ਪ੍ਰਧਾਨ ਮੰਤਰੀ ਦੌਰਾ ਵਿਵਾਦ: ਬੰਗਾਲ ਦੀ ਜਨਤਾ ਲਈ ਪੀਐਮ ਦੇ ਪੈਰ ਛੂਹਣ ਲਈ ਤਿਆਰ ਹਾਂ
ਏਜੰਸੀ ਨਵੀਂ ਦਿੱਲੀl ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਛਮ ਬੰਗਾਲ ਦੌਰੇ ’ਤੇ ਸ਼ੁਰੂ ਹੋਏ ਵਿਵਾਦ ਸਬੰਧੀ ਹੁਣ ਮਮਤਾ ਬੈਨਰਜੀ ਵੱਲੋਂ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਹੀ ਉਹ ਦੀਘਾ ਲਈ ਰਵਾਨਾ ਹੋਈ ਸੀ ਨਾਲ ਹੀ ਮਮਤਾ ਬੈਨਰਜੀ ਨੇ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਦਿਆਂ ਕਿਹਾ ਕਿ ਮੇਰੀ ਜਿੱਤ ਕੇਂਦਰ ਸਰਕਾਰ ਕੋਲੋਂ ਹਜਮ ਨਹੀਂ ਹੋ ਰਹੀ ਹੈ ਮੈਂ ਬੰਗਾਲ ਦੀ ਜਨਤਾ ਲਈ ਪ੍ਰਧਾਨ ਮੰਤਰੀ ਦੇ ਪੈਰ ਛੂਹਣ ਲਈ ਵੀ ਤਿਆਰ ਹਾਂl
ਮਮਤਾ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਹਾਰ ਨਹੀਂ ਪਚਾ ਰਹੇ ਹਨ ਇਸ ਲਈ ਵਿਰੋਧ ਕਰ ਰਹੇ ਹਨ ਉਨ੍ਹਾਂ ਬੈਠਕ ’ਚ ਦੇਰ ਤੋਂ ਪਹੁੰਚਣ ਅਤੇ ਜਲਦੀ ਚਲੇ ਜਾਣ ਦੇ ਵਿਵਦ ’ਤੇ ਕਿਹਾ ਕਿ ਵੀਰਵਾਰ ਨੂੰ ਹੀ ਮੇਰਾ ਪ੍ਰੋਗਰਾਮ ਤੈਅ ਹੋ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਪੀਐਮ ਦੇ ਦੌਰੇ ਬਾਰੇ ਦੇਰ ਤੋਂ ਪਤਾ ਲੱਗਾ ਅਧਿਕਾਰੀ ਦੇ ਤਬਾਦਲੇ ਦੇ ਮੁੱਦੇ ’ਤੇ ਸੀਐਮ ਮਮਤਾ ਨੇ ਕਿਹਾ ਕਿ ਲੜਾਈ ਮੇੇਰੇ ਨਾਲ ਹੈ, ਮੇਰੇ ਅਧਿਕਾਰੀਆਂ ਨਾਲ ਨਹੀਂ ਉਨ੍ਹਾਂ ਨੇ ਪੱਛਮ ਬੰਗਾਲ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਮੇਰੇ ਅਧਿਕਾਰੀਆਂ ਨੂੰ ਇਨ੍ਹਾਂ ਸਭ ਤੋਂ ਦੂਰ ਰੱਖਿਆ ਜਾਵੇ ਅਤੇ ਐਕਸਟੇਂਸਨ ਦਿੱਤਾ ਜਾਵੇ ਉਨ੍ਹਾਂ ਨੇ ਕਿਹਾ ਕਿ ਤਬਾਦਲੇ ਦੇ ਆਰਡਰ ਨੂੰ ਰੱਦ ਕੀਤਾ ਜਾਵੇl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।