ਨਾ ਕੋਰੋਨਾ ਟੈਸਟਿੰਗ ਹੋਈ, ਨਾ ਵੈਕਸ਼ੀਨੇਸ਼ਨ ਦਾ ਕੰਮ
25 ਤੋਂ ਜਿਆਦਾ ਮੌਤਾਂ ਨਾਲ ਪਿੰਡ ‘ਚ ਖੌਫ਼ ਦਾ ਮਾਹੌਲ
ਸੱਚ ਕਹੂੰ ਨਿਊਜ, ਭਿਵਾਨੀ। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸ਼ਹਿਰਾਂ ’ਚ ਹਾਲਾਤ ਕੁਝ ਸੁਧਰਨ ਪਰ ਪਿੰਡਾਂ ’ਚ ਹਾਲਾਤ ਅਜਿਹੇ ਬਿਗੜੇ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਮ ਨਹੀਂ ਲੈ ਰਿਹਾ ਕੇਂਦਰੀ ਮੰਤਰੀ ਅਤੇ ਦੇਸ਼ ਦੇ ਥਲ ਸੈਨਾ ਪ੍ਰਮੁੱਖ ਰਹਿ ਚੁੱਕੇ ਸੇਵਾ ਮੁਕਤ ਜਨਰਲ ਵੀ. ਕੇ. ਸਿੰਘ ਪਿੰਡ ਬਾਪੋੜਾ ’ਚ ਬੁਖ਼ਾਰ ਸਮੇਤ ਬਿਮਾਰੀਆਂ ਨਾਲ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ ਇਸ ਦਾ ਕਾਰਨ ਪਿੰਡਾਂ ’ਚ ਟੈਸਟਿੰਗ ਅਤੇ ਵੈਕਸ਼ੀਨੇਸ਼ਨ ਨਾ ਹੋਣਾ ਮੰਨਿਆ ਜਾ ਰਿਹਾ ਹੈ। ਪਿੰਡ ’ਚ ਕੁਝ ਦਿਨਾਂ ’ਚ ਹੀ 25 ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਹੈ ਹੁਣ ਲੋਕਾਂ ’ਚ ਐਨਾ ਡਰ ਹੈ ਕਿ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਪਿੰਡ ਦੇ ਸਰਪੰਚ ਨਰੇਸ਼ ਨੇ ਦੱਸਿਆ ਕਿ ਮਰਨ ਵਾਲਿਆਂ ’ਚ 3-4 ਪਾਜ਼ਿਟਿਵ ਸਨ।
ਉਨ੍ਹਾਂ ਦੱਸਿਆ ਕਿ ਹੁਣ ਡੀਸੀ ਜੈਬੀਰ ਸਿੰਘ ਆਰਿਆ ਨੇ ਐਸਪੀ ਅਤੇ ਸੀਐਮਓ ਦੇ ਨਾਲ ਪਿੰਡ ਆ ਕੇ ਕੋਵਿਡ ਸੈਂਟਰ ਬਣਾਇਆ ਹੈ, ਜਿੱਥੇ ਟੈਸਟਿੰਗ ਅਤੇ ਵੈਕਸੀਨ ਦਾ ਕੰਮ ਸ਼ੁਰੂ ਹੋਇਆ ਹੈ ਉਥੇ ਬਾਪੋੜਾ ਪਿੰਡ ਨਿਵਾਸੀ ਸਤਪਾਲ ਤੰਵਰ ਨੇ ਦੱਸਿਆ ਕਿ ਪਿੰਡ ਵਾਲੇ ਪਹਿਲਾਂ ਟੈਸਟਿੰਗ ਅਤੇ ਵੈਕਸੀਨ ਤੋਂ ਡਰਦੇ ਸਨ ਜੋ ਜਾਂਚ ਕਰਵਾਉਣਾ ਚਾਹੁੰਦਾ ਸੀ, ਉਸ ਲਈ ਸੁਵਿਧਾ ਨਹੀਂ ਸੀ ਅਜਿਹੇ ’ਚ ਦੇਖਦਿਆਂ ਦੇਖਦਿਆਂ ਚੰਦ ਦਿਨਾਂ ਤੋਂ 25 ਦਿਨਾਂ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ।
ਬਾਪੋੜਾ ਪਿੰਡ ’ਚ 70 ਲੋਕਾਂ ਨੂੰ ਵੈਕਸੀਨ ਲਗਾਈ
ਉਨ੍ਹਾਂ ਨੇ ਕਿਹਾ ਕਿ ਟੈਸਟਿੰੰਗ ਨਾ ਹੋਣ ਨਾਲ ਇਹ ਮੌਤ ਕੋਰੋਨਾ ਦੇ ਕਾਰਨ ਹੋਈ ਮੰਨੀ ਜਾ ਰਹੀ ਹੈ ਉਥੇ ਬਾਪੋੜਾ ਪਿੰਡ ’ਚ ਕੋਵਿਡ ਸੈਂਟਰ ਇਚਾਰਜ ਡਾ. ਮੋਨਿਕਾ ਨੇ ਦੱਸਿਆ ਕਿ ਅੱਜ ਬਾਪੋੜਾ ਪਿੰਡ ’ਚ 70 ਲੋਕਾਂ ਨੂੰ ਵੈਕਸੀਨ ਲਗਾਈ ਹੈ ਅਤੇ 30 ਜਣਿਆਂ ਦੇ ਕੋਰੋਨਾ ਟੈਸਟ ਨਹੀਂ ਮਿਲਿਆ। ਡਾ. ਮੋਨਿਕਾ ਨੇ ਕਿਹਾ ਕਿ ਇਹ ਕੰਮ ਲਗਾਤਾਰ ਜਾਰੀ ਰਹੇਗਾ।
ਅਜਿਹੇ ਹਾਲਤ ਇਕੱਲੇ ਬਾਪੋੜਾ ਪਿੰਡ ’ਚ ਨਹੀਂ ਸਗੋਂ ਜਿਲ੍ਹੇ ਦੇ ਹਰ ਵੱਡੇ ਪਿੰਡ ’ਚ ਇਹ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਕੁਝ ਸਰਪੰਚਾਂ ਦੀ ਜਾਗਰੂਕਤਾ ਨਾਲ ਕੋਰੋਨਾ ’ਤੇ ਲਗਾਮ ਕਸਣ ’ਚ ਮੱਦਦ ਵੀ ਮਿਲੀ ਹੈ। ਤਿਗੜਾਨਾ ਪਿੰਡ ਨੇ ਸਰਪੰਚ ਪ੍ਰਦੀਪ ਨੇ ਚੰਗੀ ਪਹਿਲ ਕਰਦਿਆਂ ਪਿੰਡ ’ਚ ਮੁਨਾਦੀ ਕਰਵਾ ਦਿੱਤੀ ਹੈ ਕਿ ਕੋਈ ਵੀ ਬੇਵਜ੍ਹਾ ਘਰ ਤੋਂ ਬਾਹਰ ਨਿਕਲਿਆ, ਤਾਸ਼ ਖੇਡਦੇ ਮਿਲਿਆ ਜਾਂ ਗਰੁੱਪ ’ਚ ਹੁੱਕਾ ਪੀਂਦੇ ਮਿਲਿਆ ਤਾਂ 500 ਰੁਪਏ ਜੁਰਮਾਨਾ ਲੱਗੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।