ਮੁੱਖ ਕੋਚ ਵਜੋਂ ਭਾਰਤੀ ਟੀਮ ਨਾਲ ਸ੍ਰੀਲੰਕਾ ਦੌਰੇ ’ਤੇ ਜਾਣਗੇ ਰਾਹੁਲ ਦ੍ਰਵਿੜ
ਨਵੀਂ ਦਿੱਲੀ । ਕੌਮੀ ਕ੍ਰਿਕਟ ਅਕਾਦਮੀ (ਐਲਸੀਏ) ਦੇ ਮੁਖ ਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਮੁਖ ਕੋਚ ਵਜੋਂ ਭਾਰਤ ਏ ਟੀਮ ਦੇ ਨਾਲ ਜੁਲਾਈ ’ਚ ਸ੍ਰੀਲੰਕਾ ਦੌਰੇ ’ਤੇ ਜਾਣਗੇ ਟੀਮ ਦੇ ਕੋਚਿੰਗ ਸਟਾਫ਼ ’ਚ ਵੀ ਉਨ੍ਹਾਂ ਦੇ ਐਨਸੀਏ ਦੇ ਨਾਲ ਮੈਂਬਰ ਸ਼ਾਮਲ ਹੋਣਗੇ ਸਮਝਿਆ ਜਾਂਦਾ ਹੈ ਕਿ ਸ੍ਰੀਲੰਕਾ ਦੌਰੇ ’ਤੇ ਜਾਣ ਵਾਲੀ ਭਾਰਤੀ ਟੀਮ ਨੂੰ 13 ਜੁਲਾਈ ਨੂੰ ਪਹਿਲੇ ਇੱਕ ਰੋਜ਼ਾ ਮੁਕਾਬਲੇ ਤੋਂ ਪਹਿਲਾਂ ਤਿਆਰੀ ਲਈ ਘੱਟ ਤੋਂ ਘੱਟ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ੁਰੂ ’ਚ ਬੰਗਲੌਰ ’ਚ ਸਿਖਲਾਈ ਕੈਂਪ ਦੀ ਮੇਜਬਾਨੀ ਕਰਨ ਸਬੰਧੀ ਸੋਚਿਆ ਸੀ, ਪਰ ਕੋਰੋਨਾ ਨਾਲ ਵਿਗੜਦੀ ਸਥਿਤੀ ਤੇ ਲਗਾਤਾਰ ਲੱਗਦੇ ਲਾਕਡਾਊਨ ਨੇ ਇਸ ਸੰਭਾਵਨਾ ਨੂੰ ਖਤਮ ਕਰ ਦਿੱਤਾ।
ਜਾਣਕਾਰੀ ਅਨੁਸਾਰ ਭਾਰਤੀ ਟੀਮ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕੁਆਰਟਾਈਨ ’ਚ ਰਹੇਗੀ ਤੇ ਉਸ ਨੂੰ ਲੋੜ ਪੈਣ ’ਤੇ ਸ੍ਰੀਲੰਕਾ ਪਹੁੰਚਣ ’ਤੇ ਵੀ ਆਈਸੋਲੇਸ਼ਨ ਤੋਂ ਗੁਜਰਨਾ ਪੈ ਸਕਦਾ ਹੈ, ਜੋ ਸ੍ਰੀਲੰਕਾ ’ਚ ਬਾਇਓ-ਪ੍ਰੋਟੋਕਾਲ ’ਤੇ ਨਿਰਭਰ ਕਰਦਾ ਹੈ। ਭਾਰਤੀ ਟੀਮ ਦੇ ਸਾਰੇ ਮੈਂਬਰ ਨੂੰ ਪ੍ਰਸਥਾਨ ਕਰਨ ਤੋਂ ਪਹਿਲਾਂ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਆਪਣੇ ਨਾਲ ਰੱਖਣੀ ਪਵੇਗੀ ਤੇ ਸ੍ਰੀਲੰਕਾ ਪਹੁੰਚਣ ’ਤੇ ਦਿਖਾਉਣੀ ਪਵੇਗੀ ਇਸ ਤੋਂ ਬਾਅਦ ਹੋਟਲ ’ਚ ਇੱਕ ਦਿਨ ਦੇ ਕੁਆਰਟੀਨ ਤੋਂ ਬਾਅਦ ਉਨ੍ਹਾਂ ਫਿਰ ਤੋਂ ਨੈਗੇਟਿਵ ਆਉਣਾ ਪਵੇਗਾ।
ਸ਼ਿਖਰ ਧਵਨ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ
ਸ੍ਰੀਲੰਕਾ ਦੌਰੇ ਦੇ ਮੱਦੇਨਜ਼ਰ ਬੀਸੀਸੀਆਈ ਨੇ ਪਹਿਲਾਂ ਹੀ ਖਿਡਾਰੀਆਂ ਨੂੰ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਸੀ, ਪਰ ਟੀਮ ਦੇ ਕਿੰਨੇ ਮੈਂਬਰ ਦੌਰੇ ’ਤੇ ਜਾਣ ਤੋਂ ਪਹਿਲਾਂ ਦੋਵੇਂ ਡੋਜ਼ ਲੈ ਪਾਉਂਦੇ ਹਨ, ਇਹ ਦੇਖਣਾ ਪਵੇਗਾ ਟੀਮ ਚੁਣਨ ਲਈ ਚੋਣ ਕਮੇਟੀ ਦੀ ਬੈਠਕ ਦੀ ਤਾਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ, ਹਾਲਾਂਕਿ ਇਹ ਛੇਤੀ ਹੋਣ ਦੀ ਉਮੀਦ ਹੈ ਸਮਝਿਆ ਜਾਂਦਾ ਹੈ ਕਿ ਸ਼ਿਖਰ ਧਵਨ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ, ਜਦੋਂਕਿ ਸਰੇਸ ਅਇਅਰ ਦੀ ਮੌਜ਼ੂਦਗੀ ਹਾਲੇ ਯਕੀਨੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।