ਕੋਰੋਨਾ ਖ਼ਾਤਮੇ ਦੀ ਭੁੱਲ ਨਾਲ ਮਹਾਂਮਾਰੀ ਦਾ ਖੌਫ਼ਨਾਕ ਮੰਜਰ
ਕੋਰੋਨਾ ਉਹ ਸ਼ਬਦ ਅਤੇ ਸੱਚ ਹੈ, ਜਿਸ ਨੇ ਸਮੁੱਚੀ ਦੁਨੀਆ ਨੂੰ ਹੈਰਾਨੀ ’ਚ ਪਾ ਦਿੱਤਾ 2019 ਦੇ ਆਖ਼ਰੀ ਕੁਝ ਹਫ਼ਤਿਆਂ ’ਚ ਹੀ ਇਹ ਸਾਫ਼ ਹੋ ਗਿਆ ਸੀ ਕਿ ਹੋਵੇ ਨਾ ਹੋਵੇ ਇਹ ਭਾਰੀ ਮਹਾਂਮਾਰੀ ਹੈ ਜੋ ਛੇਤੀ ਜਾਣ ਵਾਲੀ ਨਹੀਂ ਉਸ ਸਮੇਂ ਜਾਗੇ ਨਹੀਂ ਅਤੇ ਜਦੋਂ ਜਾਗਣਾ ਸੀ। ਉਦੋਂ ਲਾਪਰਵਾਹ ਹੋ ਗਏ ਹੁਣ ਇਸ ਨੂੰ ਚਾਹੇ ਬਹਿਰੂਪੀਆ ਕਹੀਏ, ਨਵਾਂ ਯੂਕੇ ਵੈਰੀਐਂਟ ਕਹੀਏ, ਡਬਲ ਮਿਊਟੇਸ਼ਨ ਵਾਲਾ ਕਹੀਏ ਜਾਂ ਫ਼ਿਰ ਸਿੱਧੇ ਸ਼ਬਦਾਂ ’ਚ ਇਨਸਾਨ ਦੀ ਤਾਸੀਰ ਨੂੰ ਟੋਹ ਕੇ ਝੁਕਾਨੀ ਦੇ-ਕੇ ਕੇ ਨਵੇਂ-ਨਵੇਂ ਤਰੀਕਿਆਂ ਨਾਲ ਸਾਹ ਖੋਹਣ ਵਾਲਾ ਦੁਸ਼ਮਣ ਕੁਝ ਵੀ ਕਹਿ ਲਈਏ। ਇਸ ਅਦ੍ਰਿਸ਼ ਵਾਇਰਸ ਨੇ ਸਮੁੱਚੀ ਦੁਨੀਆ ਨੂੰ ਹਿਲਾ ਦਿੱਤਾ ਹੈ। ਕੋਵਿਡ-19 ’ਤੇ ਜਿੰਨੇ ਵੀ ਨਵੇਂ ਅਧਿਐਨ ਜਾਂ ਖੁਲਾਸੇ ਸਾਹਮਣੇ ਆ ਰਹੇ ਹਨ ਹਰ ਵਾਰ ਸਕਰਿਪਟ ਕੁਝ ਅਲੱਗ ਹੁੰਦੀ ਹੈ।
ਸਮੁੱਚੀ ਦੁਨੀਆ ’ਚ ਬੇਬਸੀ ਦਾ ਆਲਮ ਹੈ ਕਿਤੇ ਮਜ਼ਬੂਰੀਆਂ ਦੀ ਤੇ ਕਿਤੇ ਅਣਦੇਖੀਆਂ ਦੀ ਕੀਮਤ ਹਰ ਕੋਈ ਤਾਰ ਰਿਹਾ ਹੈ ਜ਼ਿਆਦਾਤਰ ਬੇਕਸੂਰ ਤਾਂ ਕਈ ਸਾਰੇ ਕਸੂਰਵਾਰ ਵੀ ਘੱਟ ਨਹੀਂ ਕੋਈ ਖੁਦ ਜਾਨ ਦੇ ਕੇ ਕੀਮਤ ਚੁਕਾ ਰਿਹਾ ਤਾਂ ਕੋਈ ਦੂਜਿਆਂ ਨੂੰ ਸੰਕਰਮਿਤ ਕਰਕੇ ਜਾਣੇ-ਅਣਜਾਣੇ ਮੌਤ ਦੇ ਮੂੰੰਹ ’ਚ ਪਹੁੰਚਾ ਰਿਹਾ ਹੈ। ਭਾਰਤ ’ਚ ਹੁਣ ਪਹਿਲੀ ਵਾਰ ਹਾਲਾਤ ਬਦ ਤੋਂ ਬਹੁਤ ਬਦਤਰ ਹੋਏ ਹਨ ਹੁਣ ਰੋਜ਼ਾਨਾ ਸੰਕਰਮਿਤਾਂ ਦੇ ਨਵੇਂ ਅਤੇ ਅਕਸਰ ਰਿਕਾਰਡ ਬਣਾਉਂਦੇ ਅੰਕੜੇ ਡਰਾਉਂਦੇ ਹੋਏ ਸਾਹਮਣੇ ਆਉਂਦੇ ਹਨ। ਉਸ ਤੋਂ ਵੀ ਜ਼ਿਆਦਾ ਦਿਸਣ ਅਤੇ ਸੁਣਾਈ ਦੇਣ ਵਾਲੀਆਂ ਜਾਣੀਆਂ-ਅਣਜਾਣੀਆਂ ਮੌਤਾਂ ਦੀ ਗਿਣਤੀ ਚਿੰਤਾਜਨਕ ਹੈ।
ਸਭ ਤੋਂ ਜ਼ਿਆਦਾ ਸ਼ਰਮਸਾਰ ਅਤੇ ਲੂੰ ਕੰਡੇ ਖੜ੍ਹੇ ਕਰਨ ਵਾਲਾ ਸੱਚ ਸ਼ਮਸ਼ਾਨ ਅਤੇ ਕਬਰਸਤਾਨ ਵੀ ਦਿਖਾਉਣ ਤੋਂ ਨਹੀਂ ਉੱਕ ਰਹੇ ਹਨ ਕਿਤੇ ਗਰਿੱਲ ਪਿਘਲ ਰਹੀ ਹੈ ਤੇ ਕਿਤੇ ਬਰਨਰ ਹੀ ਗਲ਼ ਰਹੇ ਹਨ। ਚਿਤਾ ਲਈ ਲੱਕੜਾਂ ਵੀ ਨਸੀਬ ਨਹੀਂ ਹੋ ਰਹੀਆਂ ਹਨ ਦਫ਼ਨਾਉਣ ਲਈ ਥਾਂ ਦੀ ਕਮੀ ਅਲੱਗ ਚੁਣੌਤੀ ਬਣਦੀ ਜਾ ਰਹੀ ਹੈ। ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਵੱਡੀ ਹਕੀਕਤ ਇਹ ਵੀ ਹੈ ਕਿ ਲਾਸ਼ਾਂ ਦੀ ਲੰਮੀ ਕਤਾਰ ਤਾਂ ਕਿਤੇ ਅੰਤਿਮ ਸਸਕਾਰ ਲਈ ਟੋਕਨ ਵਰਗੀ ਵਿਵਸਥਾ ਕਰਨੀ ਪੈ ਰਹੀ ਹੈ। ਅੰਕੜਿਆਂ ਦੇ ਐਲਾਨ-ਅਣਐਲਾਨੇ ਸੱਚ ਨਾਲ ਰੂ-ਬ-ਰੂ ਕਰਾਉਂਦੀ ਸੱਚਾਈ ਕਿਸੇ ਹਾੱਰਰ ਫ਼ਿਲਮ ਦੇ ਬੇਹੱਦ ਡਰੌਣੇ ਸੀਨ ਤੋਂ ਘੱਟ ਨਹੀਂ ਹੈ ਪਰ ਫ਼ਿਰ ਵੀ ਸਵਾਲ ਬੱਸ ਏਨਾ ਹੈ ਕਿ ਜਦੋਂ ਪਤਾ ਹੈ ਕੋਰੋਨਾ 2021 ’ਚ ਜਾਣ ਵਾਲਾ ਨਹੀਂ ਅਤੇ ਸਮਾਂ ਰੁਕਣ ਵਾਲਾ ਨਹੀਂ ਤਾਂ ਦੋਵਾਂ ’ਚ ਤਾਲਮੇਲ ਬਿਠਾਉਣ ਦੀ ਜੁਗਤ ਕਿਉਂ ਨਹੀਂ?
ਸਰਕਾਰ, ਹੁਕਮਰਾਨ ਅਤੇ ਅਵਾਮ ਤਿੰਨਾਂ ਨੂੰ ਮੁਸ਼ਕਲ ਦੌਰ ’ਚ ਮਿਲ-ਜੁਲ ਕੇ ਸਖ਼ਤ ਫੈਸਲੇ ਲੈਣੇ ਅਤੇ ਮੰਨਣੇ ਹੀ ਹੋਣਗੇ। ਜ਼ਿੰਦਗੀ ਦੀ ਖਾਤਿਰ ਸਖ਼ਤ ਫੈਸਲੇ ਹੀ ਕੋਰੋਨਾ ਦੀ ਚੁਣੌਤੀ ਅਤੇ ਨਵੇਂ ਬਦਲਦੇ ਰੂਪਾਂ ਨਾਲ ਬਜਾਇ ਲੜਨ ਦੇ, ਚੇਨ ਨੂੰ ਤੋੜਨ ਲਈ ਸਹਿਜ ਅਤੇ ਅਸਾਨ ਉਪਾਅ ਹੋਣਗੇ ਬੱਸ ਸਖ਼ਤੀ ਅਤੇ ਧਿਆਨ ਇਸ ’ਤੇ ਦੇਣਾ ਹੋਵੇਗਾ ਕਿ ਇਸ ਵਾਰ ਫਿਰ ਪਹਿਲਾਂ ਵਰਗੀ ਚੇਨ ਦੁਬਾਰਾ ਜੁੜ ਨਾ ਸਕੇ ਨਹੀਂ ਤਾਂ ਕੋਰੋਨਾ ਕਿਹੜੇ ਰੂਪ ’ਚ ਆ ਜਾਵੇ? ਕੋਰੋਨਾ ਸੰਕਰਮਣ ਦੀ ਚੇਨ ਤੋੜਨ ਦਾ ਸਾਡਾ ਅਤੇ ਦੁਨੀਆ ਦਾ ਬੀਤੇ ਸਾਲ ਦਾ ਬੇਹੱਦ ਚੰਗਾ ਤਜ਼ਰਬਾ ਰਿਹਾ ਲਾਪਰਵਾਹੀ ਅਤੇ ਕੋਰੋਨਾ ਦੇ ਬੇਅਸਰ ਹੋ ਜਾਣ ਦੇ ਭਰਮ ’ਚ ਸਭ ਦੇ ਸਭ ਏਨੇ ਬੇਫ਼ਿਕਰ ਹੋਏ ਕਿ ਮੂੰਹ ਤੋਂ ਮਾਸਕ ਹਟਾ ਕੇ, ਦੋ ਗਜ ਦੀ ਦੂਰੀ ਘਟਾ ਕੇ ਪੂਰੀ ਮਜ਼ਬੂਤੀ ਨਾਲ ਆਏ ਕੋਰੋਨਾ ਨੂੰ ਪਛਾਣ ਨਹੀਂ ਸਕੇ ਕਈ ਰਾਜਾਂ ਦੇ ਹਾਈ ਕੋਰਟਾਂ ਨੇ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਹੈ।
ਜਿੰਨੇ ਸਿਹਤ ਪ੍ਰਬੰਧ ਹਨ, ਅਬਾਦੀ ਅਤੇ ਮਹਾਂਮਾਰੀ ਦੇ ਅੰਕੜਿਆਂ ਦੇ ਸਾਹਮਣੇ ਊਠ ਦੇ ਮੂੰਹ ’ਚ ਜੀਰੇ ਬਰਾਬਰ ਹੈ। ਬੱਸ ਸਭ ਤੋਂ ਅਹਿਮ ਇਹ ਹੈ ਕਿ ਬੇਹੱਦ ਸੀਮਤ ਵਸੀਲਿਆਂ ਨਾਲ ਹੀ ਲੋਕਾਂ ਦੀ ਜਾਨ ਬਚਾਉਣੀ ਹੈ। ਇਹ ਬਹੁਤ ਹੀ ਵੱਡੀ ਚੁਣੌਤੀ ਹੈ ਹਾਲਾਤ ਵਾਕÎਈ ’ਚ ਮੈਡੀਕਲ ਐਮਰਜੰਸੀ ਵਰਗੇ ਹਨ ਕਿਸੇ ਤਰ੍ਹਾਂ ਵਧਦੇ ਸੰਕਰਮਣ ਨੂੰ ਸਿਰਫ਼ ਤੇ ਸਿਰਫ਼ ਰੋਕਣਾ ਹੋਵੇਗਾ ਸਗੋਂ ਦੁਬਾਰਾ ਨਾ ਹੋਵੇ ਇਸ ਲਈ ਪਾਬੰਦ ਹੋਣਾ ਹੋਵੇਗਾ। ਪਹਿਲਾਂ ਵੀ ਅਤੇ ਹੁਣ ਵੀ ਕੋਰੋਨਾ ਦੀ ਭਿਆਨਕਤਾ ਲਈ ਅਸੀਂ ਖੁਦ ਹੀ ਜਿੰਮੇਵਾਰ ਸੀ ਅਤੇ ਹਾਂ ਦਰਅਸਲ ਜਨਵਰੀ-ਫ਼ਰਵਰੀ ’ਚ ਵੈਕਸੀਨੇਸ਼ਨ ਦੀ ਸ਼ੁਰੂਆਤ ਨਾਲ ਕੋਰੋਨਾ ਦੇ ਅੰਕੜਿਆਂ ’ਚ ਤੇਜ਼ੀ ਨਾਲ ਆਈ ਗਿਰਾਵਟ ਦੇ ਚੱਲਦਿਆਂ ਲੋਕਾਂ ਨੇ ਜਿਵੇਂ ਮਾਸਕ ਨੂੰ ਭੁਲਾ ਹੀ ਦਿੱਤਾ। ਆਮ ਤਾਂ ਆਮ ਖਾਸ ਵੀ ਬਿਨਾਂ ਮਾਸਕ ਦੇ ਦਿਸਣ ਲੱਗੇ ਅਤੇ ਦੋ ਗਜ਼ ਦੀ ਦੂਰੀ ਨਾਅਰਿਆਂ ਅਤੇ ਇਸ਼ਤਿਹਾਰਾਂ ਤੱਕ ਸੀਮਤ ਰਹਿ ਗਈ ਬੱਸ ਇੱਥੋਂ ਹੀ ਨਵੇਂ ਮਿਊਟੇਸ਼ਨ ਨੇ ਘੇਰਨਾ ਸ਼ੁਰੂ ਕਰਕੇ ਕੁਝ ਇੰਜ ਚੁਣੌਤੀ ਦਿੱਤੀ ਕਿ ਸੰਕਰਮਣ ਦੇ ਹਰ ਦਿਨ ਨਵੇਂ ਹਾਲਾਤ ਵਰਗੇ ਰਿਕਾਰਡ ਬਣਾਉਣ ’ਤੇ ਉਤਾਰੂ ਹੋ ਗਏ।
ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਵੈਕਸੀਨ ਕਾਰਗਰ ਨਹੀਂ ਨਵੇਂ ਅਧਿਐਨ ਅਨੁਸਾਰ ਖੰਘਣ, ਛਿੱਕਣ ਨਾਲ ਹੀ ਨਹੀਂ, ਸਗੋਂ ਸੰਕਰਮਿਤਾਂ ਦੇ ਸਾਹ ਛੱਡਣ, ਬੋਲਣ, ਚਿਲਾਉਣ ਜਾਂ ਗਾਣਾ ਗਾਉਣ ਨਾਲ ਵੀ ਫੈਲ ਸਕਦਾ ਹੈ। ਵਾਇਰਸ ਦੇ ਬੇਹੱਦ ਤੇਜ਼ੀ ਨਾਲ ਫੈਲਣ ਦੀ ਇਹੀ ਵੱਡੀ ਵਜ੍ਹਾ ਹੈ ਦਾ ਲਾਂਸੇਟ ਦੀ ਜਿਸ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ, ਉਸ ਨੂੰ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੇ ਛੇ ਮਾਹਿਰਾਂ ਨੇ ਸਾਂਝੇ ਰੂਪ ’ਚ ਤਿਆਰ ਕੀਤਾ ਹੈ। ਪਹਿਲਾਂ ਦੇ ਦਾਅਵੇ ਨੂੰ ਕਿ ਕੋਰੋਨਾ ਸੰਕਰਮਣ ਖੰਘਣ ਜਾਂ ਛਿੱਕਦੇ ਸਮੇਂ ਨਿੱਕਲਣ ਵਾਲੇ ਵੱਡੇ ਡ੍ਰਾਪਲੈਟਸ ਨਾਲ ਜਾਂ ਫਿਰ ਕਿਸੇ ਸੰਕਰਮਿਤ ਸਤ੍ਹਾ ਨੂੰ ਛੂਹਣ ਨਾਲ ਹੀ ਫੈਲਣ ਦੇ ਦਾਅਵਿਆਂ ਨੂੰ ਖਾਰਜ਼ ਜ਼ਰੂਰ ਕੀਤਾ ਹੈ ਪਰ ਵਾਰ-ਵਾਰ ਹੱਥ ਧੋਣ ਅਤੇ ਆਸ-ਪਾਸ ਦੀ ਸਤ੍ਹਾ ਨੂੰ ਸਾਫ਼ ਕਰਨ ਵਰਗੀਆਂ ਗੱਲਾਂ ’ਤੇ ਧਿਆਨ ਰੱਖਣਾ ਜ਼ਰੂਰੀ ਵੀ ਦੱਸਿਆ ਹੈ।
ਅਜਿਹੀ ਸਥਿਤੀ ’ਚ ਸੁਰੱਖਿਆ ਪ੍ਰੋਟੋਕਾਲ ’ਚ ਤੁਰੰਤ ਬਦਲਾਅ ਕੀਤੇ ਜਾਣ ਦੀ ਜ਼ਰੂਰਤ ਹੈ। ਭਾਰਤ ’ਚ ਸੰਕਰਮਣ ਦੇ ਹਾਲਾਤਾਂ ਨੂੰ ਦੇਖਦਿਆਂ ਲਾਂਸੇਟ ਕੋਵਿਡ-19 ਕਮੀਸ਼ਨ ਦੇ ਇੰਡੀਆ ਟਾਸਕ ਫੋਰਸ ਦੇ ਮੈਂਬਰਾਂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਤੁਰੰਤ 10 ਜਾਂ ਉਸ ਤੋਂ ਜ਼ਿਆਦਾ ਲੋਕਾਂ ਦੇ ਮਿਲਣ-ਜੁਲਣ ਜਾਂ ਜੁੜਨ ’ਤੇ ਅਗਲੇ ਦੋ ਮਹੀਨਿਆਂ ਲਈ ਰੋਕ ਲਾ ਦੇਣੀ ਚਾਹੀਦੀ ਹੈ। ‘ਭਾਰਤ ਦੀ ਦੂਜੀ ਕੋਰੋਨਾ ਲਹਿਰ ਦੇ ਪ੍ਰਬੰਧ ਲਈ ਜ਼ਰੂਰੀ ਕਦਮ’ ਜਾਰੀ ਰਿਪੋਰਟ ਬੇਹੱਦ ਚਿੰਤਾਜਨਕ ਹੈ ਜੋ ਕਹਿੰਦੀ ਹੈ ਕਿ ਜਲਦ ਹੀ ਦੇਸ਼ ’ਚ ਹਰ ਦਿਨ ਔਸਤਨ 1750 ਮਰੀਜ਼ਾਂ ਦੀ ਮੌਤ ਹੋ ਸਕਦੀ ਹੈ ਜੋ ਜੂਨ ਦੇ ਪਹਿਲੇ ਹਫ਼ਤੇ ’ਚ 2320 ਤੱਕ ਪਹੁੰਚ ਸਕਦੀ ਹੈ! ਇਸ ਵਾਰ 40 ਦਿਲ ਤੋਂ ਘੱਟ ਸਮੇਂ ’ਚ ਵੀ ਕੋਰੋਨਾ ਦੇ ਨਵੇਂ ਮਾਮਲਿਆਂ ’ਚ 8 ਗੁਣਾ ਵਾਧਾ ਹੋਇਆ ਹੈ ਪਿਛਲੇ ਸਾਲ ਸਤੰਬਰ ’ਚ ਏਨੇ ਹੀ ਮਾਮਲੇ ਆਉਣ ’ਚ 83 ਦਿਨ ਦਾ ਸਮਾਂ ਲੱਗਾ ਸੀ।
ਨਿਯਮਿਤ ਸਿਹਤ ਜਾਂਚ ਵੀ ਨਹੀਂ ਰੋਕੀ ਜਾਣੀ ਚਾਹੀਦੀ ਨਹੀਂ ਤਾਂ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਬੱਚਿਆਂ ਦੇ ਨਿਯਮਿਤ ਲੱਗਣ ਵਾਲੇ ਟੀਕਾਕਰਨ ਅਤੇ ਜਾਂਚ ਵਰਗੀਆਂ ਸੁਵਿਧਾਵਾਂ ਨੂੰ ਵੀ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਜੱਚਾ-ਬੱਚਾ ਦੀ ਸਿਹਤ ’ਤੇ ਕਾਫ਼ੀ ਅਸਰ ਪੈ ਸਕਦਾ ਹੈ। ਦੇਸ਼ ਬਹੁਤ ਹੀ ਨਾਜ਼ੁਕ ਸਥਿਤੀ ਵਿਚ ਹੈ। 18 ਅਪਰੈਲ ਨੂੰ ਇੱਕ ਦਿਨ ’ਚ ਮਿਲੇ ਐਲਾਨੇ ਸੰਕਰਮਿਤਾਂ ਦਾ ਅੰਕੜਾ 2 ਲੱਖ 61 ਦੇ ਕਰੀਬ ਜਾ ਪਹੁੰਚਿਆ। ਮਾਹਿਰਾਂ ਦੇ ਦਾਅਵਿਆਂ ਤੇ ਅਧਿਐਨ ਤੋਂ ਸਾਫ਼ ਹੋ ਗਿਆ ਹੈ ਕਿ ਸੰਕਰਮਣ ਰੋਕਣਾ ਬੇਹੱਦ ਕਾਰਗਰ ਅਤੇ ਆਸਾਨ ਸੀ ਜੋ ਅੱਗੇ ਵੀ ਰਹੇਗਾ ਦੁਨੀਆ ਦੀਆਂ ਹੁਣ ਤੱਕ ਦੀਆਂ ਤਮਾਮ ਮਹਾਂਮਾਰੀਆਂ ਦੀ ਤੁਲਨਾ ’ਚ ਸਭ ਤੋਂ ਸਸਤਾ ਅਤੇ ਕਾਰਗਰ ਉਪਾਅ ਮਾਸਕ ਅਤੇ ਦੂਰੀ ਦੋ ਹੱਥ ਹਰ ਕਿਸੇ ਨੂੰ ਨਸੀਬ ਹੈ ਪਰ ਸਭ ਕੁਝ ਜਾਣਦੇ ਹੋਏ ਵੀ ਇਸ ਤੋਂ ਹੋਏ ਪਰਹੇਜ਼ ਨੇ ਹਾਲਾਤ ਕਿੱਥੋਂ ਕਿੱਥੇ ਪਹੁੰਚਾ ਦਿੱਤੇ। ਲੱਗਦਾ ਨਹੀਂ ਕਿ ਪੂਰੇ ਦੇਸ਼ ਲਈ ਇੱਕ ਆਰਡੀਨੈਂਸ ਲਾਗੂ ਹੋ ਜਾਵੇ ਜਿਸ ਵਿਚ ਸਭ ਨੂੰ ਘੱਟੋ-ਘੱਟ 6 ਮਹੀਨਿਆਂ ਲਈ ਉਮਰ (ਬੱਚਿਆਂ, ਵੱਡਿਆਂ, ਬੁੱਢਿਆਂ) ਦੇ ਹਿਸਾਬ ਨਾਲ ਤੈਅ ਮਾਸਕ ਜਾਂ ਮੂੰਹ, ਨੱਕ ਨੂੰ ਢੱਕਣ ਅਤੇ ਇੱਕ-ਦੂਜੇ ਤੋਂ ਦੂਰੀ ਰੱਖਣਾ ਲਾਜ਼ਮੀ ਹੋਵੇ। ਹੁਣ ਵੀ ਇਸ ਜ਼ਰਾ ਜਿਹੀ ਸਾਵਧਾਨੀ ਨਾਲ ਮਹਾਂਮਾਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਕਾਸ਼! ਹੁਣ ਵੀ ਆਮ ਅਤੇ ਖਾਸ ਇਸ ਨੂੰ ਸਮਝ ਸਕਦੇ।
ਰਿਤੂਪਰਣ ਦਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।