ਫਸਲਾਂ ਦੇ ਭਾਅ ’ਚ ਨਿਗੂਣਾ ਵਾਧਾ

Slight Increase in MSP

ਫਸਲਾਂ ਦੇ ਭਾਅ ’ਚ ਨਿਗੂਣਾ ਵਾਧਾ

ਕੇਂਦਰ ਸਰਕਾਰ ਨੇ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ (ਨਿਊਨਤਮ ਮੁੱਲ) ਭਾਅ ’ਚ ਵਾਧਾ ਕਰਦਿਆਂ ਝੋਨੇ ਦੇ ਭਾਅ ’ਚ 72 ਤੇ ਬਾਜਰੇ ’ਚ 100 ਰੁਪਏ ਦਾ ਵਾਧਾ ਕੀਤਾ ਹੈ ਮੱਕੀ ਦੇ ਭਾਅ ’ਚ ਸਿਰਫ 20 ਰੁਪਏ ਪ੍ਰਤੀ ਕੁਇੰਟਲ ਹੀ ਵਾਧਾ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਨੇ ਇਸ ਵਾਧੇ ਨੂੰ ਨਕਾਰ ਦਿੱਤਾ ਹੈ । ਦਰਅਸਲ ਵਧ ਰਹੇ ਖੇਤੀ ਲਾਗਤ ਖਰਚਿਆਂ ਦੇ ਮੁਤਾਬਕ ਇਸ ਭਾਅ ਨੂੰ ਵਾਜਬ ਨਹੀਂ ਮੰਨਿਆ ਜਾ ਸਕਦਾ ਪਿਛਲੇ ਇਕ ਸਾਲ ’ਚ ਡੀਜ਼ਲ ਦੀਆਂ ਕੀਮਤਾਂ ’ਚ 35% ਫੀਸਦੀ ਵਾਧਾ ਹੋਇਆ ਹੈ ਇਸ ਦੇ ਮੁਕਾਬਲੇ ਫਸਲਾਂ ਦੇ ਭਾਅ ’ਚ 4 ਹੀ ਮਸਾਂ ਬਣਦਾ ਹੈ ਕੋਈ ਵਿਰਲਾ ਦਿਨ ਹੀ ਹੋਵੇਗਾ ਜਦੋਂ ਡੀਜ਼ਲ ਦਾ ਰੇਟ ਨਾ ਵਧਿਆ ਹੋਇਆ ਹੋਵੇ ਡੀਜ਼ਲ ਦਾ ਰੇਟ ਪ੍ਰਤੀ ਲੀਟਰ 100 ਰੁਪਏ ਦੀ ਕਰੀਬ ਪਹੁੰਚ ਗਿਆ ਹੈ ਅਜਿਹੇ ਹਾਲਾਤਾਂ ’ਚ ਖੇਤੀ ਜੋਖ਼ਿਮ ਭਰਿਆ ਧੰਦਾ ਬਣਦਾ ਜਾ ਰਿਹਾ ਹੈ।

ਹਾਲਾਂਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੇ ਸਬੰਧ ’ਚ ਇਹ ਦਾਅਵਾ ਕਰਦੀ ਆ ਰਹੀ ਹੈ ਕਿ ਫਸਲਾਂ ਦੀ ਖਰੀਦ ਘੱਟੋ-ਘੱਟ ਸਮੱਰਥਨ ਮੁੱਲ ’ਤੇ ਹੁੰਦੀ ਸੀ, ਹੁੰਦੀ ਹੈ ਤੇ ਹੁੰਦੀ ਹੀ ਰਹੇਗੀ ਸਰਕਾਰ ਇਸ ’ਤੇ ਜ਼ਰੂਰ ਕਾਇਮ ਹੈ ਤੇ ਇਸ ਵਾਰ ਕਣਕ ਦੀ ਖਰੀਦ ਵੀ ਬਿਨਾ ਕਿਸੇ ਵੱਡੇ ਵਿਘਨ ਦੇ ਹੋਈ ਹੈ ਤੇ ਸਾਉਣੀ ਦੀਆਂ ਫਸਲਾਂ ਦੇ ਰੇਟ ਵੀ ਐਲਾਨ ਦਿੱਤੇ ਹਨ ਪਰ ਭਾਅ ਪ੍ਰਤੀ ਕਿਸਾਨਾਂ ਦੀ ਅੰਸਤੁਸ਼ਟੀ ਇਸ ਮਸਲੇ ’ਤੇ ਚਿੰਤਨ-ਮੰਥਨ ਦੀ ਗੁੰਜਾਇਸ਼ ਦਰਸਾਉਦੀ ਹੈ ਕਿਸਾਨਾਂ ਅੰਦਰ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਕਣਕ-ਝੋਨੇ ਦੀ ਪੈਦਾਵਾਰ ਨੂੰ ਜ਼ਿਆਦਾ ਉਤਸ਼ਾਹ ਨਾ ਦੇਣ ਲਈ ਘੱਟੋ-ਘੱਟ ਸਮਰਥਨ ਮੁੱਲ ’ਚ ਵੱਡਾ ਵਾਧਾ ਕਰਨ ਤੋਂ ਝਿਜਕਦੀ ਹੈ।

ਇਹ ਹਕੀਕਤ ਹੈ ਕਿ ਕੇਂਦਰ ਸਰਕਾਰ ਕਣਕ ਝੋਨੇ ਦੇ ਰਵਾਇਤੀ ਫਸਲੀ ਚੱਕਰ ਨੂੰ ਬਦਲ ਕੇ ਦਾਲਾਂ, ਸਬਜ਼ੀਆਂ ਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਪਰ ਕਣਕ ਝੋਨੇ ਦਾ ਰੁਝਾਨ ਬਦਲਣ ਲਈ ਸਾਕਾਰਤਮਕ ਤੇ ਯੋਜਨਾਬੰਦੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਸਬਜ਼ੀਆਂ ਤੇ ਫਲਾਂ ਦੇ ਮੰਡੀਕਰਨ ਦੀ ਅਜੇ ਬਹੁਤ ਵੱਡੀ ਸਮੱਸਿਆ ਹੈ ਗਿਣਤੀ ਦੇ ਅਗਾਂਹਵਧੂ ਕਿਸਾਨਾਂ ਨੇ ਆਪਣੇ ਜੋਖ਼ਿਮ ’ਤੇ ਨਵੀਂਆਂ ਫਸਲਾਂ ਦੀ ਕਾਸ਼ਤ ਕੀਤੀ ਹੈ ਜਿਨ੍ਹਾਂ ’ਚ ਕਾਫੀ ਕਿਸਾਨ ਸਫਲ ਵੀ ਹਨ ਪਰ ਬਹੁਤੇ ਕਿਸਾਨ ਅਜੇ ਝਿਜਕਦੇ ਹਨ ਅਸਲ ’ਚ ਕਿਸਾਨਾਂ ਨੂੰ ਅੱਗੇ ਆਉਣ ਦੀ ਹਿੰਮਤ ਕਰਨੀ ਹੀ ਪੈਣੀ ਹੈ।

ਕਣਕ ਝੋਨੇ ’ਚੋਂ ਨਿਕਲਣ ਦਾ ਰਾਹ ਲੱਭਣ ਲਈ ਯਤਨ ਕਰਨੇ ਚਾਹੀਦੇ ਹਨ ਸਬਜ਼ੀਆਂ ਤੇ ਫਲਾਂ ਦੇ ਉਤਪਾਦਨ ’ਚ ਚੰਗੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਨਾਲ ਕਣਕ ਤੇ ਝੋਨੇ ਤੋਂ ਕਿਤੇ ਵੱਧ ਕਮਾਈ ਕੀਤੀ ਜਾ ਸਕਦੀ ਹੈ ਕਿੰਨੂ ਉਤਪਾਦਨ ’ਚ ਪੰਜਾਬ ਦੇ ਅਬੋਹਰ ਦੀ ਪਛਾਣ ਪੂਰੇ ਦੇਸ਼ ’ਚ ਬਣ ਗਈ ਹੈ ਇਸ ਤਰ੍ਹਾਂ ਪੰਜਾਬ ਦਾ ਦੁਆਬਾ ਖੇਤਰ ਆਲੂਆਂ ਲਈ ਜਾਣਿਆ ਜਾਂਦਾ ਹੈ ਨਵੀਂ ਫਸਲਾਂ ਲਈ ਖਾਸ ਕਰ ਨੌਜਵਾਨ ਕਿਸਾਨਾਂ ਨੂੰ ਅਗਵਾਈ ਕਰਨ ਦੀ ਜ਼ਰੂਰਤ ਹੈ ਖੇਤੀ ਨੂੰ ਆਪਣੇ ਪੈਰਾਂ ’ਤੇ ਇੰਨੀ ਸਮਰੱਥ ਬਣਾ ਦੇਣਾ ਚਾਹੀਦਾ ਹੈ ਕਿ ਐੱਮਐੱਸਪੀ ਮਿਲਣ ਦੇ ਬਾਵਜੂਦ ਕਿਸਾਨ ਫਸਲ ਵੇਚਣ ਲਈ ਤਿਆਰ ਨਾ ਹੋਵੇ ਸਗੋਂ ਆਪਣੀ ਫਸਲ ਦੀ ਵਿੱਕਰੀ ਲਈ ਬਜ਼ਾਰ ਬਣਾ ਲੈਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।