ਏਜੰਸੀ, ਕਾਬੁਲ। ਅਫਗਾਨਿਤਸਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਤੇਲ ਟੈਂਕਰ ’ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 9 ਦੀ ਮੌਤ ਤੇ 14 ਜਖਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ 5 ਜਣੇ ਲਾਪਤਾ ਹਨ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਬੁਲ ’ਚ ਸ਼ਨਿੱਚਰਵਾਰ ਰਾਤ ਤੇਲ ਦੇ ਇੱਕ ਟੈਂਕਰ ’ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 9 ਜਣਿਆਂ ਦੀ ਮੌਤ ਹੋ ਗਈ ਤੇ 14 ਜਖਮੀ ਹਨ।
ਉਨ੍ਹਾਂ ਦੱਸਿਆ ਕਿ ਉੱਤਰੀ ਪ੍ਰਾਂਤਾਂ ਨਾਲ ਜੋੜਨ ਵਾਲੇ ਰਾਸ਼ਟਰੀ ਮਾਰਗ ’ਤੇ ਇੱਕ ਟੈਂਕਰ ’ਚ ਧਮਾਕੇ ਨਾਲ ਅੱਗ ਲੱਗ ਗਈ। ਹਾਦਸੇ ਦੌਰਾਨ ਰਾਜਧਾਨੀ ਦੇ ਅੰਦਰ ਆਉਣ ਲਈ ਕਰੀਬ 50 ਤੇਲ ਟੈਂਕਰ ਖੜ੍ਹੇ ਸਨ ਜੋ ਅੱਗ ਲੱਗਣ ਨਾਲ ਨਸ਼ਟ ਹੋ ਗਏ ਤੇ ਅੱਗ ਨਾਲ ਇੱਕ ਪੈਟਰੋਲ ਪੰਪ ਸਟੇਸ਼ਨ, ਕਈ ਦੁਕਾਨਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।