਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਸਾਹਮਣੇ ਆ ਰਹੀਆਂ

ਉਸ ਨਾਲ ਦੇਸ਼ਾਂ ਦੇ ਸਿਆਸੀ ਮਾਮਲਿਆਂ ਸਬੰਧੀ ਚਿੰਤਾ ਵਧ ਗਈ ਹੈ ਸੋਸ਼ਲ ਮੀਡੀਆ ਦਾ ਮੁੱਖ ਸਿਧਾਂਤ ਹੀ ਪ੍ਰਗਟਾਵੇ ਦੀ ਅਜ਼ਾਦੀ ਹੈ ਪਰ ਅਕਾਊਂਟ ਬਲੌਕ ਕਰਨਾ ਆਪਣੇ-ਆਪ ’ਚ ਹੋਰਾਂ ਦੀ ਅਜ਼ਾਦੀ ਖੋਹਣ ਵਰਗਾ ਗੁਨਾਹ ਹੈ ਰਾਜਨੀਤਕ ਆਗੂਆਂ ਤੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਆਈਟੀ ਕੰਪਨੀਆਂ ਦਾ ਪ੍ਰਭਾਵ ਕਿਸੇ ਵੀ ਰੂਪ ’ਚ ਨਹੀਂ ਪੈਣਾ ਚਾਹੀਦਾ ਹੈ

ਵਿਚਾਰਾਂ ਦੀ ਆਜ਼ਾਦੀ ਆਪਣੇ-ਆਪ ’ਚ ਇੱਕ ਬਹੁਤ ਵੱਡਾ ਵਿਸ਼ਾ ਹੈ ਪਰ ਅਜ਼ਾਦੀ ਤੇ ਬਰਬਾਦੀ ਦਰਮਿਆਨ ਫਰਕ ਜ਼ਰੂਰੀ ਹੈ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਸਮੱਗਰੀ ’ਤੇ ਰੋਕ ਜ਼ਰੂਰੀ ਹੈ ਜੋ ਸਿਰਫ਼ ਸਿਆਸੀ ਤੇ ਸਰਕਾਰੀ ਖੇਤਰ ਤੱਕ ਹੀ ਸੀਮਤ ਹੋ ਗਿਆ ਹੈ ਜਿਸ ਨਾਲ ਬੱਚਿਆਂ ਦੇ ਨੌਜਵਾਨ ਪੀੜ੍ਹੀ ਭਟਕ ਰਹੀ ਹੈ ਅਸਲੀਅਤ ਤੇ ਹੋਰ ਅਨੈਤਿਕ ਸਮੱਗਰੀ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੋਂ ਹਟਾਉਣ ਲਈ ਕੋਈ ਠੋਸ ਕਦਮ ਨਹੀਂ ਉਠਾਏ ਜਾ ਰਹੇ ਆਈਟੀ ਕੰਪਨੀ ਕਿਤੇ ਅੰਤਰਰਾਸ਼ਟਰੀ ਸਿਆਸਤ ਦਾ ਹਿੱਸਾ ਨਾ ਬਣ ਜਾਣ ਇਸ ਪ੍ਰਤੀ ਸੁਚੇਤ ਰਹਿਣ ਆਈਟੀ ਕੰਪਨੀਆਂ ਅਜ਼ਾਦੀ ਦਾ ਪ੍ਰਚਾਰ ਕਰਨ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੀ ਵਿਚਾਰਧਾਰ, ਸਮਝ, ਰਾਜਨੀਤੀ ਤੇ ਵੱਖ-ਵੱਖ ਦੇਸ਼ਾਂ ਦੇ ਸਬੰਧਾਂ ਪ੍ਰਤੀ ਆਪਣੀ ਜਿੰਮੇਵਾਰੀ ਪੂਰੀ ਗੰਭੀਰਤਾ ਨਾਲ ਨਿਭਾਉਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।