ਪੰਛੀਆਂ ਲਈ ਰੱਖੇ ਮਿੱਟੀ ਦੇ ਬਰਤਨ

Welfare Work

ਪੰਛੀਆਂ ਲਈ ਰੱਖੇ ਮਿੱਟੀ ਦੇ ਬਰਤਨ

ਸਮਾਣਾ, ਸੁਨੀਲ ਚਾਵਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਬੇਜੁਬਾਨ ਪੰਛੀਆਂ ਲਈ ਮਿੱਟੀ ਦੇ ਕਟੋਰੇ ਪਾਣੀ ਤੇ ਚੋਗੇ ਲਈ ਰੱਖੇ ਗਏ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਦੱਸਿਆ ਕਿ ਬਲਾਕ ਸਮਾਣਾ ਦੇ ਅਣਥੱਕ ਸੇਵਾਦਾਰ ਨੇਤਰਦਾਨੀ ਸਵ. ਹਮੀਰ ਕੌਰ ਇੰਸਾਂ ਦੇ ਪਰਿਵਾਰ ਵੱਲੋਂ ਸ਼ਮਾਸ਼ਾਨ ਘਾਟ ਤੇ ਸਤੀ ਮਾਤਾ ਮੰਦਿਰ ਵਿਖੇ ਬੇਜੁਬਾਨ ਪੰਛੀਆਂ ਲਈ ਮਿੱਟੀ ਦੇ ਬਣੇ ਪਾਣੀ ਵਾਲੇ 15 ਕਟੋਰੇ ਰੱਖੇ। ਉਨ੍ਹਾਂ ਦੱਸਿਆ ਕਿ ਭੈਣ ਸਵ. ਹਮੀਰ ਕੌਰ ਇੰਸਾਂ ਦੇ ਪਤੀ ਜੇ.ਈ ਗੁਰਮੀਤ ਸਿੰਘ ਇੰਸਾਂ ਤੇ ਸਮੂਹ ਪਰਿਵਾਰ ਵੱਲੋਂ ਉਨ੍ਹਾਂ ਦੀ 6ਵੀਂ ਬਰਸੀ ਮੌਕੇ ਫਜੂਲ ਖਰਚ ਕਰਨ ਦੀ ਜਗ੍ਹਾਂ ਮਾਨਵਤਾ ਭਲਾਈ ਦੇ ਕਾਰਜ ਨੂੰ ਪਹਿਲ ਦਿੱਤੀ ਗਈ।

ਇਸ ਮੌਕੇ ਸਤੀ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਪਵਨ ਸ਼ਾਸਤਰੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਕਾਫੀ ਸ਼ਲਾਘਾਯੋਗ ਕਦਮ ਹੈ ਤੇ ਅੱਜ ਇਨ੍ਹਾਂ ਵੱਲੋਂ ਬੇਜੁਬਾਨ ਪੰਛੀਆਂ ਲਈ ਮਿੱਟੀ ਵਾਲੇ ਪਾਣੀ ਦੇ 15 ਬਰਤਨ ਤੇ ਦਾਣਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੀ ਸੇਵਾ ਭਾਵਨਾ ਦਾ ਕਾਇਲ ਹੈ ਇਸ ਮੌਕੇ ਸਮੂਹ 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਣੇ ਹੋਰ ਸੇਵਾਦਾਰ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।