ਨਵਾਂ ਨਿਯਮ ਲਾਗੂ ਕਰੋ, ਨਹੀਂ ਖਮਿਆਜ਼ਾ ਭੁਗਤਣ ਲਈ ਰਹੋ ਤਿਆਰ
ਨਵੀਂ ਦਿੱਲੀ। ਨਵੇਂ ਆਈਟੀ ਨਿਯਮਾਂ ਸਬੰਧੀ ਕੇਂਦਰ ਸਰਕਾਰ ਤੇ ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਟਵਿੱਟਰ ਦਰਮਿਆਨ ਵਿਵਾਦ ਛਿੜਿਆ ਹੋਇਆ ਹੈ । ਜੇਕਰ ਇਸ ਵਾਰ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਆਖਰੀ ਚਿਤਵਾਨੀ ਦਿੱਤੀ ਹੈ ਤੇ ਕਿਹਾ ਕਿ ਨਵੇਂ ਆਈਟੀ ਨਿਯਮਾਂ ਨੂੰ ਮੰਨ ਲਓ ਤੇ ਲਾਗੂ ਕਰੋ, ਨਹੀਂ ਤਾਂ ਖਮਿਆਜ਼ਾ ਭੁਗਤਣ ਲਈ ਤਿਆਰ ਰਹੋ ਸਰਕਾਰ ਵੱਲੋਂ ਜਾਰੀ ਫਾਈਨਲ ਨੋਟਿਸ ’ਚ ਕਿਹਾ ਗਿਆ ਹੈ ਕਿ ਨਵੇਂ ਆਈਟੀ ਨਿਯਮਾਂ ਦੇ ਅਨੁਪਾਲਣ ’ਚ ਨਾਕਾਮ ਰਹਿਣ ’ਤੇ ਟਵਿੱਟਰ ਆਈਟੀ ਕਾਨੂੰਨ ਤਹਿਤ ਜ਼ਿੰਮੇਵਾਰੀ ਤੋਂ ਛੋਟ ਗੁਆ ਦੇਵੇਗੀ ਦਰਅਸਲ, ਸਰਕਾਰ ਨੇ ਟਵਿੱਟਰ ਇੰਡੀਆ ਨੂੰ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰਨ ਲਈ ਫਾਈਨਲ ਨੋਟਿਸ ਜਾਰੀ ਕੀਤਾ ਹੈ।
ਸਰਕਾਰ ਨੇ ਕਿਹਾ ਕਿ ਟਵਿੱਟਰ ਇੰਡੀਆ ਨੂੰ ਨਵੇਂ ਨਿਯਮਾਂ ਦੀ ਤੁਰੰਤ ਪਾਲਣਾ ਕਰਨ ਲਈ ਇੱਕ ਅੰਤਿਮ ਨੋਟਿਸ ਦਿੱਤਾ ਗਿਆ ਹੈ ਜਿਸ ਦੇ ਨਾਕਾਮ ਹੋਣ ’ਤੇ ਆਈਟੀ ਐਕਟ 2000 ਦੀ ਧਾਰਾ 79 ਤਹਿਤ ਮੁਹੱਈਆ ਜ਼ਿੰਮੇਵਾਰੀ ਤੋਂ ਛੋਟ ਗੁਆ ਦੇਵੇਗੀ ਤੇ ਟਵਿੱਟਰ ਆਈਟੀ ਐਕਟ ਤੇ ਭਾਰਤ ਦੇ ਹੋਰ ਸਜ਼ਾ ਕਾਨੂੰਨ ਦੇ ਅਨੁਸਾਰ ਨਤੀਜਿਆਂ ਲਈ ਜਵਾਬਦੇਹ ਹੋਵੇਗੀ ਇੰਨਾ ਹੀ ਨਹੀਂ ਸਰਕਾਰ ਨੇ ਟਵਿੱਟਰ ਤੋਂ ਅਨੁਪਾਲਣ ਅਧਿਕਾਰੀ ਦੇ ਇਲਾਵਾ ਕੰਪਨੀ ਦੇ ਇੱਕ ਕਰਮਚਾਰੀ ਨੂੰ ਸ਼ਿਕਾਇਤ ਅਧਿਕਾਰੀ ਤੇ ਨੋਡਲ ਸੰਪਰਕ ਕਰਮੀ ਨਿਯੁਕਤ ਕਰਨ ਲਈ ਕਿਹਾ ਹੈ।
ਆਰਐਸਐਸ ਮੁਖੀ ਭਾਗਵਤ ਦੇ ਟਵਿੱਟਰ ਅਕਾਊਂਟ ’ਤੇ ਨੀਲੇ ਟਿਕ ਨੂੰ ਫਿਰ ਕੀਤਾ ਬਹਾਲ
ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਦੇ ਪਰਸਨਲ ਅਕਾਊਂਟ ਤੋਂ ਨੀਲਾ ਟਿਕ ਹਟਾਉਣ ਤੇ ਫਿਰ ਬਹਾਲ ਕੀਤਾ ਕੇਂਦਰ ਦੇ ਸਖ਼ਤ ਅਲਟੀਮੇਟਮ ਤੋਂ ਬਾਅਦ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਸ਼ਨਿੱਚਰਵਾਰ ਨੂੰ ਕੌਮੀ ਸਵੈ ਸੇਵਕ ਸੰਘ ਮੁਖੀ ਮੋਹਨ ਭਾਗਵਤ ਸਮੇਤ ਸੰਘ ਦੇ ਕਈ ਆਗੂਆਂ ਦੇ ਨਿੱਜੀ ਟਵਿੱਟਰ ਅਕਾਊਂਟ ਤੋਂ ਹਟਾਏ ਨੀਲੇ ਟਿਕ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।