ਪੱਤਰਕਾਰ ਰਜਿੰਦਰ ਸਿੰਘ ਰੱਤੀ ਦੇ ਵੈਕਸੀਨ ਲਗਾ ਕੇ ਕੀਤੀ ਕੈਪ ਦੀ ਸ਼ੁਰੂਆਤ
ਅਜੀਤਵਾਲ, (ਕਿਰਨ ਰੱਤੀ)। ਅੱਜ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋ ਰਾਜ ਕੁਮਾਰ ਫਾਰਮੇਸੀ ਅਫਸਰ ਦੀ ਅਗਵਾਈ ਚ’ ਪਿੰਡ ਨੱਥੂਵਾਲਾ ਜਦੀਦ ਵਿਖੇ ਕਰੋਨਾ ਵੈਕਸੀਨ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ।ਜਿਸ ਦੀ ਸ਼ੁਰੂਆਤ ਪੱਤਰਕਾਰ ਰਜਿੰਦਰ ਸਿੰਘ ਰੱਤੀ ਦੇ ਵੈਕਸੀਨ ਲਗਾ ਕੇ ਕੀਤੀ ਗਈ।ਇਸ ਕੈਂਪ ਵਿੱਚ ਐਲ.ਐਚ.ਵੀ.ਜਤਿੰਦਰ ਕੌਰ ਅਤੇ ਸੀ.ਐਚ.ੳ ਰਮਨਦੀਪ ਕੌਰ ਵੱਲੋਂ 350 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ।
ਇਸ ਮੌਕੇ ਰਾਜ ਕੁਮਾਰ ਫਾਰਮੇਸੀ ਅਫਸਰ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਵੱਲੋਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਕਰੋਨਾ ਵੈਕਸੀਨ ਸਬੰਧੀ ਜਾਗਰੂਕ ਕਰਨ ਕਾਰਣ ਹੁਣ ਵੱਡੀ ਪੱਧਰ ਤੇ ਲੋਕ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ। ਸੀ.ਐਚ.ਸੀ ਢੁੱਡੀਕੇ ਦੇ ਅੰਡਰ ਆਉਦੇ ਪਿੰਡਾਂ ਚ’ ਹੁਣ ਤੱਕ 19000 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵੈਕਸੀਨ ਲਗਵਾਉਣ ਦੇ ਬਾਅਦ ਵੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਜਰੂਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਅਤਿ ਜਰੂਰੀ ਹੈ, ਕਰੋਨਾ ਤੋਂ ਬਚਾਅ ਲਈ ਸਾਨੂੰ ਵਾਰ ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ ਦੇ ਨਾਲ ਮਾਸਕ ਲਗਾਕੇ ਰੱਖਣਾ ਵੀ ਜਰੂਰੀ ਹੈ ।
ਖੰਘ, ਜੁਕਾਮ ਬੁਖਾਰ ਹੋਣ ਜਾਂ ਕਿਸੇ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣਾ ਕਰੋਨਾ ਸਬੰਧੀ ਟੈਸਟ ਕਰਵਾਉਣਾ ਚਾਹੀਦਾ ਹੈ । ਇਹ ਕਰੋਨਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਅਤੇ ਕੁਮਿਊਨਿਟੀ ਹੈਲਥ ਸੈਂਟਰਾਂ ਵਿਖੇ ਮੁਫਤ ਕੀਤੇ ਜਾ ਰਹੇ ਹਨ।ਇਸ ਮੌਕੇ ਗੁਰਪੀ੍ਰਤ ਕੋਰ ਏ.ਐਨ.ਐਮ, ਜਸਕਰਨ ਸਿੰਘ ਹੇਲਥ ਵਰਕਰ,ਰਜੀਆ ਆਸ਼ਾ ਵਰਕਰ, ਸੁਖਦੀਪ ਸਿੰਘ ਸੇਠੀ ਆਰ. ਐਮ. ਪੀ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।