ਸਨਮਾਨ ਤੋਂ ਵੱਡੀ ਹੈ ਜ਼ਰੂਰਤ
ਪੰਜਾਬ ਸਰਕਾਰ ਨੇ ਅੱਤਵਾਦ ’ਚ ਮਾਰੇ ਗਏ ਦੋ ਸਿਆਸੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਜਿਨ੍ਹਾਂ ’ਚ ਵਿਧਾਇਕ ਫ਼ਤਹਿਜੰਗ ਬਾਜਵਾ ਦੇ ਬੇਟੇ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਵਿਧਾਇਕ ਅਤੇ ਉਸ ਦੇ ਬੇਟੇ ਵੱਲੋਂ ਲਿਆ ਗਿਆ ਫੈਸਲਾ ਦਰੁਸਤ ਹੈ ਜਿੱਥੋਂ ਤੱਕ ਅੱਤਵਾਦ ਖਿਲਾਫ਼ ਮੁਹਿੰਮ ’ਚ ਜਾਨਾਂ ਵਾਰਨ ਵਾਲੇ ਆਗੂਆਂ ਜਾਂ ਆਮ ਲੋਕਾਂ ਦਾ ਸਵਾਲ ਹੈ ਇਹ ਸਮਾਜ ਤੇ ਦੇਸ਼ ਲਈ ਬਹੁਤ ਵੱਡੀ ਕੁਰਬਾਨੀ ਹੈ।
ਉਹਨਾਂ ਦਾ ਸਨਮਾਨ ਨੌਕਰੀਆਂ ਤੋਂ ਕਿਤੇ ਉੱਤੇ ਹੁੰਦਾ ਹੈ ਅਸਲ ’ਚ ਨੌਕਰੀ ਦੇਣ ਪਿੱਛੇ ਸਿਧਾਂਤ ਇਹ ਕੰਮ ਕਰਦਾ ਹੈ ਕਿ ਦੂਜਿਆਂ ਲਈ ਮਰਨ ਵਾਲਿਆਂ ਲਈ ਸਮਾਜ/ ਸਰਕਾਰ ਵੀ ਕੁਝ ਕਰੇ ਖਾਸ ਕਰ ਉਸ ਸਥਿਤੀ ’ਚ ਜਦੋਂ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਆਰਥਿਕ ਬੇਵੱਸੀ ਦੀ ਹਾਲਤ ’ਚ ਹੋਣ ਅਜਿਹੇ ਹਾਲਾਤਾਂ ’ਚ ਬੇਵੱਸ ਪਰਿਵਾਰ ਨੂੰ ਆਰਥਿਕ ਸਹਾਇਤਾ ਜਾਂ ਨੌਕਰੀ ਦੇਣੀ ਬਣਦੀ ਹੈ। ਜ਼ਰੂਰਤ ਸਨਮਾਨ ਤੋਂ ਵੱਡੀ ਹੁੰਦੀ ਹੈ ਤਰਸ ਦਾ ਆਧਾਰ ਸਿਰਫ਼ ਜ਼ਰੂਰਤਮੰਦ ਵਿਅਕਤੀ ਲਈ ਬਣਦਾ ਹੈ ਸਮਰੱਥ ਨੂੰ ਤਾਂ ਖੁਦ ਸਮਾਜ ਲਈ ਸਮਰਪਿਤ ਹੋਣਾ ਚਾਹੀਦਾ ਹੈ ਫ਼ਿਰ ਵੀ ਕਿਸੇ ਨੌਕਰੀ ਜਾਂ ਵਿੱਤੀ ਸਹਾਇਤਾ ਨਾਲ ਸਮਾਜ ਲਈ ਕੁਰਬਾਨੀ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਰਕਾਰ ਦੇ ਫੈਸਲੇ ਤੇ ਸਮਾਜ ਦੇ ਹਾਲਾਤਾਂ ‘ਚ ਇਕਸ਼ੁਰਤਾ ਹੋਵੇ।
ਪੰਜਾਬ ’ਚ ਆਮ ਨੌਜਵਾਨ ਬੇਰੁਜ਼ਗਾਰੀ ਦਾ ਬੁਰੀ ਤਰ੍ਹਾਂ ਸਾਹਮਣਾ ਕਰ ਰਹੇ ਹਨ। ਰੁਜ਼ਗਾਰ ਮੰਗਣ ਖਾਤਰ ਇਹ ਨੌਜਵਾਨ ਟੈਂਕੀਆਂ ’ਤੇ ਚੜ੍ਹ ਕੇ ਖ਼ਤਰਨਾਕ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਨਹੀਂ ਝਿਜਕਦੇ ਪੁਲਿਸ ਦੀਆ ਡਾਂਗਾ, ਜਲਤੋਪਾਂ ਤਾਂ ਰੋਜਾਨਾ ਹੀ ਇਹਨਾਂ ’ਤੇ ਵਰ੍ਹਦੀਆਂ ਹਨ। ਅਜਿਹੇ ਹਾਲਾਤਾਂ ’ਚ ਸਮਰੱਥ ਸਿਆਸੀ ਪਰਿਵਾਰਾਂ ਜਿਨ੍ਹਾਂ ਕੋਲ ਅਰਬਾਂ ਦੀ ਜਾਇਦਾਦ ਹੋਵੇ ਨੌਕਰੀ ਦੇਣੀ ਤਰਕਸੰਗਤ ਨਹੀਂ ਹੈ ਤੇ ਨਾ ਹੀ ਪਰਿਵਾਰ ਨੂੰ ਇਹ ਨੌਕਰੀ ਲੈਣੀ ਸੋਭਦੀ ਹੈ।
ਜ਼ਰੂਰੀ ਇਹ ਗੱਲ ਹੈ ਕਿ ਸਰਕਾਰ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ ਮਾਣ ਸਨਮਾਨ ਕਰੇ ਤਾਂ ਕਿ ਉਹਨਾਂ ਦੀ ਸਮਾਜ ਅੰਦਰ ਇੱਕ ਵੱਖਰੀ ਪਛਾਣ ਬਣੇ ਬਾਜਵਾ ਪਰਿਵਾਰ ਨੇ ਨੌਕਰੀ ਸਵੀਕਾਰ ਨਾ ਕਰਕੇ ਸ਼ਲਾਘਾਯੋਗ ਫੈਸਲਾ ਲਿਆ ਹੈ ਬਾਜਵਾ ਪਰਿਵਾਰ ਵੱਲੋਂ ਲਿਆ ਗਿਆ। ਫੈਸਲਾ ਇਸ ਭਾਵਨਾ ਦੀ ਪ੍ਰੋੜਤਾ ਕਰਦਾ ਹੈ ਕਿ ਉਹ ਸਰਕਾਰੀ ਨੌਕਰੀਆਂ ਨੂੰ ਬੇਰੁਜ਼ਗਾਰ ਨੌਜਵਾਨਾਂ ਦਾ ਹੱਕ ਮੰਨਦੇ ਹਨ ਇਹ ਹੁਣ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਵੱਡੇ ਸੰਦੇਸ਼ ਨੂੰ ਸਮਝ ਕੇ ਬੇਰੁਜ਼ਗਾਰਾਂ ਦੇ ਹਿੱਤ ’ਚ ਕੰਮ ਕਰਨ ਲਈ ਕਿਹੜਾ ਕਦਮ ਚੁੱਕਦੀ ਹੈ ਭਾਵੇਂ ਬਾਜਵਾ ਪਰਿਵਾਰ ਨੇ ਵਿਰੋਧ ਤੋਂ ਬਾਅਦ ਫੈਸਲਾ ਬਦਲਿਆ ਇਹ ਪਰਿਵਾਰ ਸਮਾਜ ਤੇ ਸਰਕਾਰਾਂ ਲਈ ਚੰਗਾ ਸੰਦੇਸ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।