ਪਰਮਾਤਮਾ ਸੱਚੀ ਫ਼ਰਿਆਦ ਜ਼ਰੂਰ ਸੁਣਦਾ ਹੈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ–ਕਣ, ਜ਼ਰੇ-ਜ਼ਰੇ ਵਿਚ ਰਹਿਣ ਵਾਲਾ ਤੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸਾਰੀ ਸ੍ਰਿਸ਼ਟੀ ਵਿੱਚ ਸੈਂਕੜੇ ਤ੍ਰਿਲੋਕੀਆਂ ਅਰਥਾਤ ਜਿੱਥੇ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ ਦਿਸਣ ਵਾਲੇ ਨੂੰ ਸਥੂਲ ਕਾਇਆ, ਨਾ ਦਿਸਣ ਵਾਲੇ ਨੂੰ ਸੂਖ਼ਮ ਕਾਇਆ ਤੇ ਦੇਵੀ-ਦੇਵਤਿਆਂ ਨੂੰ ਕਾਰਣਕਾਇਆ ਕਹਿੰਦੇ ਹਨ ਅਜਿਹੀਆਂ ਸੈਂਕੜੇ ਤ੍ਰਿਲੋਕੀਆਂ ਹਨ ਅਤੇ ਜਿੱਥੇ ਭਗਤੀ ਤੇ ਸੇਵਾ-ਸਿਮਰਨ ਦੇ ਅਨੁਸਾਰ ਸੈਂਕੜੇ ਆਤਮਾਵਾਂ ਦਾ ਵਾਸ ਹੁੰਦਾ ਹੈ ਅਤੇ ਸਭ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਹੁੰਦਾ ਹੈ ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਪਰਮਾਤਮਾ ਕਣ-ਕਣ ਵਿਚ ਮੌਜ਼ੂਦ ਹੈ ਉਹ ਦਿਸਣ ਵਿਚ ਕਿਵੇਂ ਦਾ ਹੋਵੇਗਾ? ਉਹ ਪਰਮ ਪਿਤਾ ਪਰਮਾਤਮਾ ਹਰ ਜਗ੍ਹਾ ਮੌਜ਼ੂਦ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਰ ਜਗ੍ਹਾ ’ਤੇ ਹੁੰਦੇ ਹੋਏ ਵੀ ਉਹ ਜਨਮ-ਮਰਨ ਤੋਂ ਰਹਿਤ ਹੈ, ਉਹ ਜਨਮ ਨਹੀਂ ਲੈਂਦਾ ਅਤੇ ਉਹ ਅਜਾਪ ਹੈ ਅਤੇ ਉਸਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਸਦੇ ਬਰਾਬਰ ਕੋਈ ਤੁਲਨਾ ਨਹੀਂ ਹੋ ਸਕਦੀ ਉਸ ਤੱਕ ਜਾਣ ਲਈ ਇਨਸਾਨ ਨੂੰ ਜਾਪ ਕਰਨਾ ਪੈਂਦਾ ਹੈ, ਜੋ ਜੀਵ ਉਸਦੀ ਧੁਨ ਨੂੰ ਫੜ ਲੈਂਦੇ ਹਨ ਤਾਂ ਉਸਨੂੰ ਜਾਪ ਦੀ ਜ਼ਰੂਰਤ ਨਹੀਂ ਪੈਂਦੀ ਇਨਸਾਨ ਦੇ ਅੰਦਰ ਕਈ ਪ੍ਰਕਾਰ ਦੇ ਰੋਗ ਪੈਦਾ ਹੁੰਦੇ ਹਨ, ਉਨ੍ਹਾਂ ਵਿਚੋਂ ਇੱਕ ਕਰਮ ਰੋਗ ਤੇ ਦੂਸਰੇ ਉਸਦੇ ਸਰੀਰ ਦੇ ਖਰੀਦੇ ਗਏ ਰੋਗ ਹੁੰਦੇ ਹਨ ਜੇਕਰ ਉਹ ਸੱਚੇ ਦਿਲੋਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰੇ ਤਾਂ ਜਿਸ ਮਾਲਕ ਨੇ ਇਹ ਸਰੀਰ ਬਣਾਇਆ ਹੈ ਉਹ ਉਨ੍ਹਾਂ ਰੋਗਾਂ ਨੂੰ ਸਰੀਰ ਵਿਚੋਂ ਇਵੇਂ ਕੱਢ ਦਿੰਦਾ ਹੈ ਜਿਵੇਂ ਕਿ ਮੱਖਣ ਵਿਚੋਂ ਵਾਲ ਕੱਢ ਦਿੰਦੇ ਹਨ, ਭਾਵ ਪਤਾ ਹੀ ਨਹੀਂ ਲੱਗਦਾ ਇਸ ਤਰ੍ਹਾਂ ਗੱਲ ਸਿਰਫ਼ ਸੰਤਾਂ ਦੇ ਬਚਨਾਂ ਨੂੰ ਮੰਨਣ ਦੀ ਹੁੰਦੀ ਹੈ ।
ਜੇਕਰ ਕੋਈ ਜੀਵ ਉਨ੍ਹਾਂ ਬਚਨਾਂ ਨੂੰ ਮੰਨ ਲਵੇ ਤੇ ਜਿਵੇਂ ਫ਼ਕੀਰ, ਸੰਤ ਕਹਿੰਦੇ ਹਨ ਜੇਕਰ ਉਨ੍ਹਾਂ ਦੇ ਕਹੇ ਅਨੁਸਾਰ ਚੱਲੇ ਤਾਂ ਉਸੇ ਸਮੇਂ ਉਸਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਅਸੰਭਵ ਸ਼ਬਦ ਵੀ ਸੰਭਵ ਵਿਚ ਬਦਲ ਜਾਂਦਾ ਹੈ ਇਸ ਕਲਿਯੁਗ ਵਿਚ ਸਿਰਫ਼ ਬਚਨਾਂ ਦੀ ਹੀ ਭਗਤੀ ਹੈ ਜੇਕਰ ਇਨਸਾਨ ਸੰਤਾਂ ਦੇ ਬਚਨਾਂ ਅਨੁਸਾਰ ਚੱਲਿਆ ਤਾਂ ਠੀਕ ਹੈ, ਨਹੀਂ ਤਾਂ ਉਸਨੂੰ ਭੁਗਤਣਾ ਤਾਂ ਪੈਂਦਾ ਹੀ ਹੈ ਇਸ ਨਾਲ ਸੰਤ ਨਾਰਾਜ਼ ਨਹੀਂ ਹੁੰਦੇ, ਪਰ ਉਹ ਦੁਖੀ ਜ਼ਰੂਰ ਹੁੰਦੇ ਹਨ, ਕਿ ਅਸੀਂ ਤਾਂ ਉਸਦੇ ਪਹਾੜ ਵਰਗੇ ਕਰਮ ਕੱਟ ਰਹੇ ਸੀ, ਪਰ ਇਹ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।