ਕਸ਼ਮੀਰੀ ਆਗੂਆਂ ਦੀਆਂ ਲਾਲਸਾਵਾਂ ਅਤੇ ਪੀਐਮ
ਕਸ਼ਮੀਰ ’ਚ ਵੱਡਾ ਕਰਨ ਤੋਂ ਪਹਿਲਾਂ ਘਾਟੀ ਦੇ ਆਗੂਆਂ ਨਾਲ ਪ੍ਰਧਾਨ ਮੰਤਰੀ ਵੱਲੋਂ ਬੈਠਕ ਕਰਨਾ ਇੱਕ ਪ੍ਰਯੋਗ ਮਾਤਰ ਸੀ, ਫ਼ਿਲਹਾਲ ਹਾਈ ਪ੍ਰੋਫਾਈਲ ਇਸ ਬੈਠਕ ’ਚ ਦੋ ਗੱਲਾਂ ਸਪੱਸ਼ਟ ਹੋਈਆਂ ਅੱਵਲ, ਬੈਠਕ ਜਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਾਟੀ ਦੀਆਂ ਵੱਖ-ਵੱਖ ਪਾਰਟੀਆਂ ਦੇ ਮੁੱਖ ਆਗੂਆਂ ਦਾ ਮਨ ਟੋਹਿਆ ਅਤੇ ਇਹ ਜਾਣਿਆ ਕਿ 370 ਤੋਂ ਬਾਅਦ ਜੰਮੂ-ਕਸ਼ਮੀਰ ਦੇ ਵਿਕਾਸ ਅਤੇ ਅਵਾਮ ਦੀ ਖੁਸ਼ਹਾਲੀ ਲਈ ਉਹ ਕਿੰਨੇ ਸੰਜੀਦਾ ਹਨ
ਜਾਂ ਫ਼ਿਰ ਆਪਣੀਆਂ ਸਿਆਸੀ ਲਾਲਸਾਵਾਂ ਲਈ ਉਂਜ ਹੀ ਤੜਫ਼ ਰਹੇ ਹਨ ਜਿਵੇਂ ਨਜ਼ਰਬੰਦੀ ਤੋਂ ਪਹਿਲਾਂ ਸਨ ਦੂਜਾ, ਬੈਠਕ ’ਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਜ਼ਿਆਦਾ ਕੁਝ ਨਹੀਂ ਬੋਲੇ, ਬੋਲਣ ਦਾ ਮੌਕਾ ਕਸ਼ਮੀਰੀ ਆਗੂਆਂ ਨੂੰ ਹੀ ਦਿੱਤਾ ਗੁਪਕਾਰਾਂ ਨੇ ਜੋ ਪੰਜ ਮੰਗਾਂ ਬੈਠਕ ’ਚ ਰੱਖੀਆਂ, ਲਗਭਗ ਉਹ ਉਹੀ ਸਨ ਜਿਸ ’ਤੇ ਕਦੇ ਸਹਿਮਤੀ ਬਣਨੀ ਹੀ ਨਹੀਂ ਸੀ ਗੁਪਕਾਰ ਅਲਾਇੰਸ ਆਗੂ ਇਸ ਭਰਮ ’ਚ ਰਹੇ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਉਨ੍ਹਾਂ ਦੇ ਦਬਾਅ ’ਚ ਆ ਗਈ ਹੈ ਤਾਂ ਹੀ ਕੋਰੋਨਾ ਸੰਕਟ ਵਿਚਕਾਰ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ ਗਿਆ ਪਰ, ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਅੰਦਰ ਦਾ ਭੇਤ ਮੁਲਾਕਾਤ ਜਰੀਏ ਜਾਣਨਾ ਸੀ ਉਨ੍ਹਾਂ ਦਾ ਮਨ ਵੀ ਟੋਹਣਾ ਸੀ ਕਿ ਕਸ਼ਮੀਰੀ ਆਗੂਆਂ ਦੀਆਂ ਸਿਆਸੀ ਲਾਲਸਾਵਾਂ ਘੱਟ ਹੋਈਆਂ ਜਾਂ ਨਹੀਂ?
ਪ੍ਰਧਾਨ ਮੰਤਰੀ ਦੇ ਨਾਲ ਕਸ਼ਮੀਰੀ ਆਗੂਆਂ ਦੀ ਕਰੀਬ ਚਾਰ ਘੰਟੇ ਚੱਲੀ ਬੈਠਕ ਫ਼ਿਲਹਾਲ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਈ ਪਹਿਲੇ ਰਾਊਂਡ ਦੀ ਗੱਲਬਾਤ ਸੀ, ਇਸ ਲਈ ਜ਼ਿਆਦਾ ਉਮੀਦ ਤਾਂ ਪਹਿਲਾਂ ਤੋਂ ਹੀ ਨਹੀਂ ਸੀ? ਪਰ, ਕਸ਼ਮੀਰੀ ਆਗੂਆਂ ’ਚ ਕਨਫ਼ਿਊਜ਼ਨ ਜਬਰਦਸਤ ਦਿਸੀ ਬੈਠਕ ’ਚ ਉਨ੍ਹਾਂ ਦੀ ਜੋ ਇੱਕਜੁਟਤਾ ਦਿਸਣੀ ਚਾਹੀਦੀ ਸੀ, ਉਹ ਨਹੀਂ ਦਿਸੀ ਸਿਆਸੀ ਰੂਪ ’ਚ ਏਕਤਾ ਦੀ ਡੋਰੀ ਨਾਲ ਕੋਈ ਬੱਝਾ ਨਹੀਂ ਦਿਸਿਆ ਸਾਰੇ ਆਪਣਾ ਵੱਖ-ਵੱਖ ਰੰਗ ਅਤੇ ਡਫ਼ਲੀ ਵਜਾਉਂਦੇ ਦਿਸੇ ਸਮੂਹਿਕ ਮੰਗ ’ਤੇ ਕੋਈ ਵੀ ਟਿਕਦਾ ਨਹੀਂ ਦਿਸਿਆ ਬੈਠਕ ’ਚ ਅੱਠ ਪਾਰਟੀਆਂ ਦੇ ਕੁੱਲ 14 ਆਗੂ ਦਿੱਲੀ ਸੱਦੇ ਗਏ ਸਨ
ਜਿਨ੍ਹਾਂ ’ਚੋਂ ਕੁਝ ਤਾਂ ਇਸ ਲਈ ਖੁਸ਼ ਸਨ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਾਲ ਬੈਠਕ ਕਰਨ ਦਾ ਮੌਕਾ ਮਿਲ ਰਿਹਾ ਸੀ ਬਾਕੀ ਦੋ-ਚਾਰ ਕੁਝ ਸਮੇਂ ਬਾਅਦ ਮੋਦੀ ਦੇ ਪੱਖ ’ਚ ਆ ਜਾਣਗੇ, ਚੋਣਾਂ ਤੋਂ ਪਹਿਲਾਂ, ਇਸ ਦੀਆਂ ਸੰਭਾਵਨਾਵਾਂ ਦਿਖਾਈ ਦੇਂਦੀਆਂ ਹਨ ਸੂਤਰ ਦੱਸਦੇ ਵੀ ਹਨ, ਚੋਣਾਂ ’ਚ ਘਾਟੀ ਦੀਆਂ ਇੱਕ-ਦੋ ਪਾਰਟੀਆਂ ਭਾਜਪਾ ਨਾਲ ਆਉਣਗੀਆਂ ਇਸ ਲਈ ਭਾਜਪਾ ਘੇਰਾਬੰਦੀ ’ਚ ਲੱਗੀ ਹੈ
ਪ੍ਰਧਾਨ ਮੰਤਰੀ ਨੇ ਗੁਪਕਾਰ ਆਗੂਆਂ ਅਤੇ ਦੇਸ਼ ਦੇ ਲੋਕਾਂ ’ਤੇ ਮਨੋਵਿਗਿਆਨਕ ਦਬਾਅ ਪਾਉਣ ਲਈ ਇੱਕ ਬਿਹਤਰੀਨ ਪ੍ਰਯੋਗ ਕੀਤਾ, ਦਰਅਸਲ, ਬੈਠਕ ਤੋਂ ਪਹਿਲਾਂ ਜਾਰੀ ਕੀਤੀ ਗਈ ਇੱਕ ਗਰੁੱਪ ਤਸਵੀਰ, ਜਿਸ ਨੂੰ ਸੋਸ਼ਲ ਮੀਡੀਆ ’ਤੇ ਸਾਰੇ ਦੇਸ਼ਵਾਸੀਆਂ ਨੇ ਦੇਖਿਆ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਨਾਲ ਸਾਰੇ ਗੁਪਕਾਰ ਅਲਾਇੰਸ ਦੇ ਆਗੂ ਖੜ੍ਹੇ ਦਿਖਾਈ ਦਿੱਤੇ,
ਉਹ ਵੀ ਬਿਨਾਂ ਮਾਸਕ ਦੇ, ਫੋਟੋ ਖਿਚਵਾਉਣ ਤੋਂ ਬਾਅਦ ਮਾਸਕ ਹਟਾਉਣ ਦੇ ਪਿੱਛੇ ਵੀ ਕਈ ਰਾਜ਼ ਛੁਪੇ ਸਨ ਖੈਰ, ਫੋਟੋ ’ਚ ਜ਼ਿਆਦਾਤਰ ਆਗੂਆਂ ਦੇ ਚਿਹਰਿਆਂ ’ਤੇ ਮੁਸਕਾਨ ਸੀ, ਬੱਸ ਕੁਝ ਦੇ ਚਿਹਰੇ ਮੁਰਝਾਏ ਹੋਏ ਸਨ ਇਸ ਤਸਵੀਰ ਨੂੰ ਪ੍ਰਧਾਨ ਮੰਤਰੀ ਨੇ ਤੁਰੰਤ ਆਪਣੇ ਅਧਿਕਾਰਤ ਟਵੀਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ ਇਸ ਥਿਊਰੀ ਨੂੰ ਸਮਝਣ ਦੀ ਜ਼ਰੂਰਤ ਹੈ ਤਸਵੀਰ ਜਰੀਏ ਇਹ ਦੱਸਣਾ ਚਾਹਿਆ ਕਿ ਦੋਵਾਂ ਪੱਖਾਂ ’ਚ ਮੀਟਿੰਗ ਸੁਹਿਦਤਾਪੂਰਨ ਮਾਹੌਲ ’ਚ ਹੋ ਰਹੀ ਹੈ ਗੁਪਕਾਰ ਪੱਖ ਪ੍ਰਧਾਨ ਮੰਤਰੀ ਤੋਂ ਖੁਸ਼ ਹੈ
ਫ਼ਿਲਹਾਲ, ਤਸਵੀਰ ਖੁਸ਼ਨੁਮਾ ਵਾਤਾਵਰਨ ਜ਼ਰੂਰ ਬਿਆਨ ਕਰ ਰਹੀ ਸੀ ਪਰ ਕਹਾਣੀ ਉਸ ਦੇ ਕਿਤੇ ਉਲਟ ਸੀ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰੇ ਆਗੂਆਂ ਤੋਂ ਆਪਣੇ ਅੰਦਾਜ਼ ’ਚ ਹਾਲਚਾਲ ਪੁੱਛਿਆ, ਘਰ-ਪਰਿਵਾਰ ਦੀ ਖੈਰੀਅਤ ਜਾਣੀ ਉਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘ਜੀ ਦੱਸੋ, ਕਸ਼ਮੀਰ ਲਈ ਕੀ ਕੁਝ ਕਰਨਾ ਚਾਹੀਦਾ ਹੈ?’ ਬੱਸ ਫ਼ਿਰ ਕੀ ਸੀ, ਕਸ਼ਮੀਰੀ ਆਗੂਆਂ ਨੇ ਲਾ ਦਿੱਤੀ ਮੰਗਾਂ ਦੀ ਬੁਛਾਰ, ਮੰਗਾਂ ’ਚ ਜਿਆਦਾਤਰ ਉਨ੍ਹਾਂ ਦੀਆਂ ਸਿਆਸੀ ਲਾਲਸਾਵਾਂ ਜੁੜੀਆਂ ਸਨ
ਕਸ਼ਮੀਰੀਆਂ ਲਈ ਆਪਣੇ ਨਿੱਜੀ ਸਵਾਰਥ ਦੀਆਂ ਗੱਲਾਂ ਜ਼ਿਆਦਾ ਸ਼ਾਮਲ ਸਨ ਫ਼ਿਲਹਾਲ ਉਨ੍ਹਾਂ ਦੀਆਂ ਮੰਗਾਂ ਨੂੰ ਕੇਂਦਰੀ ਅਗਵਾਈ ਚੁੱਪ ਕਰਕੇ ਸੁਣਦੀ ਰਹੀ ਦਰਅਸਲ, ਪ੍ਰਧਾਨ ਮੰਤਰੀ ਨੇ ਮਾਹੌਲ ਕੁਝ ਅਜਿਹਾ ਬਣਾ ਦਿੱਤਾ ਸੀ, ਤਾਂ ਕਿ ਉਹ ਖੁੱਲ੍ਹ ਕੇ ਆਪਣੀ ਇੱਛਾ ਜਾਹਿਰ ਕਰ ਸਕਣ ਮੰਗਾਂ ਦਾ ਪਿਟਾਰਾ ਜਦੋਂ ਘਾਟੀ ਦੇ ਆਗੂਆਂ ਨੇ ਖੋਲ੍ਹਿਆ ਤਾਂ ਸਾਰਿਆਂ ਨੇ ਵੱਖ-ਵੱਖ ਇੱਛਾਵਾਂ ਰੱਖੀਆਂ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਬੇਟੇ ਨੇ ਖੁੱਲ੍ਹ ਕੇ ਧਾਰਾ-370, ਆਰਟੀਕਲ 35ਏ ਦੀ ਬਹਾਲੀ ਦੀ ਮੰਗ ਰੱਖੀ ਉਹ ਦੋਵੇਂ ਪਹਿਲਾਂ ਵੀ ਇਸ ਮੰਗ ’ਤੇ ਜ਼ੋਰ ਦਿੰਦੇ ਆਏ ਸਨ ਨਾਲ ਹੀ ਉਨ੍ਹਾਂ ਨੇ ਧਮਕੀਨੁਮਾ ਇਹ ਵੀ ਕਿਹਾ, ਕਿ ਕੋਰਟ ’ਚ ਇਸ ਮਸਲੇ ਸਬੰਧੀ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ ਫਾਰੂਕ ਅਬਦੁੱਲਾ ਦੀ ਧਾਰਾ-370 ਦੀ ਬਹਾਲੀ ਦੀ ਮੰਗ ਤੋਂ ਬਾਅਦ ਬੈਠਕ ’ਚ ਸੰਨਾਟਾ ਛਾ ਗਿਆ ਸੰਨਾਟਾ ਛਾਉਣਾ ਸੁਭਾਵਿਕ ਵੀ ਸੀ ਕਿਉਂਕਿ ਬੈਠਕ ’ਚ ਕਸ਼ਮੀਰ ਦੇ ਭਵਿੱਖ ਦਾ ਤਾਣਾ-ਬਾਣਾ ਬੁਣਨਾ ਸੀ, ਨਾ ਕਿ ਅਤੀਤ ਦੇ ਪੰਨਿਆਂ ਨੂੰ ਫਰੋਲਣਾ ਸੀ
ਉੱਥੇ, ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਫ਼ਿਰ ਤੋਂ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦਾ ਪ੍ਰਧਾਨ ਮੰਤਰੀ ’ਤੇ ਜ਼ੋਰ ਪਾਇਆ ਇਸ ਨਾਲ ਬੈਠਕ ’ਚ ਕੁਝ ਤਲ਼ਖੀ ਦਾ ਮਾਹੌਲ ਬਣਿਆ ਕੁੱਲ ਮਿਲਾ ਕੇ ਬੈਠਕ ਜਰੀਏ ਪ੍ਰਧਾਨ ਮੰਤਰੀ ਕਸ਼ਮੀਰੀ ਆਗੂਆਂ ਨੂੰ ਟੋਹਣਾ ਚਾਹੁੰਦੇ ਸਨ
ਉਹ ਇਹ ਜਾਣਨਾ ਚਾਹੁੰਦੇ ਸਨ ਕਿ ਬੀਤੇ ਦੋ ਸਾਲਾਂ ਤੋਂ ਰੁਕੀ ਗੱਲਬਾਤ ਅਤੇ ਨਜ਼ਰਬੰਦੀ ਤੋਂ ਬਾਅਦ ਘਾਟੀ ਦੇ ਆਗੂਆਂ ਦੇ ਦਿਲ ’ਚ ਕੁਝ ਬਦਲਾਅ ਹੋਇਆ ਜਾਂ ਨਹੀਂ? ਜਾਂ ਫ਼ਿਰ ਪੁਰਾਣੀ ਜ਼ਹਿਰੀਲੀ ਸੋਚ ਤੋਂ ਗ੍ਰਸਤ ਹਨ, ਜਿਸ ਦਾ ਉਨ੍ਹਾਂ ਨੂੰ ਠੀਕ ਤਰ੍ਹਾਂ ਮਹਿਸੂਸ ਹੋ ਗਿਆ ਮੀਟਿੰਗ ਤੋਂ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਸੋਚ ਉਵੇਂ ਦੀ ਉਵੇਂ ਹੀ ਹੈ ਫ਼ਿਲਹਾਲ, ਹੁਣ ਜੰਮੂ-ਕਸ਼ਮੀਰ ਲਈ ਜੋ ਵੀ ਕਰਨਾ ਹੋਵੇਗਾ, ਪ੍ਰਧਾਨ ਮੰਤਰੀ ਅਜ਼ਾਦ ਹੋ ਕੇ ਫੈਸਲਾ ਕਰਨਗੇ, ਭਵਿੱਖ ’ਚ ਕਿਸੇ ਵੀ ਫੈਸਲੇ ’ਚ ਉਹ ਉਨ੍ਹਾਂ ਦੀ ਰਾਇ ਨਹੀਂ ਲੈਣਗੇ ਕਿਉਂਕਿ ਰਾਇ ਲੈਣ ’ਚ ਸਿਰਫ਼ ਸਮਾਂ ਬਰਬਾਦ ਕਰਨਾ ਹੋਵੇਗਾ
ਬੈਠਕ ’ਚ ਏਨਾ ਪਤਾ ਲੱਗ ਗਿਆ ਕਿ ਕਸ਼ਮੀਰੀ ਆਗੂ ਆਪਣੀਆਂ ਸਿਆਸੀ ਲਾਲਸਾਵਾਂ ਤੋਂ ਬਾਹਰ ਨਹੀਂ ਨਿੱਕਲ ਸਕਣਗੇ ਦੂਜੀ ਗੱਲ ਇਹ, ਜਦੋਂ ਦਿੱਲੀ ’ਚ ਬੈਠਕ ਚੱਲ ਰਹੀ ਸੀ ਤਾਂ ਪਾਕਿਸਤਾਨ ’ਚ ਇਮਰਾਨ ਖਾਨ ਬੈਠਕ ਕਰ ਰਹੇ ਸਨ, ਉਨ੍ਹਾਂ ਦੀ ਨਜ਼ਰ ਵੀ ਪ੍ਰਧਾਨ ਮੰਤਰੀ ਦੇ ਫੈਸਲੇ ’ਤੇ ਟਿਕੀ ਸੀ ਹੋ ਸਕਦਾ ਹੈ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਬਾਅਦ ’ਚ ਇਮਰਾਨ ਖਾਨ ਨੂੰ ਬੈਠਕ ਦੇ ਸਬੰਧੀ ’ਚ ਦੱਸਿਆ ਵੀ ਹੋਵੇ ਕਸ਼ਮੀਰੀ ਆਗੂਆਂ ’ਚ ਮਹਿਬੂਬਾ ਮੁਫ਼ਤੀ ਹੀ ਇੱਕ ਅਜਿਹੀ ਆਗੂ ਹਨ ਜੋ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਨੇੜੇ ਹਨ ਬੈਠਕ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਮੂ ਤੋਂ ਪਾਕਿਸਤਾਨ ਲਈ ਰੇਲਗੱਡੀ ਚਲਾਉਣ ਦੀ ਵੀ ਅਪੀਲ ਕੀਤੀ
ਰਮੇਸ਼ ਠਾਕੁਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।