ਯੋਗੀ ਸਰਕਾਰ ਨੇ ਕੀਤਾ ਐਲਾਨ
ਏਜੰਸੀ,ਲਖਨਊ। ਯੋਗੀ ਸਰਕਾਰ ਨੇ ਸੀਬੀਐਸਈ ਬੋਰਡ ਦੀ ਤਰਜ਼ ’ਤੇ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਕੌਂਸਲ (ਯੂਪੀ ਬੋਰਡ) ਦੀ 12ਵੀਂ (ਇੰਟਰਮੀਡੀਏਟ) ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਹੈ ਡਿਪਟੀ ਸੀਐਮ ਡਾ. ਦਿਨੇਸ਼ ਸ਼ਰਮਾ ਨੇ ਵੀਰਵਾਰ ਨੂੰ ਸੂਬਾ ਸਰਕਾਰ ਦੇ ਇਸ ਫੈਸਲੇ ਬਾਰੇ ਦੱਸਿਆ ਯੂਪੀ ਬੋਰਡ 12ਵੀਂ ’ਚ ਇਸ ਵਾਰ 26,09,501 ਵਿਦਿਆਰਥੀ ਰਜਿਸਟ੍ਰਡ ਹਨ ਯੂਪੀ ਬੋਰਡ 10ਵੀਂ (ਹਾਈ ਸਕੂਲ) ਦੀ ਪ੍ਰੀਖਿਆ ਪਹਿਲਾਂ ਹੀ ਰੱਦ ਹੋ ਗਈ ਹੈ।
ਸੀਐਮ ਯੋਗੀ ਨੇ ਟਵੀਟ ਕਰਕੇ ਕਿਹਾ, ‘ਕੋਵਿਡ ਮਹਾਂਮਾਰੀ ਦੀ ਵਰਤਮਾਨ ਸਥਿਤੀ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਸੁਰੱਖਿਆ ਸਾਡੀ ਮੁੱਢਲੀ ਪਹਿਲ ਹੈ ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰੇਰਨਾ ਨਾਲ ਉੱਤਰ ਪ੍ਰਦੇਸ਼ ਸਰਕਾਰ ਨੇ ਫੈਸਲਾ ਲਿਆ ਹੈ ਕਿ ਵਰਤਮਾਨ ਸਿੱਖਿਆ ਸੈਸ਼ਨ ’ਚ ਸੈਕੰਡਰੀ ਸਿੱਖਿਆ ਕੌਂਸਲ ਦੀ 10ਵੀਂ ਤੇ 12ਵੀਂ ਬੋਰਡ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ’ ਸੂਚਨਾ ਵਿਭਾਗ ਦੇ ਉੱਪਰ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦੱਸਿਆ ਕਿ ਯੂਪੀ ਬੋਰਡ ਦੀ 12ਵੀਂ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਹੈ ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਇਸ ਸਿਲਸਿਲੇ ’ਚ ਕੀਤੀ ਗਈ ਬੈਠਕ ’ਚ ਇਹ ਫੈਸਲਾ ਲਿਆ ਗਿਆ ਬੈਠਕ ’ਚ ਸੂਬੇ ਦੇ ਸੀਨੀਅਰ ਤੇ ਉੱਚ ਸਿੱਖਿਆ ਮੰਤਰੀ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਵੀ ਸ਼ਾਮਲ ਸਨ ਯੂਪੀ ਬੋਰਡ ਦੀ 12ਵੀਂ ਦੀ ਪ੍ਰੀਖਿਆ ਲਈ 26 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਆਪਣੀ ਰਜਿਸਟੇ੍ਰਸ਼ਨ ਕਰਵਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।