ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਫਿਰ ਤੋਂ ਵਾਧਾ

Diesel Petrol

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਫਿਰ ਤੋਂ ਵਾਧਾ

ਨਵੀਂ ਦਿੱਲੀ। ਸੋਮਵਾਰ ਨੂੰ ਦੋ ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਵਾਰ ਫਿਰ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ। ਤੇਲ ਦੀ ਮਾਰਕੀਟਿੰਗ ਕਰਨ ਵਾਲੀ ਮੋਹਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਪੈਟਰੋਲ ਅੱਜ 26 ਪੈਸੇ ਮਹਿੰਗਾ ਹੋ ਗਿਆ ਅਤੇ ਇਸਦੀ ਕੀਮਤ 91 53 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ। ਇਥੇ ਡੀਜ਼ਲ ਦੀ ਕੀਮਤ ਪਹਿਲੀ ਵਾਰ 33 ਪੈਸੇ ਚੜ੍ਹ ਕੇ 82 ਰੁਪਏ ਨੂੰ ਪਾਰ ਕਰ ਗਈ। ਅੱਜ ਇਕ ਲੀਟਰ ਡੀਜ਼ਲ ਦੀ ਕੀਮਤ 82.06 ਰੁਪਏ ਸੀ।
04 ਮਈ ਤੋਂ ਦਿੱਲੀ ਵਿਚ ਪੈਟਰੋਲ 1.13 Wਪਏ ਅਤੇ ਡੀਜ਼ਲ 1.33 ਰੁਪਏ ਮਹਿੰਗਾ ਹੋ ਗਿਆ ਹੈ।

ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ ਦੀ ਕੀਮਤ ਵਿਚ 25 ਪੈਸੇ ਅਤੇ ਚੇਨਈ ਵਿਚ 23 ਪੈਸੇ ਦਾ ਵਾਧਾ ਹੋਇਆ ਹੈ। ਇਕ ਲੀਟਰ ਪੈਟਰੋਲ ਮੁੰਬਈ ਵਿਚ 97.86 ਰੁਪਏ, ਚੇਨਈ ਵਿਚ 93.38 ਰੁਪਏ ਅਤੇ ਕੋਲਕਾਤਾ ਵਿਚ 91.66 ਰੁਪਏ ਤੇ ਚਲਾ ਗਿਆ। ਡੀਜ਼ਲ ਦੀ ਕੀਮਤ ਮੁੰਬਈ ਵਿਚ 33 ਪੈਸੇ ਵਧ ਕੇ 89 17 ਰੁਪਏ, ਚੇਨਈ ਵਿਚ 31 ਪੈਸੇ 86.96 ਰੁਪਏ ਅਤੇ ਕੋਲਕਾਤਾ ਵਿਚ 33 ਪੈਸੇ 84 90 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਰੋਜ਼ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸਦੇ ਅਧਾਰ ਤੇ, ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।