ਰਿਸਰਚ ’ਚ ਕੀਤਾ ਦਾਅਵਾ
ਏਜੰਸੀ ਨਵੀਂ ਦਿੱਲੀ। ਦੁਨੀਆ ’ਚ ਅਬਾਦੀ ਦਾ ਜਲਦ ਤੋਂ ਜਲਦ ਟੀਕਾਕਰਨ ਅਭਿਆਨ ਪੂਰਾ ਕਰਨ ਦੀ ਕਵਾਇਦ ਜਾਰੀ ਹੈ ਹਾਲਾਂਕਿ ਵੈਕਸੀਨ ਬਾਰੇ ਕਈ ਸਵਾਲ ਕਾਇਮ ਹਨ ਪਰ ਇੱਕ ਯਕੀਨੀ ਹੈ ਕਿ ਇਹ ਕੰਮ ਕਰਦੀ ਹੈ ਹੁਣ ਇੱਕ ਤਾਜ਼ਾ ਰਿਸਰਚ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਵੈਕਸੀਨ ਦਾ ਇੱਕ ਸਿੰਗਲ ਡੋਜ਼ ਵੀ ਸਰੀਰ ’ਚ ਐਂਟੀਬਾਡੀ ਪੈਦਾ ਕਰਨ ’ਚ ਮੱਦਦ ਕਰ ਸਕਦਾ ਹੈ।
ਇੰਗਲੈਂਡ ਅਤੇ ਵੇਲਸ ’ਚ ਕੀਤੇ ਗਏ ਰਿਸਰਚ ਅਨੁਸਾਰ ਐਸਟਰਾਜੈਨੇਕਾ ਜਾਂ ਫਾਈਜਰ ਦੀ ਵੈਕਸੀਨ ਦਾ ਪਹਿਲਾ ਡੋਜ਼ ਲੈਣ ਵਾਲੇ 90 ਫੀਸਦੀ ਤੋਂ ਜ਼ਿਆਦਾ ਲੋਕਾਂ ’ਚ ਐਂਟੀਬਾਡੀਜ਼ ਪੈਦਾ ਹੋ ਸਕੀ ਨਤੀਜਾ 8,517 ਵਿਅਕਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਢਿਆ ਗਿਆ ਹੈ ਉਨ੍ਹਾਂ ਨੈ ਇੰਗਲੈਂਡ ਜਾਂ ਵੇਲਸ ’ਚ ਵੈਕਸੀਨ ਦਾ ਡੋਜ਼ ਲਿਆ ਸੀ।
ਕੋਵਿਡ ਵੈਕਸੀਨ ਦੇ ਪਹਿਲੇ ਡੋਜ਼ ਨਾਲ 96 ਫੀਸਦੀ ਲੋਕਾਂ ’ਚ ਐਂਟੀਬਾਡੀਜ਼
ਐਸਟਰਾਜੈਨੇਕਾ ਦੀ ਕੋਵਿਡ-19 ਵੈਕਸੀਨ ਇਸਤੇਮਾਲ ਕਰਨ ਵਾਲੇ 96.42 ਫੀਸਦੀ ਲੋਕਾਂ ’ਚ ਐਂਟੀਬਾਡੀਜ਼ ਵਿਕਸਤ ਹੋਈ ਅਤੇ ਫਾਈਜਰ ਦੀ ਵੈਕਸੀਨ ਦੇ ਪਹਿਲੇ ਡੋਜ਼ ਤੋਂ 28.34 ਦਿਨਾਂ ਅੰਦਰ ਐਂਟੀਬਾਡੀਜ਼ ਬਦ ਸਕੀ ਗਿਣਤੀ ਦੂਜਾ ਡੋਜ਼ ਲੈਣ ਨਾਲ ਹੋਰ ਵੀ ਵਧ ਗਈ ਦੂਜਾ ਡੋਜ਼ ਲਗਵਾਉਣ ਵਾਲੇ 99.09 ਫੀਸਦੀ ’ਚ ਐਂਟੀਬਾਡੀਜ਼ 7-14 ਦਿਨਾਂ ਅੰਦਰ ਵਿਕਸਿਤ ਹੋਈ।
ਫਾਈਜਰ ਅਤੇ ਐਸਟਰਜੈਨੇਕਾ ਦੀ ਦੋਵਾਂ ਵੈਕਸੀਨ ਦਾ ਪ੍ਰਭਾਵ ਸਾਬਤ
ਯੂਨੀਵਰਸਿਟੀ ਕਾਲਜ ਲੰਦਨ ਦੇ ਸੋਧਕਰਤਾਵਾਂ ਨੇ ਦੱਸਿਆ ਕਿ ਦੋਵੇਂ ਵੈਕਸੀਨ ਦਾ ਐਂਟੀਬਾਡੀਜ਼ ਬਣਾਉਣ ’ਚ ਪ੍ਰਭਾਵ ਸਾਬਤ ਹੋਇਆ ਰਿਸਰਚ ’ਚ 13,232 ਐਂਟੀਬਾਡੀ ਸੈਂਪਲ ਦਾ ਮੁੱਲਾਂਕਣ ਕੀਤਾ ਗਿਆ। ਜਿਸ ਨੂੰ ਪ੍ਰੀਖਣ ’ਚ ਸ਼ਾਮਲ 8,517 ਵਿਅਕਤੀਆਂ ਨੇ ਦਿੱਤਾ ਸੀ ਉਨ੍ਹਾਂ ’ਚ ਕਿਸੇ ’ਚ ਵੀ ਵੈਕਸੀਨ ਲਗਵਾਉਣ ਤੋਂ ਪਹਿਲਾਂ ਐਂਟੀਬਾਡੀਜ਼ ਨਹੀਂ ਸੀ ਅਤੇ ਜਿਨ੍ਹਾਂ ਨੂੰ ਐਂਟੀਬਾਡੀਜ਼ ਸੀ, ਉਨ੍ਹਾਂ ਨੂੰ ਪ੍ਰੀਖਣ ’ਚ ਬਾਹਰ ਕਰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।