ਭਵਾਨੀਗੜ੍ਹ, (ਵਿਜੈ ਸਿੰਗਲਾ)। ਬੀਤੀ ਰਾਤ ਆਈ ਤੇਜ ਹਨੇਰੀ ਕਾਰਨ ਪਿੰਡ ਕਾਕੜਾ ਦੇ ਇਕ ਕਿਸਾਨ ਦਾ ਰਹਿਣ ਬਸੇਰਾ ਬਿਲਕੁੱਲ ਤਬਾਹ ਹੋ ਗਿਆ ਜਿਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਕੜਾ ਦੇ ਦੀਵਾਨ ਸਿੰਘ ਨੇ ਆਪਣੇ ਪੁੱਤਰ ਨੂੰ ਡਿਪਲੋਮਾ ਕਰਵਾਕੇ ਬਾਹਰ ਪੜ੍ਹਨ ਲਈ ਭੇਜਿਆ। ਉਸ ਤੋਂ ਬਾਅਦ ਕਿਸਾਨ ਦੀਵਾਨ ਸਿੰਘ ਬਿਮਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਜਿਸ ਕਾਰਨ ਉਨ੍ਹਾਂ ਦੀ ਪਿੰਡ ਵਿਚ ਸ਼ਾਨਦਾਰ ਕੋਠੀ ਵਿਕ ਗਈ।
ਪਰਿਵਾਰ ਨੇ ਗੁਜ਼ਾਰਾ ਕਰਨ ਲਈ ਆਪਣਾ ਘਰ ਦਾ ਸਾਰਾ ਸਮਾਨ ਇੱਕ ਸ਼ੈੱਡ ਵਿੱਚ ਰੱਖ ਲਿਆ। ਪਰਿਵਾਰ ਪਾ ਪਾਲਣ ਪੋਸ਼ਣ ਸਹਾਇਕ ਦੁੱਧ ਦੀ ਡੇਅਰੀ ਨਾਲ ਹੋ ਰਿਹਾ ਸੀ ਪਰੰਤੂ ਰਾਤ ਆਈ ਤੇਜ਼ ਹਨ੍ਹੇਰੀ ਨੇ ਸ਼ੈੱਡ ਰੂਪੀ ਬਣਾਏ ਘਰ ਨੂੰ ਤਬਾਹ ਕਰ ਦਿੱਤਾ। ਘਰ ਦੀਆਂ ਚਾਂਦਰਾਂ ਅਤੇ ਪਾਈਪਾਂ ਉਖੇੜ ਦਿੱਤੀਆਂ। ਕੰਧਾਂ ਢਹਿ ਢੇਰੀ ਹੋ ਗਈਆਂ। ਘਰ ਵਿੱਚ ਪਿਆ ਸਾਰਾ ਘਰੇਲੂ ਸਮਾਨ ਤਹਿਸ ਨਹਿਸ ਹੋ ਗਿਆ। ਇਸ ਨਾਲ ਪਰਿਵਾਰ ਦਾ 20 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਮ੍ਰਿਤਕ ਕਿਸਾਨ ਦੀਵਾਨ ਸਿੰਘ ਦੀ ਬੇਟੀ ਰਾਜਵੀਰ ਕੌਰ ਜੋ ਆਪਣੇ ਪੇਕੇ ਘਰ ਹੀ ਰਹਿੰਦੀ ਹੈ ਨੇ ਦੱਸਿਆ ਕਿ ਉਸ ਦਾ ਭਰਾ ਵਿਦੇਸ਼ ਰਹਿੰਦਾ ਹੈ ਅਤੇ ਉਹ ਆਪਣੀ ਮਾਤਾ ਅਤੇ ਦਾਦੀ ਕੋਲ ਰਹਿੰਦੀ ਹੈ।
ਸਰਕਾਰ ਦੀਆਂ ਗੰਦੀਆਂ ਨੀਤੀਆਂ ਸਾਨੂੰ ਪੜਾਈ ਕਰਕੇ ਜਦੋਂ ਰੁਜਗਾਰ ਨਹੀਂ ਮਿਲਦਾ ਸਾਨੂੰ ਬਾਹਰਲੇ ਦੇਸ਼ਾਂ ’ਚ ਰੁਜ਼ਗਾਰ ਦੀ ਤਲਾਸ਼ ਵਿਚ ਜਾਣਾ ਪੈਂਦਾ ਹੈ ਜਿਸਤੇ ਪਹਿਲਾਂ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ। ਰਾਜਵੀਰ ਨੇ ਦੱਸਿਆ ਕਿ ਉਹ ਖੁਦ ਐਮ. ਟੈਕ. ਹੈ ਪਰੰਤੂ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦੇ ਦਾਅਵੇ ਬਿਲਕੁੱਲ ਖੋਖਲੇ ਸਾਬਤ ਹੋ ਰਹੇ ਹਨ ਕਿਉਂਕਿ ਇੱਥੇ ਪੜ੍ਹ ਲਿਖ ਕੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਪਿੰਡ ਦੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਸੈੱਡਾਂ ਹੇਠ ਰਹਿਣਾ ਪੈ ਰਿਹਾ ਸੀ।
ਹਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇੱਥੇ ਰੁਜਗਾਰ ਮਿਲਦਾ ਨਹੀਂ, ਨਸ਼ਾ ਜਿੰਨਾ ਮਰਜੀ ਲੈ ਲਵੋ, ਨੌਜਵਾਨ ਪੜ੍ਹ-ਲਿਖ ਕੇ ਨਸ਼ਿਆਂ ’ਤੇ ਲੱਗ ਜਾਂਦੇ ਹਨ ਜਿਸ ਕਾਰਨ ਸਾਨੂੰ ਮੋਟੀਆਂ ਰਕਮਾਂ ਖਰਚ ਕਰਕੇ ਬੱਚਿਆਂ ਨੂੰ ਵਿਦੇਸ਼ ਭੇਜਣਾ ਪੈਂਦਾ ਹੈ। ਪਰਿਵਾਰ ਦੇ ਇਕ ਰਿਸਤੇਦਾਰ ਜਗਪਾਲ ਸਿੰਘ ਬਖੋਪੀਰ ਨੇ ਦੱਸਿਆ ਕਿ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਵਿਚ ਘਰ ਦਾ ਸਾਰਾ ਸਮਾਨ ਸ਼ੈੱਡ ਉਡ ਜਾਣ ਕਾਰਨ ਤਬਾਹ ਹੋ ਗਿਆ।
ਪਰਿਵਾਰ ਦੁੱਧ ਦੇ ਸਹਾਇਕ ਧੰਦੇ ਨਾਲ ਆਪਣਾ ਪਾਲਣ ਪੋਸ਼ਣ ਕਰ ਰਿਹਾ ਸੀ, ਸਰਕਾਰ ਨੂੰ ਚਾਹੀਦਾ ਹੈ ਕਿ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ। ਘਟਨਾ ਸਥਾਨ ਦਾ ਜਾਇਜਾ ਲੈਣ ਆਏ ਪਟਵਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਸਾਰੀ ਸਥਿਤੀ ਦਾ ਮੁਆਇਨਾ ਕਰਕੇ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ, ਘਰ ਦੇ ਹਾਲਾਤ ਬਹੁਤ ਖਸਤਾ ਹਨ, ਨੁਕਸਾਨ ਬਹੁਤ ਹੀ ਜਿਆਦਾ ਹੋਇਆ ਹੈ। ਜੋ ਵੀ ਮਾਲੀ ਮੱਦਦ ਬਣਦੀ ਹੈ ਉਹ ਸਰਕਾਰ ਵਲੋਂ ਪਰਿਵਾਰ ਨੂੰ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।