ਵਿਸਵ ਭਰ ਤੋਂ ਮਾਹਰਾਂ ਨੇ ਕੀਤੀ ਪਾਵਰ ਪਲਾਂਟਾਂ ਦੀ ਕੁਸ਼ਲਤਾ ਨੂੰ ਬੇਹਤਰ ਬਣਾਉਣ ਤੇ ਚਰਚਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਾਭਾ ਪਾਵਰ ਲਿਮਟਿਡ ਵੱਲੋਂ ਥਰਮਲ ਪਾਵਰ ਪਲਾਂਟ ਦੇ ਓਪ੍ਰੈਸ਼ਨਸ ਅਤੇ ਮੈਂਟੇਨੈਂਸ ਦੀ ਕਾਰਜਸ਼ੀਲ ਕੁਸ਼ਲਤਾ ਨੂੰ ਅਨੁਕੂਲ ਬਣਾਉਣ ਲਈ ਦੋ ਰੋਜਾ ਵਰਚੂਅਲ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਵਿਸ਼ਵ ਭਰ ਤੋਂ ਪਾਵਰ ਪਲਾਂਟ ਮਾਹਰਾਂ, ਓਈਐਮਜ, ਜੇਨਕੋਸ, ਡਿਸਕਸਾਂ ਅਤੇ ਡਿਜੀਟਲ ਸੋਲੂਸ਼ਨ ਪ੍ਰੋਵੀਡੇਰਸ ਨੇ ਭਾਗੀਦਾਰੀ ਕੀਤੀ ।
ਕਾਨਫਰੰਸ ਦੌਰਾਨ, ਓ.ਐਂਡ.ਐਮ ਅਤੇ ਡਿਜੀਟਲਾਈਜੇਸਨ ਦੇ ਨਵੀਨਤਮ ਵਿਕਾਸ ਨੂੰ ਦਰਸਾਉਂਦਿਆਂ 24 ਉੱਚ-ਗੁਣਵੱਤਾ ਤਕਨੀਕੀ ਪੇਸ਼ਕਾਰੀਆਂ ਕੀਤੀਆਂ ਗਈਆਂ। ਕਾਨਫਰੰਸ ਨੂੰ ਤਿੰਨ ਪੈਨਲ ਵਿਚਾਰ ਵਟਾਂਦਰੇ ਦੁਆਰਾ ਅਮੀਰ ਬਣਾਇਆ ਗਿਆ ਜਿਸ ਵਿੱਚ ਪਾਵਰ ਖੇਤਰ ਦੇ ਉੱਘੇ ਪੇਸ਼ੇਵਰ ਸ਼ਾਮਲ ਸਨ। ਥਰਮਲ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ ਸਨ।
ਕਾਨਫਰੰਸ ਦਾ ਉਦਘਾਟਨ ਪੀਐਸਪੀਸੀਐਲ ਦੇ ਸੀਐਮਡੀ ਸ਼੍ਰੀ ਏ ਵੇਨੂ ਪ੍ਰਸਾਦ ਨੇ ਕੀਤਾ। ਇਸ ਮੌਕੇ ਬੋਲਦੇ ਹੋਏ ਸ੍ਰੀ ਪ੍ਰਸਾਦ ਨੇ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਵਧ ਰਹੀ ਹੈ ਜਿਸ ਨੂੰ ਪੂਰਾ ਕਰਨ ਲਈ ਜਰੂਰੀ ਹੈ ਕਿ ਥਰਮਲ ਪਾਵਰ ਪਲਾਂਟ ਆਪਣੀ ਕਾਰਜਸ਼ੀਲ ਕੁਸ਼ਲਤਾ ਨੂੰ ਹੋਰ ਬੇਹਤਰ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਜਿਸ ਨਾਲ ਬਿਜਲੀ ਉਤਪਾਦਨ ਵਿਚ ਵਾਧਾ ਹੋ ਸਕੇ। ਕਾਨਫਰੰਸ ਵਿਚ ਪ੍ਰਮੁੱਖ ਬਿਜਲੀ ਕੰਪਨੀਆਂ ਜਿਵੇਂ ਕਿ ਐਨਟੀਪੀਸੀ, ਸੀਮੇਂਸ, ਤੋਸੀਬਾ, ਟਾਟਾ ਪਾਵਰ, ਪ੍ਰਯਾਗਰਾਜ ਪਾਵਰ, ਰਿਲਾਇੰਸ, ਅਡਾਨੀ, ਜਿੰਦਲ, ਜੇਪੀਵੀਐਲ, ਐਲ ਐਂਡ ਟੀ, ਸਟੀਗ ਅਤੇ ਹੋਰਾਂ ਕੰਪਨੀਆਂ ਦੇ ਉਦਯੋਗ ਮਾਹਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਕੀਤੀ ਜਾ ਰਹੀ ਡਿਜੀਟਲ ਤਬਦੀਲੀ ਬਾਰੇ ਵਿਚਾਰ ਸਾਂਝੇ ਕੀਤਾ।
ਕਾਨਫਰੰਸ ਦੀ ਸਫਲਤਾ ਤੇ ਸੰਤੁਸਟੀ ਜਾਹਰ ਕਰਦੇ ਹੋਏ ਐਨਪੀਐਲ ਦੇ ਸੀਈਓ ਸ੍ਰੀ ਅਥਰ ਸਹਾਬ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਉਦਯੋਗ ਦੇ ਪ੍ਰਮੁੱਖ ਮਾਹਰਾਂ ਅਤੇ ਪੇਸ਼ੇਵਰਾਂ ਨੂੰ ਆਪਣੇ ਗਿਆਨ ਅਤੇ ਤਜਰਬੇ ਸਾਂਝੇ ਕਰਨ ਲਈ ਇਕੱਠੇ ਹੋਣ ਲਈ ਇਕ ਅਨੌਖਾ ਪਲੇਟਫਾਰਮ ਮਿਲਿਆ। ਨਾਭਾ ਪਾਵਰ ਭਵਿੱਖ ਵਿਚ ਹੋਰ ਵੀ ਅਜਿਹੇ ਪ੍ਰੋਗਰਾਮਾਂ ਨੂੰ ਕਰਵਾਉਣ ਲਈ ਉਤਸਾਹ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੂੰ ਪੂਰਾ ਵਿਸਵਾਸ਼ ਹੈ ਕਿ ਕਾਨਫਰੰਸ ਦੇ ਨੁਕਤੇ ਦੇਸ਼ ਭਰ ਵਿਚ ਤਾਪ ਪਾਵਰ ਪਲਾਂਟਸ ਨੂੰ ਮਜਬੂਤ ਕਰਨ ਅਤੇ ਡਿਜੀਟਲ ਤਕਨਾਲੋਜੀਆਂ ਦੀ ਤਾਕਤ ਨੂੰ ਅੱਗੇ ਵਧਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।