ਆਈਪੀਐਲ 2021 ਕਰਵਾਉਣ ਸਬੰਧੀ ਦੁਬਈ ਪਹੁੰਚੇ ਬੀਸੀਸੀਆਈ ਦੇ ਅਹੁਦੇਦਾਰ

IPL 2020, Postponed

ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਬਾਰੇ ਚਰਚਾ ਲਈ ਦੁਬਈ ਪਹੁੰਚੇ

ਦੁਬਈ । ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਬਾਕੀ ਬਚੇ ਆਈਪੀਐਲ 2021 ਸੈਸ਼ਨ ਨੂੰ ਸੰਯੁਕਤ ਅਰਬ ਅਮੀਰਾਤ ’ਚ (ਯੂਏਈ) ਕਰਵਾਉਣ ਦਾ ਫੈਸਲਾ ਲੈਣ ਤੋਂ ਬਾਅਦ ਇਸ ਦਿਸ਼ਾ ’ਚ ਸਰਗਰਮ ਤੌਰ ’ਤੇ ਕੰਮ ਕਰ ਰਿਹਾ ਹੈ । ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਨਾਲ ਚਰਚਾ ਤੋਂ ਬਾਅਦ ਬੀਸੀਸੀਆਈ ਦੇ ਅਹੁਦੇਦਾਰ ਹੁਣ ਯੂਏਈ ਸਰਕਾਰ ਨਾਲ ਆਈਪੀਐੱਲ 2021 ਨੂੰ ਕਰਵਾਉਣ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਬਾਰੇ ਚਰਚਾ ਲਈ ਦੁਬਈ ਪਹੁੰਚੇ ਹਨ ਸਮਝਿਆ ਜਾਂਦਾ ਹੈ ਕਿ ਸੀਬੀਸੀਆਈ ਦੇ ਸਕੱਤਰ ਜੈ ਸ਼ਾਹ, ਖਜ਼ਾਨਚੀ ਅਰੁਣ ਸਿੰਘ ਧੂਮਲ, ਉਪ ਚੇਅਰਮਨ ਰਾਜੀਵ ਸ਼ੁਕਲਾ ਤੇ ਜੁਆਇੰਟ ਸਕੱਤਰ ਜਯੇਸ਼ ਜਾਰਜ ਦੀ ਮੌਜ਼ੂਦਗੀ ਵਾਲਾ ਵਫ਼ਦ ਵਿਸ਼ੇਸ਼ ਇਜ਼ਾਜਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਦੁਬਈ ਪਹੁੰਚਿਆ।

ਜਾਣਕਾਰੀ ਅਨੁਸਾਰ ਯੂਏਈ ਸਰਕਾਰ ਦੇ ਭਾਰਤ ਤੋਂ ਆਉਣ-ਜਾਣ ’ਤੇ ਪਾਬੰਦੀ ਦੇ ਮੱਦੇਨਜ਼ਰ ਈਸੀਬੀ ਦੇ ਅਧਿਕਾਰੀਆਂ ਨੂੰ ਬੀਸੀਸੀਆਈ ਅਹੁਦੇਦਾਰਾਂ ਦੇ ਇੱਥੇ ਆਉਣ ਦੀ ਇਜ਼ਾਜਤ ਲੈਣ ਲਈ ਯੂਏਈ ਸਰਕਾਰ ਕੋਲ ਪਹੁੰਚ ਕਰਨੀ ਪਈ ਸੀ ਇਜ਼ਾਜਤ ਮਿਲਣ ਤੋਂ ਬਾਅਦ ਅਹੁਦੇਦਾਰ ਚਾਰਟਰ ਉੱਡਾਣ ਰਾਹੀਂ ਇੱਥੇ ਪਹੁੰਚੇ ਹਨ।

ਬੀਸੀਸੀਆਈ ਅਹੁਦੇਦਾਰਾਂ ਦੇ ਤੱਤਕਾਲੀਕ ਉਦੇਸ਼ ਨਾਲ ਦੁਬਈ ਆਉਣ ਦੇ ਪਿੱਛੇ 19 ਸਤੰਬਰ ਤੋਂ 10 ਅਕਤੂਬਰ ਤੱਕ ਹੋਣ ਵਾਲੇ ਬਾਕੀ ਆਈਪੀਐਲ 2021 ਸੈਸ਼ਨ ਦੇ ਲਾਜੀਸਟਿਕ ਤੇ ਹੋਰ ਮੁੱਦਿਆਂ ਨੂੰ ਦਰੁਸਤ ਕਰਨਾ ਹੈ ਅਹੁਦੇਦਾਰਾਂ ਵੱਲੋਂ ਇਸ ਦੌਰੇ ’ਤੇ ਉਨ੍ਹਾਂ ਹੋਟਲਾਂ ਦੇ ਰਿਆਇਤੀ ਮੁੱਲ ’ਤੇ ਵੀ ਚਰਚਾ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਦੁਬਈ ਐਕਸਪੋ ਦੇ ਮੱਦੇਨਜ਼ਰ ਕਾਫ਼ੀ ਡਿਮਾਂਡ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।