ਮੋਦੀ ਸਰਕਾਰ ਨੀਲੇ ਟਿਕ ਲਈ ਲੜ ਰਹੀ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ । ਭਾਰਤ ’ਚ ਇਨ੍ਹਾਂ ਦਿਨੀਂ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ਸੁਰਖੀਆਂ ’ਚ ਹੈ ਇਸ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਕੋਰੋਨਾ ਵੈਕਸੀਨ ਦੀ ਕਮੀ ਦਰਮਿਆਨ ਕੇਂਦਰ ਸਰਕਾਰ ‘ਨੀਲੇ ਟਿਕ’ ਲਈ ਲੜ ਰਹੀ ਹੈ ਇੱਕ ਟਵੀਟ ’ਚ ਕਾਂਗਰਸ ਸਾਂਸਦ ਨੇ ਕਿਹਾ ਕਿ ਜੇਕਰ ਕੋਵਿਡ ਟੀਕਾ ਚਾਹੀਦਾ ਹੈ ਤਾਂ ਆਤਮ ਨਿਰਭਰ ਬਣਨਾ ਪਵੇਗਾ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਨੀਲੇ ਟਿਕ ਲਈ ਮੋਦੀ ਸਰਕਾਰ ਲੜ ਰਹੀ ਹੇ-ਕੋਵਿਡ ਟੀਕਾ ਚਾਹੀਦਾ ਹੈ ਤਾਂ ਆਤਮ ਨਿਰਭਰ ਬਣੋ! # ਪ੍ਰਮੁਖਤਾ ਰਾਹੁਲ ਗਾਂਧੀ ਦਾ ਇਹ ਬਆਨ ਇੱਕ ਦਿਨ ਬਾਅਦ ਆਇਆ ਜਦੋਂ ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ, ਕੌਮੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਤੇ ਹੋਰ ਆਗੂਆਂ ਦੇ ਟਵਿੱਟਰ ਹੈਂਡਲ ਤੋਂ ‘ਨੀਲੇ ਟਿਕ’ ਨੂੰ ਹਟਾ ਦਿੱਤਾ, ਜੋ ਕਿ ਵੈਰੀਫਾਈਡ ਹੋਣ ਦਾ ਸੰਕੇਤ ਦਿੰਦਾ ਹੈ ਇਸ ਤੋਂ ਤੁਰੰਤ ਬਾਅਦ, ਸਰਕਾਰ ਨੇ ਟਵਿੱਟਰ ਨੂੰ ਇੱਕ ਅੰਤਿਮ ਸੰਦੇਸ਼ ਭੇਜਿਆ ਜਿਸ ’ਚ ਉਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਜ਼ਰੂਰਤਾਂ ਦਾ ਤੁਰੰਤ ਪਾਲਣ ਕਰਨ ਲਈ ਕਿਹਾ ਗਿਆ ਕੇਂਦਰ ਨੇ ਕਿਹਾ ਕਿ ਨਾਕਾਮ ਹੋਣ ’ਤੇ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।