ਸਤਿਗੁਰੂ ਯਾਰ ਹੈ ਤਾਂ ਸਭ ਬਹਾਰ ਹੈ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਅੱਲ੍ਹਾ, ਵਾਹਿਗੁਰੂ, ਰਾਮ ਕਣ-ਕਣ ’ਚ ਜ਼ਰੇ-ਜ਼ਰੇ ’ਚ ਮੌਜ਼ੂਦ ਹੈ। ਸੱਚੀ ਤੜਫ, ਸੱਚੀ ਸ਼ਰਧਾ ਦਿਲੋ-ਦਿਮਾਗ ’ਚ ਹੁੰਦੀ ਹੈ ਤਾਂ ਉਸ ਨਾਲ ਮਿਲਾਪ ਜ਼ਰੂਰ ਹੋ ਜਾਂਦਾ ਹੈ ਤੇ ਹੋਰ ਕੋਈ ਤਰੀਕਾ ਨਹੀਂ, ਜਿਸ ਨਾਲ ਪਰਮ ਪਿਤਾ ਪਰਮਾਤਮਾ ਨੂੰ ਪਾਇਆ ਜਾ ਸਕੇ। ਇਨਸਾਨ ਜਦੋਂ ਸ਼ਰਧਾ ਨਾਲ, ਭਾਵਨਾ ਨਾਲ, ਆਪਣੇ ਸਤਿਗੁਰੂ ਮੌਲ਼ਾ ਨੂੰ ਸੱਦਦਾ ਹੈ ਤਾਂ ਉਹ ਆ ਕੇ ਉਸ ਦੀ ਲਾਜ ਬਚਾਉਂਦਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੇਵਾ ਸਿਮਰਨ ਅਜਿਹੇ ਗਹਿਣੇ ਹਨ, ਜਿਸ ਨੇ ਵੀ ਇਹ ਪਹਿਨੇ ਹਨ, ਉਹ ਭਾਗਾਂ ਵਾਲੇ ਹਨ ਤੇ ਜੋ ਉਸ ਪਰਮ ਪਿਤਾ ਪਰਮਾਤਮਾ ਲਈ ਤੜਫਦਾ ਹੈ। ਉਹ ਪਰਮਾਤਮਾ ਜ਼ਿਆਦਾ ਦੇਰ ਤੜਫਣ ਨਹੀਂ ਦਿੰਦਾ, ਜਨਮਾਂ-ਜਨਮਾਂ ਦੀ ਤੜਫ ਪਲ ’ਚ ਖਤਮ ਕਰ ਦਿੰਦਾ ਹੈ। ਉਸ ਮਾਲਕ ਦੀ ਦਰਗਾਹ ’ਚ ਢੋਂਗ-ਪਖੰਡ ਦਾ ਕੋਈ ਨਾਂਅ ਨਹੀਂ, ਕੋਈ ਜਗ੍ਹਾ ਨਹੀਂ ਉਸਨੂੰ ਹਾਸਲ ਕਰਨ ਲਈ, ਦਰਸ਼-ਦੀਦਾਰ ਕਰਨ ਲਈ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਕਰਨਾ ਪੈਂਦਾ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭੀਲਣੀ 12 ਸਾਲਾਂ ਤੱਕ ਤੜਫਦੀ ਰਹੀ ਪਤਾ ਨਹੀਂ ਮਾਲਕ ਦੇ ਕਿੰਨੇ ਪਿਆਰੇ ਕਿੰਨੇ-ਕਿੰਨੇ ਜਨਮ ਤੜਫਦੇ ਰਹਿੰਦੇ ਹਨ, ਤਾਂ ਜਾ ਕੇ ਮਾਲਕ ਦੇ ਪਿਆਰ ਮੁਹੱਬਤ ਦੀ ਭੀਖ ਝੋਲੀ ’ਚ ਪੈਂਦੀ ਹੈ। ਜਿੰਨਾ ਹੋ ਸਕੇ ਮਾਲਕ ਦੀ ਔਲਾਦ ਨਾਲ ਬੇਗਰਜ਼, ਨਿਸਵਾਰਥ ਭਾਵਨਾ ਨਾਲ ਪਿਆਰ ਕਰੋ, ਤਾਂ ਕਿ ਤੁਹਾਡਾ ਪਿਆਰ ਵਧਦਾ ਜਾਵੇ। ਕਿਸੇ ਤੜਫਦੇ ਹੋਏ ਨੂੰ, ਕਿਸੇ ਦੁਖੀ ਨੂੰ ਮਿਲ ਕੇ ਉਸ ਦਾ ਦੁੱਖ ਦੂਰਨ ਕਰਨ ਦੀ ਕੋਸ਼ਿਸ਼ ਕਰਨਾ ਹੀ ਸੱਚੀ ਬੰਦਗੀ ਹੁੰਦੀ ਹੈ, ਸ਼ੁਰੂਆਤ ਹੁੰਦੀ ਹੈ, ਪਰ ਬਚਨਾਂ ’ਚ ਕਦੇ ਵੀ ਇੱਧਰ-ਉੱਧਰ ਨਾ ਜਾਓ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਹੁੰਦਾ ਹੈ ਕਿ ਕੋਈ ਤੁਹਾਡੇ ਤੋਂ ਗਲਤ ਉਮੀਦ ਲਾ ਲੈਂਦਾ ਹੈ। ਕਈ ਵਾਰ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਦੀ ਇੱਛਾ ਪੂਰਾ ਨਹੀਂ ਕਰਾਂਗਾ ਤਾਂ ਸ਼ਾਇਦ ਦਿਲ ਦੁਖੇਗਾ ਤਾਂ ਇਹ ਤੁਹਾਡੀ ਮਨ ਦੀ ਗੱਲ ਹੈ। ਮਰਿਆਦਾ ’ਚ ਰਹਿਣਾ ਸਭ ਤੋਂ ਜ਼ਰੂਰੀ ਹੈ। ਬਚਨਾਂ ਦਾ ਪਾਲਣ ਕਰਨਾ ਸੌ ਫੀਸਦੀ ਜ਼ਰੂਰੀ ਹੈ, ਜੇਕਰ ਰੂਹਾਨੀਅਤ ’ਚ ਤਰੱਕੀ ਚਾਹੁੰਦੇ ਹੋ, ਇੱਥੇ ਢੌਂਗ-ਢਕੋਸਲਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ।
ਆਪ ਜੀ ਨੇ ਫ਼ਰਮਾਇਆ ਕਿ ਪਤਾ ਨਹੀਂ ਤੁਸੀਂ ਲੋਕ ਕਿਵੇਂ ਬਣਾ ਲੈਂਦੇ ਹੋ, ਇਹ ਗੁਰੂ ਦੇ ਨਜ਼ਦੀਕ ਹੈ। ਇਹ ਗੁਰੂ ਦੇ ਦੂਰ ਹੈ ਪਤਾ ਨਹੀਂ ਤੁਸੀਂ ਕੀ ਸੋਚ ਲੈਂਦੇ ਹੋ? ਸਾਡਾ ਤਾਂ ਇੱਕ ਹੀ ਨਿਸ਼ਾਨਾ ਹੁੰਦਾ ਸੀ ਸਤਿਗੁਰੂ ਯਾਰ ਹੈ ਤਾਂ ਸਭ ਬਹਾਰ ਹੈ ਤੇ ਕਿਸੇ ਨਾਲ ਨਾ ਕੋਈ ਦੁਸ਼ਮਣੀ ਹੈ। ਨਾ ਕੋਈ ਜ਼ਿਆਦਾ ਪਿਆਰ ਹੈ ਇਹੀ ਹੈ। ਫਾਰਮੂਲਾ ਰੂਹਾਨੀਅਤ ’ਚ ਤਰੱਕੀ ਹਾਸਲ ਕਰਨ ਦਾ, ਕਿਉਂਕਿ ਇਨਸਾਨ ਆਖਰ ਇਨਸਾਨ ਹੈ, ਤੇ ਕਈ ਪੜ੍ਹ ਕੇ ਕੜੇ ਹੁੰਦੇ ਹਨ। ਦਿਸਦੇ ਕੁਝ ਹੋਰ ਹਨ ਉਨ੍ਹਾਂ ਦੇ ਕਾਰਨਾਮੇ ਜੇਕਰ ਤੁਹਾਡੇ ਸਾਹਮਣੇ ਆ ਜਾਣ ਤਾਂ ਤੁਸੀਂ ਥੂ-ਥੂ ਕਰੋਗੇ ਪਰ ਸਤਿਗੁਰੂ ਨੂੰ ਪਰਦਾ ਮਨਜ਼ੂਰ ਹੁੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।