ਜਲਦ ਹੀ ਪੰਜਾਬ ਨੂੰ ਲੈ ਕੇ ਕੀਤਾ ਜਾ ਸਕਦਾ ਐ ਫੈਸਲਾ, ਰਾਹੁਲ ਗਾਂਧੀ ਖੁਦ ਲੈ ਰਹੇ ਹਨ ਸਾਰੀ ਜਾਣਕਾਰੀ
ਚੰਡੀਗੜ੍ਹ, ਅਸ਼ਵਨੀ ਚਾਵਲਾ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਖੜਗੇ ਕਮੇਟੀ ਦੇ ਤਿੰਨੇ ਮੈਂਬਰਾਂ ਨੇ ਐਤਵਾਰ ਨੂੰ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਹੋਏ ਜਲਦ ਹੀ ਪੰਜਾਬ ਦੇ ਇਸ ਕਲੇਸ਼ ਨੂੰ ਖ਼ਤਮ ਕਰਨ ਲਈ ਕਿਹਾ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੋੜ ਵਿੱਚ ਆ ਚੁੱਕਾ ਹੈ ਅਤੇ ਕੋਈ ਵੀ ਦੇਰੀ ਕਾਂਗਰਸ ਪਾਰਟੀ ਲਈ ਕਾਫ਼ੀ ਜਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਖੜਗੇ ਕਮੇਟੀ ਵਲੋਂ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਪਹਿਲੀ ਮੁਲਾਕਾਤ ਕੀਤੀ ਹੈ ਅਤੇ ਇਸ ਮੁਲਾਕਾਤ ਦੌਰਾਨ ਇਸ ਕਮੇਟੀ ਵਲੋਂ ਆਪਣੀ ਰਿਪੋਰਟ ਬਾਰੇ ਵੀ ਦੱਸਿਆ ਗਿਆ ਹੈ, ਕਿ ਉਨ੍ਹਾਂ ਨੂੰ ਵਿਧਾਇਕਾਂ ਵਲੋਂ ਕੀ ਕੀ ਕਿਹਾ ਗਿਆ ਹੈ ਅਤੇ ਉਨ੍ਹਾਂ ਵਲੋਂ ਕਿਹੜੀ ਕਿਹੜੀ ਸਿਫ਼ਾਰਸਾ ਕੀਤੀ ਗਈਆਂ ਹਨ।
ਰਾਹੁਲ ਗਾਂਧੀ ਨਾਲ ਇਸ ਕਮੇਟੀ ਦੀ ਲਗਭਗ ਇੱਕ ਘੰਟਾ ਗੱਲਬਾਤ ਹੋਈ ਹੈ ਅਤੇ ਇਸ ਇੱਕ ਘੰਟੇ ਦੀ ਗੱਲਬਾਤ ਦੌਰਾਨ ਹੀ ਪੰਜਾਬ ਮਾਮਲੇ ਦੇ ਪ੍ਰਭਾਰੀ ਹਰੀਸ਼ ਰਾਵਤ ਵਲੋਂ ਪਗਰਟ ਸਿੰਘ ਨੂੰ ਲੈ ਕੇ ਵੀ ਉਂਗਲ ਚੁੱਕੀ ਗਈ ਹੈ ਕਿ ਪਰਗਟ ਸਿੰਘ ਵਲੋਂ ਬਾਰ ਬਾਰ ਪਾਰਟੀ ਦੇ ਅਨੁਸ਼ਾਸਨ ਨੂੰ ਤੋੜੀਆਂ ਜਾ ਰਿਹਾ ਹੈ। ਖੜਗੇ ਕਮੇਟੀ ਵਲੋਂ ਸੁਣਵਾਈ ਕਰਨ ਮੌਕੇ ਸਾਰੀਆਂ ਨੂੰ ਮੀਡੀਆ ਵਿੱਚ ਜਾਣ ਤੋਂ ਰੋਕਿਆ ਗਿਆ ਸੀ ਅਤੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਕਾਰਵਾਈ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ ਪਰ ਹੁਣ ਵੀ ਪੰਜਾਬ ਦੇ ਵਿਧਾਇਕ ਪਾਰਟੀ ਦੇ ਪਲੇਟਫਾਰਮ ਤੋਂ ਦੂਰ ਜਾ ਕੇ ਮੀਡੀਆ ਵਿੱਚ ਨਾ ਸਿਰਫ਼ ਗੱਲਬਾਤ ਕਰ ਰਹੇ ਸਨ, ਸਗੋਂ ਆਪਣੀ ਹੀ ਪਾਰਟੀ ’ਤੇ ਗੰਭੀਰ ਦੋਸ਼ ਵੀ ਲਗਾ ਰਹੇ ਹਨ। ਹਰੀਸ਼ ਰਾਵਤ ਵਲੋਂ ਇਸ ਮਾਮਲੇ ਵਿੱਚ ਵੀ ਸ਼ਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਭਵਿੱਖ ਵਿੱਚ ਇਹੋ ਜਿਹਾ ਅਨੁਸ਼ਾਸਨ ਤੋੜਨ ਦੀ ਕੋਸ਼ਸ਼ ਵਿਧਾਇਕਾਂ ਵਲੋਂ ਨਾ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।