ਪੀਐਨਬੀ ਘਪਲੇ ਦਾ ਮੁਲਜ਼ਮ ਮੇਹੁਲ ਚੋਕਸੀ ਬੋਲਿਆ, ਭਾਰਤ ਤੋਂ ਭੱਜਿਆ ਨਹੀਂ, ਇਲਾਜ ਲਈ ਵਿਦੇਸ਼ ਗਿਆ

PNB Scam, India, Mehul Choksi

ਘਪਲੇ ਦਾ ਮੁਲਜ਼ਮ ਮੇਹੁਲ ਚੋਕਸੀ ਬੋਲਿਆ, ਭਾਰਤ ਤੋਂ ਭੱਜਿਆ ਨਹੀਂ | PNB Scam

ਨਵੀਂ ਦਿੱਲੀ (ਏਜੰਸੀ)। ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ’ਚ ਘਪਲੇ ਦੇ ਮੁਲਜ਼ਮ ਤੇ ਡੋਮਿਨਿਕਾ ’ਚ ਹਵਾਲਗੀ ਕੇਸ ਦਾ ਸਾਹਮਣਾ ਕਰ ਰਹੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੇ ਕਿਹਾ ਕਿ ਉਹ ਭਾਰਤੀ ਏਜੰਸੀਆਂ ਤੋਂ ਭੱਜ ਨਹੀਂ ਰਿਹਾ ਹੈ ਤੇ ਇਲਾਜ ਕਰਵਾਉਣ ਲਈ ਦੇਸ਼ ਛੱਡਿਆ ਸੀ। ਉਸਨੇ ਖੁਦ ਨੂੰ ਕਾਨੂੰਨ ਦਾ ਸਨਮਾਨ ਕਰਨ ਵਾਲਾ ਨਾਗਰਿਕ ਵੀ ਦੱਸਿਆ ਹੈ। ਚੋਕਸੀ ਨੇ ਭਾਰਤੀ ਏਜੰਸੀਆਂ ਨੂੰ ਉਸਦਾ ਇੰਟਰਵਿਊ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ ਮੀਡੀਆ ਰਿਪੋਰਟਾਂ ਅਨੁਸਾਰ 62 ਸਾਲਾ ਕਾਰੋਬਾਰੀ ਨੇ ਡੋਮਿਨਿਕਾ ਹਾਈਕੋਰਟ ’ਚ ਇੱਕ ਹਲਫ਼ਨਾਮਾ ਦਾਖਲ ਕਰਕੇ ਕਿਹਾ, ਮੈਂ ਭਾਰਤੀ ਅਥਾਰੀਟੀਜ਼ ਨੂੰ ਮੇਰਾ ਇੰਟਰਵਿਊ ਲੈਣ ਤੇ ਕਿਸੇ ਵੀ ਜਾਂਚ ਨੂੰ ਲੈ ਕੇ ਕੋਈ ਵੀ ਸਵਾਲ ਪੁੱਛਣ ਲਈ ਕਿਹਾ ਹੈ ਦੇਸ਼ ਛੱਡਣ ਸਬੰਧੀ ਮੇਹੁਲ ਨੇ ਕਿਹਾ, ਮੈਂ ਭਾਰਤੀ ੲੈਜੰਸੀਆਂ ਤੋਂ ਨਹੀਂ ਭੱਜਿਆ। (PNB Scam)

ਅਮਰੀਕਾ ’ਚ ਇਲਾਜ ਕਰਵਾਉਣ ਲਈ ਜਦੋਂ ਮੈਂ ਦੇਸ਼ ਤੋਂ ਨਿਕਲਿਆ ਤਾਂ ਮੇਰੇ ਖਿਲਾਫ਼ ਕੋਈ ਵਾਰੰਟ ਨਹੀਂ ਸੀ। ਚੋਕਸੀ ਜਨਵਰੀ 2018 ’ਚ ਦੇਸ਼ ਤੋਂ ਬਾਹਰ ਚਲਾ ਗਿਆ ਸੀ 13,500 ਕਰੋੜ ਰੁਪਏ ਦੇ ਪੀਐਨਬੀ ਘਪਲੇ ਤੋਂ ਪਰਦਾ ਉਠਣ ਤੋਂ ਕੁਝ ਦਿਨ ਪਹਿਲਾਂ ਹੀ ਚੋਕਸੀ ਨੇ ਦੇਸ਼ ਛੱਡ ਦਿੱਤਾ ਸੀ ਤੇ ਉਦੋਂ ਤੋਂ ਏਟੀਗੁਆ ’ਚ ਰਹਿ ਰਿਹਾ ਹੈ ਚੋਕਸੀ ਉਦੋਂ ਤੋਂ ਇੱਕ ਵਾਰ ਵੀ ਦੇਸ਼ ਨਹੀਂ ਪਰਤਿਆ ਹੈ ਸੀਬੀਆਈ ਤੇ ਈਡੀ ਨੇ ਉਸਦੇ ਖਿਲਾਫ਼ ਕੇਸ ਦਰਜ ਕੀਤੇ ਹਨ। (PNB Scam)