ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਫਰੀਦਕੋਟ ’ਚ ਪਰ...

    ਫਰੀਦਕੋਟ ’ਚ ਪਰਵਾਸੀ ਮਜ਼ਦੂਰ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

    ਫਰੀਦਕੋਟ ’ਚ ਪਰਵਾਸੀ ਮਜ਼ਦੂਰ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

    ਗੁਰਪ੍ਰੀਤ ਪੱਕਾ, ਫਰੀਦਕੋਟ । ਫਰੀਦਕੋਟ ਵਿੱਚ ਪਰਵਾਸੀ ਮਜ਼ਦੂਰ ਨੇ ਆਪਣੇ ਦੋ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਆਰਮੀ ਏਰੀਏ ਵਿੱਚ ਰਹਿ ਰਿਹਾ ਰਜੇਸ਼ ਕੁਮਾਰ ਜੋ ਕਿ ਇੱਥੇ ਮਜ਼ਦੂਰੀ ਦਾ ਕੰਮ ਕਰਦਾ ਸੀ, ਦੇ ਦੋ ਲੜਕੇ ਅਤੇ ਇੱਕ ਲੜਕੀ ਸੀ ਬੀਤੇ ਸੋਮਵਾਰ ਨੂੰ ਜਦ ਉਹ ਆਪਣੀ ਘਰਵਾਲੀ ਨਾਲ ਬਾਜ਼ਾਰ ਵਿੱਚੋਂ ਘਰ ਦਾ ਸਾਮਾਨ ਖਰੀਦਣ ਲਈ ਆਇਆ ਸੀ ਤਾਂ ਰਾਜੇਸ਼ ਕੁਮਾਰ ਦੇ ਘਰਵਾਲੀ ਕਿਸੇ ਹੋਰ ਵਿਅਕਤੀ ਨਾਲ ਫ਼ਰਾਰ ਹੋ ਗਈ।

    ਇਸ ਗੱਲ ਨੂੰ ਨਾ ਸਹਾਰਦੇ ਹੋਏ ਉਸ ਨੇ ਆਪਣੇ ਦੋ ਬੇਟਿਆਂ ਅਲੀ ਤੇ ਸਹੇਲ ਜਿਨ੍ਹਾਂ ਦੀ ਉਮਰ 5 ਅਤੇ 7 ਸਾਲ ਦੱਸੀ ਜਾ ਰਹੀ ਹੈ, ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜਦਕਿ ਲੜਕੀ ਬਚ ਗਈ ਸਵੇਰ ਹੁੰਦੇ ਹੀ ਜਦੋਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਦੀ ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।